Delhi News: ਕ੍ਰਾਈਮ ਬ੍ਰਾਂਚ ਦੇ ਨੋਟਿਸ 'ਤੇ CM ਕੇਜਰੀਵਾਲ ਦੀ ਪ੍ਰਤੀਕਿਰਿਆ ਆਈ ਸਾਹਮਣੇ, ਕਿਹਾ- 'ਤੁਹਾਨੂੰ ਤਾਂ ਸਾਰਾ ਪਤਾ ਫਿਰ ਵੀ...'
Delhi Politics News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਕ੍ਰਾਈਮ ਬ੍ਰਾਂਚ ਦੀ ਟੀਮ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕਿਸ ਕਾਨੂੰਨ 'ਚ ਲਿਖਿਆ ਹੈ ਕਿ ਮੁੱਖ ਮੰਤਰੀ ਨੂੰ ਨਿੱਜੀ ਤੌਰ 'ਤੇ ਨੋਟਿਸ ਦਿੱਤਾ ਜਾਂਦਾ ਹੈ?
Delhi News: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ। ਹਾਲ ਹੀ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖ ਕੇ ਭਾਜਪਾ 'ਤੇ ਆਪਣੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ। ਇਸ ਸਬੰਧੀ ਕ੍ਰਾਈਮ ਬ੍ਰਾਂਚ ਦੀ ਟੀਮ ਸਬੂਤ ਮੰਗਣ ਲਈ ਮੁੱਖ ਮੰਤਰੀ ਨਿਵਾਸ ਪਹੁੰਚੀ ਸੀ। ਹੁਣ ਇਸ ਬਾਰੇ ਸੀਐਮ ਕੇਜਰੀਵਾਲ ਦੀ ਪ੍ਰਤੀਕਿਰਿਆ ਆਈ ਹੈ ਅਤੇ ਉਨ੍ਹਾਂ ਨੇ ਇਸ ਨੂੰ ਡਰਾਮਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: Khalistani Referendum: ਅਮਰੀਕਾ ‘ਚ ਖ਼ਾਲਿਸਤਾਨ ਰੈਫਰੈਂਡਮ ਹੋਇਆ ਹਿੰਸਕ, ਦੋ ਧੜਿਆ ਵਿੱਚ ਹੋਈ ਜ਼ਬਰਦਸਤ ਲੜਾਈ, ਦੇਖੋ ਵੀਡੀਓ
ਸੀਐਮ ਕੇਜਰੀਵਾਲ ਨੇ ਸ਼ਨੀਵਾਰ ਸ਼ਾਮ ਨੂੰ 'ਐਕਸ' 'ਤੇ ਲਿਖਿਆ, “ਮੈਨੂੰ ਇਸ ਕ੍ਰਾਈਮ ਬ੍ਰਾਂਚ ਦੇ ਪੁਲਿਸ ਅਧਿਕਾਰੀਆਂ ਨਾਲ ਹਮਦਰਦੀ ਹੈ। ਉਨ੍ਹਾਂ ਦਾ ਕੀ ਕਸੂਰ ਹੈ? ਉਨ੍ਹਾਂ ਦਾ ਕੰਮ ਦਿੱਲੀ ਵਿੱਚ ਅਪਰਾਧ ਨੂੰ ਰੋਕਣਾ ਹੈ। ਪਰ ਇਨ੍ਹਾਂ ਤੋਂ ਅਪਰਾਧ ਰੁਕਵਾਉਣ ਦੀ ਥਾਂ ਅਜਿਹਾ ਡਰਾਮਾ ਕਰਵਾਇਆ ਜਾ ਰਿਹਾ ਹੈ। ਇਸੇ ਕਰਕੇ ਦਿੱਲੀ ਵਿੱਚ ਅਪਰਾਧ ਇੰਨਾ ਵੱਧ ਰਿਹਾ ਹੈ। ਉਨ੍ਹਾਂ ਦੇ ਸਿਆਸੀ ਆਕਾ ਮੈਨੂੰ ਪੁੱਛ ਰਹੇ ਹਨ ਕਿ 'ਆਪ' ਦੇ ਕਿਸ ਵਿਧਾਇਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ? ਪਰ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ? ਤੁਹਾਨੂੰ ਸਭ ਕੁਝ ਪਤਾ ਹੈ? ਸਿਰਫ਼ ਦਿੱਲੀ ਹੀ ਕਿਉਂ, ਪੂਰੇ ਦੇਸ਼ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਹੋਰ ਪਾਰਟੀਆਂ ਦੇ ਕਿਹੜੇ ਵਿਧਾਇਕ ਅਤੇ ਕਿਹੜੀਆਂ ਸਰਕਾਰਾਂ ਤੋੜੀਆਂ ਗਈਆਂ ਹਨ? ਫਿਰ ਇਹ ਡਰਾਮਾ ਕਿਉਂ?
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ 'ਐਕਸ' ਹੈਂਡਲ 'ਤੇ ਕ੍ਰਾਈਮ ਬ੍ਰਾਂਚ ਦੀ ਵੀਡੀਓ ਜਾਰੀ ਕੀਤੀ ਗਈ ਸੀ ਅਤੇ ਲਿਖਿਆ ਗਿਆ ਸੀ, 'ਮੋਦੀ ਦੀ ਕ੍ਰਾਈਮ ਬ੍ਰਾਂਚ ਦੀ ਪੋਲ ਖੁਲ੍ਹ ਗਈ'। ਭਾਜਪਾ ਪੁਲਿਸ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੀ। ਤਮਾਸ਼ਾ ਕਰਨ ਦੇ ਮਕਸਦ ਨਾਲ ਮੋਦੀ ਨੇ ਕੇਜਰੀਵਾਲ ਜੀ ਦੇ ਘਰ ਪੁਲਿਸ ਭੇਜੀ। ਕਿਸ ਕਾਨੂੰਨ ਵਿੱਚ ਲਿਖਿਆ ਹੈ ਕਿ ਨੋਟਿਸ ਮੁੱਖ ਮੰਤਰੀ ਨੂੰ ਪਰਸਨਲੀ ਦਿੱਤਾ ਜਾ ਸਕਦਾ ਹੈ? ਇਸ ਤੋਂ ਸਾਫ਼ ਹੈ ਕਿ ਭਾਜਪਾ ਨੇ ਸਿਰਫ਼ ਤਮਾਸ਼ਾ ਕਰਨਾ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਕ੍ਰਾਈਮ ਬ੍ਰਾਂਚ ਦੀ ਟੀਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉਨ੍ਹਾਂ ਨੂੰ ਨੋੋਟਿਸ ਦੇਣ ਲਈ ਪਹੁੰਚੀ ਸੀ ਪਰ ਉਨ੍ਹਾਂ ਦੀ ਰਿਹਾਇਸ਼ 'ਤੇ ਇਹ ਨੋਟਿਸ ਨਹੀਂ ਲਿਆ ਗਿਆ। ਇਸ ਤੋਂ ਬਾਅਦ ਅੱਜ ਅਰਵਿੰਦ ਕੇਜਰੀਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ: UPI in France: ਆਈਫਲ ਟਾਵਰ ਤੋਂ ਹੋਈ UPI ਦੀ ਸ਼ੁਰੂਆਤ, ਪੇਮੈਂਟ ਸਿਸਟਮ ਨੂੰ ਵਰਤਣ ਵਾਲਾ ਬਣਿਆ ਪਹਿਲਾ ਦੇਸ਼