(Source: ECI/ABP News/ABP Majha)
International Flights: 27 ਮਾਰਚ ਨੂੰ ਮੁੜ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ, ਕੋਵਿਡ ਨਿਯਮ ਰਹਿਣਗੇ ਜਾਰੀ
ਕੋਰੋਨਾ ਤੋਂ ਬਾਅਦ ਬੰਦ ਹੋਈਆਂ ਅੰਤਰਰਾਸ਼ਟਰੀ ਉਡਾਣਾਂ ਦੋ ਸਾਲਾਂ ਬਾਅਦ ਮੁੜ ਸ਼ੁਰੂ ਹੋਣਗੀਆਂ। ਦਿੱਲੀ ਏਅਰਪੋਰਟ ਨੇ ਕਿਹਾ ਕਿ ਇਸਦੇ ਲਈ ਕੋਵਿਡ ਨਿਯਮ ਵੀ ਜਾਰੀ ਰਹਿਣਗੇ ਅਤੇ ਯਾਤਰੀਆਂ ਲਈ ਪੂਰਾ ਕੋਵਿਡ ਪ੍ਰੋਟੋਕੋਲ ਜਾਰੀ ਰਹੇਗਾ।
Delhi airport international flights set to resume on March 27 with Covid rules
International Flights Resume: ਅੰਤਰਰਾਸ਼ਟਰੀ ਉਡਾਣਾਂ 27 ਮਾਰਚ 2022 ਤੋਂ ਦੋ ਸਾਲਾਂ ਬਾਅਦ ਮੁੜ ਸ਼ੁਰੂ ਹੋਣਗੀਆਂ। ਦਿੱਲੀ ਹਵਾਈ ਅੱਡੇ ਤੋਂ ਕਿਹਾ ਗਿਆ ਹੈ ਕਿ ਅਗਲੇ ਕੁਝ ਮਹੀਨਿਆਂ ਤੱਕ ਹੋਰ ਯਾਤਰਾਵਾਂ ਦੇ ਮੱਦੇਨਜ਼ਰ ਇਹ ਤਿਆਰ ਹੈ। ਇਸ ਗਰਮੀ ਵਿੱਚ ਆਵਾਜਾਈ ਬਹੁਤ ਜ਼ਿਆਦਾ ਹੋ ਸਕਦੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਵੇਗੀ। ਹਾਲਾਂਕਿ, ਕੋਵਿਡ -19 ਮਾਮਲਿਆਂ ਦੀ ਗਿਣਤੀ ਵਿੱਚ ਕਮੀ ਦੇ ਬਾਵਜੂਦ, ਕੋਵਿਡ ਜਾਂਚ ਸਮੇਤ ਕੋਵਿਡ -19 ਪ੍ਰੋਟੋਕੋਲ ਹਵਾਈ ਅੱਡੇ 'ਤੇ ਰਹੇਗਾ।
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (DIAL) ਦੇ ਆਪਰੇਟਰ ਮੁਤਾਬਕ, ਇਸ ਗਰਮੀਆਂ ਵਿੱਚ 1,029 ਅੰਤਰਰਾਸ਼ਟਰੀ ਉਡਾਣਾਂ ਉਡਾਣ ਭਰ ਸਕਦੀਆਂ ਹਨ। ਸਾਲ 2019 ਵਿੱਚ, ਗਰਮੀਆਂ ਵਿੱਚ 994 ਅੰਤਰਰਾਸ਼ਟਰੀ ਉਡਾਣਾਂ ਸੀ, ਇਹ ਵਾਧਾ ਤੁਲਨਾ ਵਿੱਚ ਬਹੁਤ ਜ਼ਿਆਦਾ ਹੈ। 2021 ਦੀਆਂ ਗਰਮੀਆਂ ਵਿੱਚ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ 607 ਸੀ।
ਇਨ੍ਹਾਂ ਉਡਾਣਾਂ ਦੇ ਮੱਦੇਨਜ਼ਰ ਦਿੱਲੀ ਹਵਾਈ ਅੱਡੇ 'ਤੇ ਮੌਜੂਦਾ 6 ਚੈੱਕ-ਇਨ ਡੈਸਕਾਂ ਨੂੰ ਵਧਾ ਦਿੱਤਾ ਜਾਵੇਗਾ, ਜਿਨ੍ਹਾਂ ਦੀ ਗਿਣਤੀ ਜਲਦੀ ਹੀ 10 ਤੱਕ ਵਧਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਪ੍ਰੀ-ਐੰਬਰਕੇਸ਼ਨ ਸਕਿਓਰਿਟੀ ਚੈਕ (PESC) ਲੇਨਾਂ ਨੂੰ ਵੀ ਛੇ ਤੋਂ ਵਧਾ ਕੇ ਅੱਠ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ, ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਐਲਾਨ ਕੀਤਾ ਸੀ ਕਿ ਏਅਰ ਬਬਲ ਸਿਸਟਮ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਮਰ ਸ਼ਡਿਊਲ 2022 ਦੀ ਸ਼ੁਰੂਆਤ ਤੋਂ ਅਨੁਸੂਚਿਤ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾ ਮੁੜ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵਧਦੇ ਸੰਕਰਮਣ ਦੇ ਮੱਦੇਨਜ਼ਰ ਉਡਾਣਾਂ ਦਾ ਸੰਚਾਲਨ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕਈ ਦੇਸ਼ਾਂ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਵੀ ਰੋਕ ਲਗਾ ਦਿੱਤੀ ਸੀ। ਜਦੋਂ ਕੋਵਿਡ ਦੇ ਮਾਮਲੇ ਘਟੇ ਹਨ, ਭਾਰਤ ਸਮੇਤ ਕਈ ਦੇਸ਼ਾਂ ਵਿੱਚ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Delhi Weather Forecast: ਅਗਲੇ ਦੋ ਦਿਨ ਦਿੱਲੀ ਨੂੰ ਮਿਲੇਗੀ ਗਰਮੀ ਤੋਂ ਰਾਹਤ, 28 ਮਾਰਚ ਤੋਂ ਵਧੇਗਾ ਦਿਨ ਦਾ ਤਾਪਮਾਨ, ਜਾਣੋ ਮੌਸਮ ਦਾ ਹਾਲ