ਮੁੰਡਾ ਹੋਣ ਦੀ ਗਰੰਟੀ ਦੇਣ ਵਾਲਾ ਗਰੋਹ, ਲੋਕਾਂ ਤੋਂ ਵਸੂਲੀ ਮੋਟੀ ਰਕਮ
ਬਹੁਤ ਸਾਰੇ ਲੋਕ ਅਜੇ ਵੀ ਮੁੰਡਾ ਪੈਦਾ ਕਰਨ ਦੀ ਚਾਹਤ ਰੱਖਦੇ ਹਨ। ਦਿੱਲੀ ਵਿੱਚ ਅਜਿਹੇ ਕਾਲ ਸੈਂਟਰ ਦਾ ਖ਼ੁਲਾਸਾ ਹੋਇਆ ਹੈ ਜੋ ਮੁੰਡੇ ਦੀ ਚਾਹ ਰੱਖਣ ਵਾਲੇ ਜੋੜਿਆਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਇਸ ਦੇ 100 ਤੋਂ ਵੱਧ ਆਈਵੀਐਫ ਸੈਂਟਰਾਂ ਨਾਲ ਸੰਪਰਕ ਸਨ ਕਿਉਂਕਿ ਲੋਕ ਬੱਚਾ ਪੈਦਾ ਕਰਨ ਲਈ ਆਈਵੀਐਫ ਸੈਂਟਰਾਂ ਦਾ ਹੀ ਰੁਖ਼ ਕਰਦੇ ਹਨ।
ਨਵੀਂ ਦਿੱਲੀ: ਬਹੁਤ ਸਾਰੇ ਲੋਕ ਅਜੇ ਵੀ ਮੁੰਡਾ ਪੈਦਾ ਕਰਨ ਦੀ ਚਾਹਤ ਰੱਖਦੇ ਹਨ। ਦਿੱਲੀ ਵਿੱਚ ਅਜਿਹੇ ਕਾਲ ਸੈਂਟਰ ਦਾ ਖ਼ੁਲਾਸਾ ਹੋਇਆ ਹੈ ਜੋ ਮੁੰਡੇ ਦੀ ਚਾਹ ਰੱਖਣ ਵਾਲੇ ਜੋੜਿਆਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਇਸ ਦੇ 100 ਤੋਂ ਵੱਧ ਆਈਵੀਐਫ ਸੈਂਟਰਾਂ ਨਾਲ ਸੰਪਰਕ ਸਨ ਕਿਉਂਕਿ ਲੋਕ ਬੱਚਾ ਪੈਦਾ ਕਰਨ ਲਈ ਆਈਵੀਐਫ ਸੈਂਟਰਾਂ ਦਾ ਹੀ ਰੁਖ਼ ਕਰਦੇ ਹਨ।
ਕੇਂਦਰ ਸਰਕਾਰ ਦੇ ਸਿਹਤ ਵਿਭਾਗ ਨੇ ਇਸ ਕਾਲ ਸੈਂਟਰ 'ਤੇ ਛਾਪਾ ਮਾਰਿਆ ਤੇ ਕਈ ਵੱਡੇ ਰਾਜ਼ ਸਾਹਮਣੇ ਆਏ। ਮੁੰਡੇ ਦੀ ਚਾਹ ਰੱਖਣ ਵਾਲੇ ਕਈ ਪਰਿਵਾਰ ਉਨ੍ਹਾਂ ਦੇ ਜਾਲ ਵਿੱਚ ਫਸ ਗਏ ਸੀ। ਇਹ ਲੋਕ ਮੁੰਡਾ ਹੋਣ ਦੀ ਗਰੰਟੀ ਦਿੰਦੇ ਸੀ ਅਤੇ ਮਹਿਲਾਵਾਂ ਨੂੰ ਵਿਦੇਸ਼ ਭੇਜ ਦਿੰਦੇ ਸੀ।
ਜਾਂਚ ਟੀਮ ਨੂੰ ਸ਼ੱਕ ਹੈ ਕਿ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਇਹ ਕਾਲ ਸੈਂਟਰ ਹੁਣ ਤੱਕ ਤਕਰੀਬਨ 6 ਲੱਖ ਮਰੀਜ਼ਾਂ ਨੂੰ ਵਿਦੇਸ਼ ਭੇਜ ਚੁੱਕਾ ਹੈ। ਇਹ ਮਹਿਲਾ ਤੋਂ ਕਰੀਬ 9 ਲੱਖ ਰੁਪਏ ਲੈਂਦੇ ਸਨ। ਪੜਤਾਲ ਤੋਂ ਪਤਾ ਚੱਲਿਆ ਕਿ ਇੱਥੇ ਤਕਰੀਬਨ 300 ਲੋਕਾਂ ਦਾ ਸਟਾਫ ਦਿਨ ਰਾਤ ਗਾਹਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦਾ ਕੰਮ ਕਰ ਰਿਹਾ ਸੀ।
ਖ਼ਾਸ ਗੱਲ ਇਹ ਹੈ ਕਿ ਇਸ ਕਾਲ ਸੈਂਟਰ ਦਾ ਮਾਲਕ ਇੱਕ IIT ਗ੍ਰੈਜੂਏਟ ਹੈ। ਪੁਲਿਸ ਨੇ ਇੱਥੋਂ ਕਰੀਬ 300 ਲੈਪਟਾਪ ਜ਼ਬਤ ਕੀਤੇ ਹਨ। ਇਨ੍ਹਾਂ ਜ਼ਰੀਏ ਪਤਾ ਲਾਇਆ ਜਾਏਗਾ ਕਿ ਕਾਲ ਸੈਂਟਰ ਨੇ ਕਿੰਨੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਲੋਕਾਂ ਦਾ ਪਤਾ ਲਾਇਆ ਜਾਏਗਾ।