ਪੜਚੋਲ ਕਰੋ
Advertisement
ਦਿੱਲੀ 'ਚ ਛੇ ਸਾਲਾ ਬੱਚੀ ਦਾ ਬਲਾਤਕਾਰ, ਹਾਲਤ ਗੰਭੀਰ, ਕੇਜਰੀਵਾਲ ਵੱਲੋਂ 10 ਲੱਖ ਮੁਆਵਜ਼ਾ
2 ਜੁਲਾਈ ਨੂੰ ਮਾਸੂਮ ਬੱਚੀ ਦਵਾਰਕਾ ਵਿੱਚ ਆਪਣੇ ਘਰ ਕੋਲ ਖੇਡ ਰਹੀ ਸੀ ਤਾਂ ਮੁਹੰਮਦ ਨੰਨੇ ਨਾਂ ਦਾ ਸ਼ਖ਼ਸ ਬੱਚੀ ਕੋਲ ਆਇਆ ਤੇ ਉਸ ਨੂੰ ਟੌਫੀ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਉਸ ਮਗਰੋਂ ਝਾੜੀਆਂ ਵਿੱਚ ਉਸ ਨੇ ਬੱਚੀ ਦਾ ਬਲਾਤਕਾਰ ਕੀਤਾ ਤੇ ਫਰਾਰ ਹੋ ਗਿਆ। ਬੱਚੀ ਰਿੜ੍ਹਦੀ ਹੋਈ ਕਿਸੇ ਤਰ੍ਹਾਂ ਸੜਕ 'ਤੇ ਪਹੁੰਚੀ।
ਨਵੀਂ ਦਿੱਲੀ: ਦਿੱਲੀ ਦੀ 6 ਸਾਲਾਂ ਦੀ ਮਾਸੂਮ ਬੱਚੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਦਰਿੰਦਗੀ ਦਾ ਸ਼ਿਕਾਰ ਬਣੀ ਬੱਚੀ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। 2 ਜੁਲਾਈ ਨੂੰ ਮਾਸੂਮ ਬੱਚੀ ਦਵਾਰਕਾ ਵਿੱਚ ਆਪਣੇ ਘਰ ਕੋਲ ਖੇਡ ਰਹੀ ਸੀ ਤਾਂ ਮੁਹੰਮਦ ਨੰਨੇ ਨਾਂ ਦਾ ਸ਼ਖ਼ਸ ਬੱਚੀ ਕੋਲ ਆਇਆ ਤੇ ਉਸ ਨੂੰ ਟੌਫੀ ਦਿਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਉਸ ਮਗਰੋਂ ਝਾੜੀਆਂ ਵਿੱਚ ਉਸ ਨੇ ਬੱਚੀ ਦਾ ਬਲਾਤਕਾਰ ਕੀਤਾ ਤੇ ਫਰਾਰ ਹੋ ਗਿਆ। ਬੱਚੀ ਰਿੜ੍ਹਦੀ ਹੋਈ ਕਿਸੇ ਤਰ੍ਹਾਂ ਸੜਕ 'ਤੇ ਪਹੁੰਚੀ।
ਪਹਿਲਾਂ ਬੱਚੀ ਨੂੰ ਪਿੰਡ ਵਾਲਿਆਂ ਨੇ ਵੇਖਿਆ ਤੇ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਤੇ ਪਿੰਡ ਦੇ ਲੋਕਾਂ ਨੇ ਮਿਲ ਕੇ ਬੱਚੀ ਦੇ ਪਿਤਾ ਬਾਰੇ ਪਤਾ ਲਾਇਆ। ਪਤਾ ਲੱਗਾ ਕਿ ਬੱਚੀ ਦੀ ਮਾਂ ਘਰਾਂ ਵਿੱਚ ਸਾਫ-ਸਫਾਈ ਦਾ ਕੰਮ ਕਰਦੀ ਹੈ ਕੇ ਪਿਤਾ ਮਜ਼ਦੂਰੀ ਕਰਦੇ ਹਨ। ਬੱਚੀ ਨੂੰ ਜਲਦ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਜਦੋਂ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋਣ ਲੱਗੀ ਤਾਂ ਉਸ ਨੂੰ ਸਫਦਰਗੰਜ ਹਸਪਤਾਲ ਰੈਫਰ ਕੀਤਾ ਗਿਆ। ਫਿਲਹਾਲ ਉਹ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਮੁਹੰਮਦ ਨੰਨੇ ਯੂਪੀ ਦੇ ਬੁਲੰਦਸ਼ਹਿਰ ਦਾ ਰਹਿਣ ਵਾਲਾ ਹੈ। ਉਸ ਦੀ ਉਮਰ 24 ਸਾਲ ਹੈ। ਤਿੰਨ ਮਹੀਨੇ ਪਹਿਲਾਂ ਹੀ ਉਹ ਬੁਲੰਦਸ਼ਹਿਰ ਤੋਂ ਦਿੱਲੀ ਆਇਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀੜਤ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਪਰਿਵਾਰ ਨੂੰ ਮਦਦ ਵਜੋਂ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਰਿਵਾਰ ਨੂੰ ਕੇਸ ਲੜਨ ਲਈ ਵਕੀਲ ਦੇਣ ਦਾ ਵੀ ਐਲਾਨ ਕੀਤਾ।Delhi Chief Minister Arvind Kejriwal: We will give Rs 10 lakhs as compensation to the family of the 6 year old girl who was sexually assaulted in Dwarka. I met the doctors, she is stable now and out of danger. We will also provide an advocate to the family pic.twitter.com/Cn7mzjiEAy
— ANI (@ANI) July 6, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement