(Source: ECI/ABP News)
Arvind Kejriwal: ED ਸਾਹਮਣੇ ਅੱਜ ਵੀ ਨਹੀਂ ਪੇਸ਼ ਹੋਏ ਅਰਵਿੰਦ ਕੇਜਰੀਵਾਲ, ਕਿਹਾ-ਸੰਮਨ ਗ਼ੈਰ ਕਾਨੂੰਨੀ
ਦਿੱਲੀ ਦੀ ਸ਼ਰਾਬ ਨੀਤੀ ਵਿੱਚ ਘਪਲੇ ਦੇ ਇਲਜ਼ਾਮ ਲੱਗੇ ਹਨ ਜਿਸ ਦੀ ਜਾਂਚ ਕੌਮੀ ਜਾਂਤ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਮਾਮਲੇ ਵਿੱਚ ਈਡੀ ਮਨੀ ਲਾਂਡ੍ਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਕੇਂਦਰੀ ਏੰਜਸੀਆਂ ਨੇ ਹੁਣ ਤੱਕ ਇਸ ਮਾਮਲੇ ਵਿੱਚ ਆ ਦੇ ਦੋ ਵੱਡੇ ਲੀਡਰਾਂ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
![Arvind Kejriwal: ED ਸਾਹਮਣੇ ਅੱਜ ਵੀ ਨਹੀਂ ਪੇਸ਼ ਹੋਏ ਅਰਵਿੰਦ ਕੇਜਰੀਵਾਲ, ਕਿਹਾ-ਸੰਮਨ ਗ਼ੈਰ ਕਾਨੂੰਨੀ delhi cm arvind kejriwal will not appear before ed today Arvind Kejriwal: ED ਸਾਹਮਣੇ ਅੱਜ ਵੀ ਨਹੀਂ ਪੇਸ਼ ਹੋਏ ਅਰਵਿੰਦ ਕੇਜਰੀਵਾਲ, ਕਿਹਾ-ਸੰਮਨ ਗ਼ੈਰ ਕਾਨੂੰਨੀ](https://feeds.abplive.com/onecms/images/uploaded-images/2023/05/03/266e146d7a4515773b6925540dab70921683115531065124_original.jpg?impolicy=abp_cdn&imwidth=1200&height=675)
Arvind Kejriwal did not appear before ED: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ(19 ਫਰਵਰੀ) ਨੂੰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਦਿੱਲੀ ਵਿੱਚ ਕਥਿਤ ਸ਼ਰਾਬ ਘੁਟਾਲੇ ਵਿੱਚ ਮਨੀ ਲਾਂਡ੍ਰਿੰਗ ਦੀ ਜਾਂਚ ਕਰ ਰਹੀ ਈਡੀ ਨੇ ਪੁੱਛਗਿੱਛ ਲਈ ਕੇਜਰੀਵਾਲ ਨੂੰ ਸੰਮਨ ਭੇਜਿਆ ਸੀ। ਆਮ ਆਦਮੀ ਪਾਰਟੀ ਵੱਲੋਂ ਇਸ ਸੰਮਨ ਨੂੰ ਗ਼ੈਰ ਕਾਨੂੰਨੀ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਈਡੀ ਦੇ ਸੰਮਨ ਦੀ ਵੈਧਤਾ ਦਾ ਮਾਮਲਾ ਕੋਰਟ ਵਿੱਚ ਹੈ। ਜ਼ਿਕਰ ਕਰ ਦਈਏ ਕਿ ਇਹ ਛੇਵੀਂ ਵਾਰ ਹੈ ਜਦੋਂ ਈਡੀ ਦੇ ਸੰਮਨ ਉੱਤੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਹਨ।
ਦਿੱਲੀ ਦੀ ਸ਼ਰਾਬ ਨੀਤੀ ਵਿੱਚ ਘਪਲੇ ਦੇ ਇਲਜ਼ਾਮ ਲੱਗੇ ਹਨ ਜਿਸ ਦੀ ਜਾਂਚ ਕੌਮੀ ਜਾਂਤ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਮਾਮਲੇ ਵਿੱਚ ਈਡੀ ਮਨੀ ਲਾਂਡ੍ਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਕੇਂਦਰੀ ਏੰਜਸੀਆਂ ਨੇ ਹੁਣ ਤੱਕ ਇਸ ਮਾਮਲੇ ਵਿੱਚ ਆ ਦੇ ਦੋ ਵੱਡੇ ਲੀਡਰਾਂ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਈਡੀ ਵੱਲੋਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ 6 ਵਾਰੀ ਸੰਮਨ ਭੇਜੇ ਜਾ ਚੁੱਕੇ ਹਨ।
ਕਦੋਂ-ਕਦੋਂ ਭੇਜੇ ਗਏ ਸੰਮਨ
2 ਨਵੰਬਰ: ਪਹਿਲਾ ਸੰਮਨ, ਪੇਸ਼ ਨਹੀਂ ਹੋਏ
21 ਦਸੰਬਰ, ਦੂਜਾ ਸੰਮਨ , ਪੇਸ਼ ਨਹੀਂ ਹੋਏ
3 ਜਨਵਰੀ, ਤੀਜਾ ਸੰਮਨ, ਪੇਸ਼ ਨਹੀਂ ਹੋਏ
17 ਜਨਵਰੀ, ਚੌਥਾ ਸੰਮਨ, ਪੇਸ਼ ਨਹੀਂ ਹੋਏ
2 ਫਰਵਰੀ, 5 ਸੰਮਨ, ਪੇਸ਼ ਨਹੀਂ ਹੋਏ
14 ਫਰਵਰੀ, 6ਵਾਂ ਸੰਮਨ, ਪੇਸ਼ ਨਹੀਂ ਹੋਏ
ਇਸ ਤੋਂ ਪਹਿਲਾਂ ਦਿੱਲੀ ਦੀ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਈਡੀ ਵੱਲੋਂ ਦਾਇਰ ਕੀਤੀ ਸ਼ਿਕਾਇਤ ਉੱਤੇ ਸੁਣਵਾਈ ਕਰਦੇ ਹੋਏ ਕੋਰਟ ਵਿੱਚ ਵਿਅਕਤੀਗਤ ਪੇਸ਼ੀ ਤੋਂ ਰਾਹਤ ਦੇ ਦਿੱਤੀ ਸੀ।. ਈਡੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸ਼ਰਾਬ ਨੀਤੀ ਦੇ ਮਾਮਲੇ ਵਿੱਚ ਕੇਜਰੀਵਾਲ ਭੇਜੇ ਗਏ ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਈਡੀ ਦੀ ਸ਼ਿਕਾਇਤ ਉੱਤੇ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਜਾਰੀ ਹੈ ਤੇ ਇਹ ਮਾਰਚ ਦੇ ਪਹਿਲੇ ਹਫਤੇ ਤੱਕ ਚੱਲੇਗਾ ਅਜਿਹੇ ਵਿੱਚ ਉਹ ਅਦਾਲਤ ਵਿੱਚ ਪੇਸ਼ ਹੋਣ ਤੋਂ ਅਸਮਰਥ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)