(Source: ECI/ABP News)
Tajinder Bagga News: ਗ੍ਰਿਫ਼ਤਾਰੀ ਦੇ ਪੂਰੇ ਦਿਨ ਦੇ ਹੰਗਾਮੇ ਮਗਰੋਂ ਅੱਧੀ ਰਾਤ ਘਰ ਪਹੁੰਚੇ ਤੇਜਿੰਦਰ ਬੱਗਾ ਨੇ ਜ਼ਾਹਰ ਕੀਤੀ ਪਹਿਲੀ ਪ੍ਰਤੀਕਿਰਿਆ
Tajinder Bagga Arrest Update: ਬੀਤੇ ਦਿਨ ਸਾਰਾ ਦਿਨ ਚੱਲੇ ਨਾਟਕੀ ਘਟਨਾਕ੍ਰਮ ਤੋਂ ਬਾਅਦ ਆਖਰਕਾਰ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਆਪਣੇ ਘਰ ਪਹੁੰਚ ਗਏ। ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ।
![Tajinder Bagga News: ਗ੍ਰਿਫ਼ਤਾਰੀ ਦੇ ਪੂਰੇ ਦਿਨ ਦੇ ਹੰਗਾਮੇ ਮਗਰੋਂ ਅੱਧੀ ਰਾਤ ਘਰ ਪਹੁੰਚੇ ਤੇਜਿੰਦਰ ਬੱਗਾ ਨੇ ਜ਼ਾਹਰ ਕੀਤੀ ਪਹਿਲੀ ਪ੍ਰਤੀਕਿਰਿਆ delhi bjp leader tajinder pal singh bagga reached his home after punjab police arrest Tajinder Bagga News: ਗ੍ਰਿਫ਼ਤਾਰੀ ਦੇ ਪੂਰੇ ਦਿਨ ਦੇ ਹੰਗਾਮੇ ਮਗਰੋਂ ਅੱਧੀ ਰਾਤ ਘਰ ਪਹੁੰਚੇ ਤੇਜਿੰਦਰ ਬੱਗਾ ਨੇ ਜ਼ਾਹਰ ਕੀਤੀ ਪਹਿਲੀ ਪ੍ਰਤੀਕਿਰਿਆ](https://feeds.abplive.com/onecms/images/uploaded-images/2022/05/07/6b37763b22092ecacd09e922c5303062_original.jpg?impolicy=abp_cdn&imwidth=1200&height=675)
Tejinder Pal Singh Bagga Arrest Update: ਪੰਜਾਬ ਪੁਲਿਸ (Punjab police) ਵੱਲੋਂ 6 ਮਈ ਨੂੰ ਦਿੱਲੀ 'ਚ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਬੀਤੀ ਅੱਧੀ ਰਾਤ ਨੂੰ ਭਾਜਪਾ ਆਗੂ (BJP Leader) ਤਜਿੰਦਰ ਪਾਲ ਸਿੰਘ ਬੱਗਾ ਦਿੱਲੀ 'ਚ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਦੇ ਘਰ ਪਹੁੰਚਣ 'ਤੇ ਤਜਿੰਦਰ ਸਿੰਘ ਬੱਗਾ ਨੇ ਕਿਹਾ ਕਿ ਜਿਹੜੇ ਲੋਕ ਇਹ ਮੰਨਦੇ ਹਨ ਕਿ ਉਹ ਪੁਲਿਸ ਦੀ ਮਦਦ ਨਾਲ ਕੁਝ ਵੀ ਕਰ ਸਕਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਦਾ ਵਰਕਰ ਕਿਸੇ ਤੋਂ ਨਹੀਂ ਡਰੇਗਾ।
ਉਨ੍ਹਾਂ ਕਿਹਾ ਕਿ ਮੇਰਾ ਸਮਰਥਨ ਕਰਨ ਲਈ ਮੈਂ ਹਰਿਆਣਾ ਅਤੇ ਦਿੱਲੀ ਪੁਲਿਸ ਅਤੇ ਸਾਰੇ ਭਾਜਪਾ ਵਰਕਰਾਂ ਦਾ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਬੱਗਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਸਬੰਧfਤ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ।
ਭਾਜਪਾ ਆਗੂ ਨੇ ਅੱਗੇ ਕਿਹਾ ਕਿ ਇਹ ਗੈਰ-ਕਾਨੂੰਨੀ ਸੀ। ਇਹ ਜਾਣਕਾਰੀ ਕਿਸੇ ਸਥਾਨਕ ਪੁਲਿਸ ਅਧਿਕਾਰੀ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚਾਹੁਣ ਤਾਂ ਮੇਰੇ ਖਿਲਾਫ 100 ਹੋਰ ਐਫਆਈਆਰ ਦਰਜ ਕਰਵਾ ਸਕਦੇ ਹਨ। ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਉਹ ਕਸ਼ਮੀਰੀ ਪੰਡਤਾਂ ਬਾਰੇ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਦੇ।
Tajinder Bagga Interview: ਬੱਗਾ ਦੀ ਗ੍ਰਿਫਤਾਰੀ ਦੀ ਪੂਰੀ ਕਹਾਣੀ ਸੁਣੋ
ਤਜਿੰਦਰ ਦੇ ਪਿਤਾ ਨੇ ਦੱਸੀ ਇਹ ਗੱਲ
ਘਟਨਾ ਸਬੰਧੀ ਤਜਿੰਦਰ ਸਿੰਘ ਬੱਗਾ ਦੇ ਪਿਤਾ ਪੀਐਸਬੱਗਾ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਤਜਿੰਦਰ ਦੀ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ, ਉਨ੍ਹਾਂ ਨੇ ਉਸ ਨੂੰ ਪੱਗ ਬੰਨਣ ਨਹੀਂ ਦਿੱਤੀ, ਇਹ ਸਾਡੇ ਧਾਰਮਿਕ ਸਿਧਾਂਤਾਂ ਦੇ ਖ਼ਿਲਾਫ਼ ਹੈ। ਅਸੀਂ ਪੰਜਾਬੀ ਭਰਾਵਾਂ ਨੂੰ ਇਸ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਤ ਵਿੱਚ ਤਜਿੰਦਰ ਵਾਪਸ ਆ ਗਿਆ, ਇਹ ਸੱਚਾਈ ਦੀ ਜਿੱਤ ਹੈ।
ਦੱਸ ਦੇਈਏ ਕਿ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਦੀ ਦਿੱਲੀ ਵਿੱਚ ਘਰ ਵਾਪਸੀ 'ਤੇ ਉਨ੍ਹਾਂ ਦੇ ਘਰ ਜਸ਼ਨ ਦਾ ਮਾਹੌਲ ਬਣ ਗਿਆ।
ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਹੀ ਇਹ ਗੱਲ
ਇਸ ਦੇ ਨਾਲ ਹੀ ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਵੀ ਬੱਗਾ ਦੇ ਘਰ ਪੁੱਜੇ ਅਤੇ ਕਿਹਾ ਕਿ ਇਹ ਸੱਚ ਦੀ ਜਿੱਤ, ਲੋਕਤੰਤਰ ਦੀ ਜਿੱਤ ਅਤੇ ਇਨਸਾਫ਼ ਦੀ ਜਿੱਤ ਹੈ। ਭਾਜਪਾ ਦਾ ਵਰਕਰ ਇਨਸਾਫ਼ ਲਈ ਲੜਦਾ ਰਹੇਗਾ। ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ। ਅਸੀਂ ਬੇਇਨਸਾਫ਼ੀ ਖ਼ਿਲਾਫ਼ ਸੜਕਾਂ ’ਤੇ ਉਤਰਾਂਗੇ।
ਇਹ ਵੀ ਪੜ੍ਹੋ: Delhi News: ਦਿੱਲੀ ਦੇ ਪਿਅਕੜਾ ਲਈ ਵੱਡੀ ਖ਼ਬਰ, ਹੁਣ ਬਾਰ 'ਚ ਸਵੇਰੇ 3 ਵਜੇ ਤਕ ਮਿਲੇਗੀ ਸ਼ਰਾਬ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)