Delhi Election Results 2025 Live Updates: ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਹੋਈ ਹਾਰ, ਆਪ ਨੂੰ ਵੱਡਾ ਝਟਕਾ
Delhi Assembly Election 2025 Result Updates: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਲਾਈਵ ਕਵਰੇਜ, ਕੌਣ ਗੱਡੇਗਾ ਜਿੱਤ ਦਾ ਝੰਡਾ- AAP, BJP ਜਾਂ ਕਾਂਗਰਸ!

Background
Delhi Assembly Election 2025 Result Updates: ਦਿੱਲੀ ਵਿਧਾਨ ਸਭਾ ਚੋਣਾਂ 2025 ਦੇ ਨਤੀਜੇ ਸ਼ਨੀਵਾਰ ਯਾਨੀਕਿ ਅੱਜ 8 ਫਰਵਰੀ ਨੂੰ ਐਲਾਨੇ ਜਾਣੇ ਹਨ। ਕੁੱਝ ਹੀ ਸਮਾਂ ਵਿੱਚ ਸੂਬੇ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਦੇ ਰੁਝਾਣ ਆਉਣੇ ਸ਼ੁਰੂ ਹੋ ਜਾਣਗੇ। ਦੱਸ ਦਈਏ ਇਨ੍ਹਾਂ 70 ਸੀਟਾਂ ਦੇ ਲਈ ਵੋਟਿੰਗ 5 ਫਰਵਰੀ ਨੂੰ ਇੱਕੋ ਪੜਾਅ ਵਿੱਚ ਹੋਈ ਸੀ। ਇਸ ਦਿੱਲੀ ਚੋਣ ਵਿੱਚ 699 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ, ਜਿਨ੍ਹਾਂ ਵਿੱਚ 602 ਪੁਰਸ਼, 96 ਔਰਤਾਂ ਅਤੇ 1 ਹੋਰ ਉਮੀਦਵਾਰ ਸ਼ਾਮਲ ਹੈ। ਇਸ ਵਾਰ 2020 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 31 ਹੋਰ ਉਮੀਦਵਾਰ ਮੈਦਾਨ ਵਿੱਚ ਹਨ। ਪਿਛਲੀਆਂ ਚੋਣਾਂ ਵਿੱਚ 668 ਉਮੀਦਵਾਰ ਸਨ।
ਦਿੱਲੀ ਵਿੱਚ ਕੁੱਲ 1.55 ਕਰੋੜ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚ 83.49 ਲੱਖ ਪੁਰਸ਼, 71.74 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਨ੍ਹਾਂ ਵਿੱਚੋਂ 2.08 ਲੱਖ ਵੋਟਰਾਂ ਨੇ ਪਹਿਲੀ ਵਾਰ ਵੋਟ ਪਾਈ ਹੈ। ਵੋਟਿੰਗ ਨੂੰ ਵਧੇਰੇ ਸੁਚਾਰੂ ਬਣਾਉਣ ਲਈ, ਚੋਣ ਕਮਿਸ਼ਨ ਨੇ 85 ਸਾਲ ਤੋਂ ਵੱਧ ਉਮਰ ਦੇ ਲਗਭਗ 6,500 ਬਜ਼ੁਰਗ ਨਾਗਰਿਕਾਂ ਅਤੇ 1,051 ਅਪਾਹਜ ਵੋਟਰਾਂ ਲਈ ਘਰ ਤੋਂ ਵੋਟ ਪਾਉਣ (VFH) ਦੀ ਸਹੂਲਤ ਪ੍ਰਦਾਨ ਕੀਤੀ ਸੀ।
ਪਿਛਲੇ ਸਾਲ ਦੇ ਐਗਜ਼ਿਟ ਪੋਲ ਵਿੱਚ ਇਸ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਗਿਆ ਸੀ
ਦੱਸ ਦਈਏ ਕਿ 2020 ਦੇ ਜ਼ਿਆਦਾਤਰ ਐਗਜ਼ਿਟ ਪੋਲ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਲਈ ਵੱਧ ਤੋਂ ਵੱਧ 59 ਤੋਂ 68 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਟਾਈਮਜ਼ ਨਾਓ ਨੇ 47 ਸੀਟਾਂ 'ਤੇ ਜਿੱਤ ਦੀ ਭਵਿੱਖਬਾਣੀ ਕੀਤੀ ਸੀ। ਉਸ ਸਮੇਂ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ 'ਆਪ' ਨੂੰ 50 ਤੋਂ ਵੱਧ ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ, ਜੋ ਕਾਫ਼ੀ ਹੱਦ ਤੱਕ ਸਹੀ ਸੀ ਕਿਉਂਕਿ ਆਮ ਆਦਮੀ ਪਾਰਟੀ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ।
ਆਖਰੀ ਵਾਰ 2020 ਵਿੱਚ ਏਬੀਪੀ ਨਿਊਜ਼ ਨੇ ਸੀ ਵੋਟਰ ਨਾਲ ਇੱਕ ਐਗਜ਼ਿਟ ਪੋਲ ਕੀਤਾ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 49 ਤੋਂ 63 ਸੀਟਾਂ ਮਿਲਣ ਦਾ ਅਨੁਮਾਨ ਸੀ ਤੇ ਪਾਰਟੀ ਨੇ 62 ਸੀਟਾਂ ਜਿੱਤੀਆਂ ਵੀ ਸਨ। ਇਸੇ ਤਰ੍ਹਾਂ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਨੇ 'ਆਪ' ਨੂੰ 59 ਤੋਂ 68 ਸੀਟਾਂ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਜਦੋਂ ਕਿ ਨਿਊਜ਼ਐਕਸ-ਪੋਲਸਟ੍ਰੇਟ ਨੇ 50 ਤੋਂ 56 ਸੀਟਾਂ ਤੇ ਰਿਪਬਲਿਕ-ਜਨ ਕੀ ਬਾਤ ਨੇ 48-61 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ।
Delhi Election Result: ਅਰਵਿੰਦ ਕੇਜਰੀਵਾਲ ਦੇ ਘਰ ਤੋਂ ਨਿਕਲੇ AAP ਨੇਤਾ
ਭਗਵੰਤ ਮਾਨ, ਰਾਘਵ ਚੱਡਾ ਅਤੇ ਸੰਜੇ ਸਿੰਘ ਗੱਲਬਾਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਘਰ ਤੋਂ ਬਾਹਰ ਆ ਗਏ ਹਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ।
Delhi Election Result: ਸੰਦੀਪ ਦਿਕਸ਼ਿਤ ਨੇ ਕਿਹਾ - 'ਹਾਰ ਲਈ ਮੈਂ ਜ਼ਿੰਮੇਵਾਰ'
ਨਵੀਂ ਦਿੱਲੀ ਤੋਂ ਕਾਂਗਰਸ ਉਮੀਦਵਾਰ ਸੰਦੀਪ ਦਿਕਸ਼ਿਤ ਨੇ ਕਿਹਾ, "ਕਾਂਗਰਸ ਦੇ top leadership ਨੇ ਮੈਨੂੰ ਜੋ ਵਿਸ਼ਵਾਸ ਦਿੱਤਾ ਅਤੇ ਇਸ ਚੋਣ ਵਿੱਚ ਮੌਕਾ ਦਿੱਤਾ, ਮੈਂ ਉਨ੍ਹਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕਰਦਾ ਹਾਂ। ਨਵੀਂ ਦਿੱਲੀ ਸੀਟ 'ਤੇ ਇਸ ਸ਼ਰਮਨਾਕ ਹਾਰ ਲਈ ਮੈਂ, ਅਤੇ ਸਿਰਫ਼ ਮੈਂ, ਵਿਅਕਤਿਗਤ ਤੌਰ 'ਤੇ ਜ਼ਿੰਮੇਵਾਰ ਹਾਂ। ਦਿੱਲੀ ਦਾ ਵੋਟਰ ਬਦਲਾਅ ਚਾਹੁੰਦਾ ਸੀ, ਅਤੇ ਮੈਂ ਇਸ ਭਾਵਨਾ ਵਿੱਚ ਲੋਕਾਂ ਦੇ ਵਿਸ਼ਵਾਸ 'ਤੇ ਖਰਾ ਨਹੀਂ ਉਤਰ ਸਕਿਆ।"






















