ਪੜਚੋਲ ਕਰੋ
Advertisement
ਜੰਮੂ-ਕਸ਼ਮੀਰ 'ਚ ਕਾਰਵਾਈ ਮਗਰੋਂ ਮੋਦੀ ਸਰਕਾਰ ਨੇ ਹੌਸਲੇ ਬੁਲੰਦ, ਹੁਣ ਪਾਕਿਸਤਾਨ ਨੂੰ ਵੱਡੀ 'ਚੇਤਾਵਨੀ'
ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ਼ ਤਦ ਹੀ ਸੰਭਵ ਹੈ, ਜਦੋਂ ਉਹ ਦਹਿਸ਼ਤਗਰਦੀ ਨੂੰ ਹਮਾਇਤ ਦੇਣਾ ਛੱਡ ਦੇਵੇਗਾ।
ਚੰਡੀਗੜ੍ਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਮੰਨਿਆ ਹੈ ਕਿ ਭਾਰਤ ਹੁਣ ਬਾਲਾਕੋਟ ਤੋਂ ਵੀ ਵੱਡੀ ਕਾਰਵਾਈ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਇਸ ਦਾ ਮਲਤਬ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਭਾਰਤ ਨੇ ਬਾਲਾਕੋਟ ਵਿੱਚ ਕੀ ਕੀਤਾ ਸੀ। ਉਨ੍ਹਾਂ ਕਿਹਾ ਕਿ ਗੁਆਂਢੀ ਬਹੁਤ ਡਰਿਆ ਹੋਇਆ ਹੈ ਅਤੇ ਹੁਣ ਪਾਕਿਸਤਾਨ ਨਾਲ ਸਿਰਫ "ਗ਼ੁਲਾਮ ਕਸ਼ਮੀਰ" ਬਾਰੇ ਗੱਲਬਾਤ ਹੋਵੇਗੀ।
ਰੱਖਿਆ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਕਾਸ ਯਕੀਨੀ ਬਣਾਉਣ ਲਈ ਉੱਥੋਂ ਧਾਰਾ-370 ਖ਼ਤਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਦ ਪਾਕਿਸਤਾਨ ਦੁਨੀਆ ਦੇ ਵੱਖੋ-ਵੱਖਰੇ ਦੇਸ਼ਾਂ ਦੇ ਬੂਹੇ ਖੜਕਾ ਕੇ ਆਖ ਰਿਹਾ ਹੈ ਕਿ ਇਹ ਧਾਰਾ ਖ਼ਤਮ ਕਰ ਕੇ ਭਾਰਤ ਨੇ ਗ਼ਲਤੀ ਕੀਤੀ ਹੈ।Rajnath Singh in Panchkula,Haryana: Article 370 was abrogated in J&K for its development.Our neighbour is knocking doors of intl. community saying India made a mistake.Talks with Pak will be held only if it stops supporting terror. If talks are held with Pak it will now be on PoK pic.twitter.com/HBm7EIeezL
— ANI (@ANI) August 18, 2019
ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ਼ ਤਦ ਹੀ ਸੰਭਵ ਹੈ, ਜਦੋਂ ਉਹ ਦਹਿਸ਼ਤਗਰਦੀ ਨੂੰ ਹਮਾਇਤ ਦੇਣਾ ਛੱਡ ਦੇਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣਾ 56 ਇੰਚ ਦੀ ਛਾਤੀ ਸਾਰਿਆਂ ਨੂੰ ਦਿਖਾ ਦਿੱਤੀ ਹੈ। ਹੁਣ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਬੌਖਲਾ ਚੁੱਕਿਆ ਹੈ ਤੇ ਉਹ ਅੱਤਵਾਦ ਨਾਲ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।Defence Minister Rajnath Singh in Panchkula, Haryana: Few days ago, prime minister of Pakistan said that India is planning to take an action bigger than Balakot. It means that Pakistan PM acknowledges what India did in Balakot. pic.twitter.com/bkIyVwaGIs
— ANI (@ANI) August 18, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਮਨੋਰੰਜਨ
ਪੰਜਾਬ
ਲੁਧਿਆਣਾ
ਦੇਸ਼
Advertisement