ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ ਤੇ ਤਾਮਿਲਨਾਡੂ ਤੋਂ ਬਾਅਦ ਹੁਣ ਦਿੱਲੀ ਵਿੱਚ ਭਾਰਤ ਦਾ ਤੀਜਾ ਸੂਬਾ ਬਣ ਗਿਆ ਹੈ ਜਿਸ ਵਿੱਚ 20,000 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੋਮਵਾਰ ਸਵੇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਬਾਰਡਰ ਨੂੰ ਮੁੜ ਸੀਲ ਕਰਨ ਦੇ ਆਦੇਸ਼ ਦਿੱਤੇ।
ਅੱਜ ਕੇਜਰੀਵਾਲ ਨੇ ਰਾਜ ਵਿੱਚ ਕੋਰੋਨਾ ਦੀ ਲੜਾਈ ਲਈ ‘ਦਿੱਲੀ ਕੋਰੋਨਾ’ ਐਪ ਲਾਂਚ ਕੀਤਾ ਹੈ। ਇਸ ਐਪ ਦੀ ਮਦਦ ਨਾਲ ਹੁਣ ਦਿੱਲੀ ਦੇ ਲੋਕ ਕੋਵਿਡ-19 ਹਸਪਤਾਲਾਂ ਦੀ ਸਥਿਤੀ ਨੂੰ ਆਸਾਨੀ ਨਾਲ ਜਾਣ ਸਕਣਗੇ।

 ਦੇਸ਼ ਨਾਂ ਬਦਲਣ ਬਾਰੇ ਸੁਪਰੀਮ ਕੋਰਟ ਕੱਲ੍ਹ ਕਰੇਗੀ ਸੁਣਵਾਈ

ਤੁਸੀਂ ਆਪਣੇ ਮੋਬਾਇਲ 'ਤੇ ਪਲੇਸਟੋਰ ਤੋਂ ਆਸਾਨੀ ਨਾਲ ਦਿੱਲੀ ਕੋਰੋਨਾ ਐਪ ਡਾਊਨਲੋਡ ਕਰ ਸਕਦੇ ਹੋ। ਇਸ ਐਪ ਤੇ, ਤੁਸੀਂ ਕੁਲ ਕੋਰੋਨਾ ਕੇਸਾਂ, ਕੁੱਲ ਐਕਟਿਵ ਕੇਸਾਂ, ਕੁੱਲ ਮੌਤਾਂ ਤੇ ਸਿਹਤਯਾਬ ਹੋਏ ਮਰੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ।

ਇਸ ਐਪ ਦੀ ਮਦਦ ਨਾਲ ਹੁਣ ਦਿੱਲੀ ਦੇ ਲੋਕ ਕੋਵਿਡ -19 ਹਸਪਤਾਲਾਂ ਵਿੱਚ ਖਾਲੀ ਬੈੱਡ ਅਤੇ ਵੈਂਟੀਲੇਟਰਾਂ ਦੀ ਜਾਣਕਾਰੀ ਵੀ ਆਸਾਨੀ ਨਾਲ ਪ੍ਰਾਪਤ ਕਰ ਲੈਣਗੇ। ਇਸ ਐਪ ਦੇ ਨਾਲ, ਹਰ ਕੋਈ ਆਸਾਨੀ ਨਾਲ ਜਾਣ ਸਕਦਾ ਹੈ ਕਿ ਦਿੱਲੀ ਵਿੱਚ ਕਿੰਨੇ ਕੋਵਿਡ -19 ਬੈੱਡ ਅਤੇ ਵੈਂਟੀਲੇਟਰ ਭਰੇ ਹੋਏ ਹਨ ਤੇ ਕਿੰਨੇ ਅਜੇ ਵੀ ਖਾਲੀ ਹਨ।

ਕੋਰੋਨਾਵਾਇਰਸ ਨੇ ਉਜਾੜੇ ਕਾਰੋਬਾਰ, 35% ਦੀ ਵਾਪਸੀ ਮੁਸ਼ਕਲ, ਬੰਦ ਹੋਣ ਦੇ ਕਗਾਰ 'ਤੇ ਪਹੁੰਚੇ

ਜੇ ਤੁਹਾਨੂੰ ਇਸ ਐਪ 'ਤੇ ਸਰਕਾਰ ਤੋਂ ਕਿਸੇ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੈ, ਤਾਂ ਤੁਸੀਂ ਇਸ ਦੀ ਮੰਗ ਕਰ ਸਕਦੇ ਹੋ। ਇਸ ਦੇ ਨਾਲ, ਤੁਸੀਂ ਇਸ 'ਤੇ ਰਾਸ਼ਨ ਲਈ ਅਰਜ਼ੀ ਵੀ ਦੇ ਸਕਦੇ ਹੋ।


ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ, ਘਰੇਲੂ ਬਿਜਲੀ 50 ਪੈਸੇ ਪ੍ਰਤੀ ਯੂਨਿਟ ਹੋਈ ਸਸਤੀ

ਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ