20 ਸਾਲ ਬਾਅਦ ਭਰਾ ਦੇ ਕਤਲ ਦਾ ਲਿਆ ਬਦਲਾ, ਕਾਤਲ ਨੂੰ ਮਾਰੀਆਂ 40 ਗੋਲ਼ੀਆਂ
45 ਸਾਲ ਦੇ ਕਾਸਿਮ ਨੂੰ 40 ਗੋਲ਼ੀਆਂ ਮਾਰੀਆਂ ਗਈਆਂ। ਗ੍ਰਿਫ਼ਤਾਰ ਮੁਲਜ਼ਮ ਸੋਹਲੇ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਕਾਸਿਮ ਉਸੇ ਦੇ ਮੁਹੱਲੇ ਦਾ ਰਹਿਣ ਵਾਲਾ ਹੈ। ਕਾਸਿਮ ਨੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਉਸ ਦੇ ਭਰਾ ਤਹਿਸੀਮ ਦੀ ਹੱਤਿਆ ਕਰ ਦਿੱਤੀ ਸੀ।
ਨਵੀਂ ਦਿੱਲੀ: ਦਿੱਲੀ 'ਚ ਇਕ ਸ਼ਖਸ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ 40 ਗੋਲ਼ੀਆਂ ਮਾਰ ਕੇ ਲਿਆ। ਦਰਅਸਲ ਦਿੱਲੀ ਦੇ ਜ਼ਫ਼ਰਬਾਦ ਦੇ ਰਹਿਣ ਵਾਲੇ ਸੋਹੇਲ ਨਾਂਅ ਦੇ ਸਖਸ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ 20 ਸਾਲ ਬਾਅਦ ਗੋਲ਼ੀਆਂ ਮਾਰ ਕੇ ਲਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਹਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਖ਼ਬਰਾਂ ਮੁਤਾਬਕ 45 ਸਾਲ ਦੇ ਕਾਸਿਮ ਨੂੰ 40 ਗੋਲ਼ੀਆਂ ਮਾਰੀਆਂ ਗਈਆਂ। ਗ੍ਰਿਫ਼ਤਾਰ ਮੁਲਜ਼ਮ ਸੋਹਲੇ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਕਾਸਿਮ ਉਸੇ ਦੇ ਮੁਹੱਲੇ ਦਾ ਰਹਿਣ ਵਾਲਾ ਹੈ। ਕਾਸਿਮ ਨੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਉਸ ਦੇ ਭਰਾ ਤਹਿਸੀਮ ਦੀ ਹੱਤਿਆ ਕਰ ਦਿੱਤੀ ਸੀ।
ਸੋਹਲੇ ਤੇ ਮ੍ਰਿਤਕ ਕਾਸਮਿ ਦੇ ਪਰਿਵਾਰ ਦੇ ਵਿਚ ਕਈ ਸਾਲਾਂ ਤੋਂ ਰੰਜ਼ਿਸ਼
ਸੋਹੇਲ ਨੇ ਦੱਸਿਆ ਕਿ ਇਸ ਘਟਨਾ ਸਮੇਂ ਉਹ ਸਿਰਫ਼ 10 ਸਾਲ ਦਾ ਸੀ। ਘਟਨਾ ਤੋਂ ਬਾਅਦ ਤੋਂ ਹੀ ਉਹ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ। ਕੋਰਟ ਨੇ ਕਾਸਿਮ ਨੂੰ ਬਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਕਾਸਿਮ ਦੀ ਹੱਤਿਆ ਕਰਨ ਦੀ ਠਾਣ ਲਈ ਸੀ। ਹੁਣ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕਾਸਿਮ ਦਾ ਕਤਲ ਕਰ ਦਿੱਤਾ।