ਕੋਰੋਨਾ ਵਾਇਰਸ: ਦਿੱਲੀ 'ਚ ਟੈਸਟ ਪ੍ਰਕਿਰਿਆ ਹੋਈ ਤੇਜ਼, ਜਾਂਚ ਲਈ 2400 ਰੁਪਏ ਕੀਮਤ ਨਿਰਧਾਰਤ
ਗ੍ਰਹਿ ਮੰਤਰੀ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਦੇ ਸੁਝਾਅ ਤੋਂ ਬਾਅਦ ਦਿੱਲੀ 'ਚ ਕੋਰੋਨਾ ਵਾਇਰਸ ਦੀ ਜਾਂਚ ਲਈ 2,400 ਰੁਪਏ ਕੀਮਤ ਨਿਰਧਾਰਤ ਕੀਤੀ ਗਈ ਹੈ ਤੇ ਹੁਣ ਰੈਪਿਡ ਐਂਟੀਜਨ ਤਕਨੀਕ ਨਾਲ ਜਾਂਚ ਹੋਵੇਗੀ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਕਿਹਾ ਦਿੱਲੀ 'ਚ ਕੋਵਿਡ-19 ਦੀ ਜਾਂਚ ਦੁੱਗਣੀ ਕਰਨ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਫੈਸਲੇ ਤੋਂ ਬਾਅਦ 15 ਤੇ 16 ਜੂਨ ਨੂੰ 16,618 ਨਮੂਨੇ ਲਏ ਗਏ ਜਦਕਿ 14 ਜੂਨ ਤਕ ਰੋਜ਼ਾਨਾ 4000 ਤੋਂ 4500 ਨਮੂਨਿਆਂ ਦੀ ਜਾਂਚ ਹੋ ਰਹੀ ਸੀ।
ਗ੍ਰਹਿ ਮੰਤਰੀ ਵੱਲੋਂ ਬਣਾਈ ਉੱਚ ਪੱਧਰੀ ਕਮੇਟੀ ਦੇ ਸੁਝਾਅ ਤੋਂ ਬਾਅਦ ਦਿੱਲੀ 'ਚ ਕੋਰੋਨਾ ਵਾਇਰਸ ਦੀ ਜਾਂਚ ਲਈ 2,400 ਰੁਪਏ ਕੀਮਤ ਨਿਰਧਾਰਤ ਕੀਤੀ ਗਈ ਹੈ ਤੇ ਹੁਣ ਰੈਪਿਡ ਐਂਟੀਜਨ ਤਕਨੀਕ ਨਾਲ ਜਾਂਚ ਹੋਵੇਗੀ।
ਦਿੱਲੀ 'ਚ ਪਾਬੰਦੀਸ਼ੁਦਾ ਇਲਾਕਿਆਂ 'ਚ ਇਫੈਕਟਡ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਾਉਣ ਦਾ ਅਭਿਆਨ ਤੇਜ਼ ਕੀਤਾ ਗਿਆ ਹੈ। ਦਿੱਲੀ ਦੇ 242 ਪਾਬੰਦੀਸ਼ੁਦਾ ਜ਼ੋਨਾ 'ਚ ਕੁੱਲ 2,30,466 ਦੀ ਆਬਾਦੀ 'ਚ 15-16 ਜੂਨ ਵਿਚਾਲੇ 1,77,692 ਲੋਕਾਂ ਦਾ ਸਿਹਤ ਸਰਵੇਖਣ ਕੀਤਾ ਗਿਆ। ਬਾਕੀ ਲੋਕਾਂ ਦਾ ਸਰਵੇਖਣ 20 ਤਕ ਹੋ ਜਾਵੇਗਾ। ਦਿੱਲੀ 'ਚ ਜਾਂਚ ਵਧਾਉਣ ਤੇ ਤੇਜ਼ੀ ਨਾਲ ਨਤੀਜੇ ਦੇਣ ਲਈ ਗ੍ਰਹਿ ਮੰਤਰੀ ਦੇ ਨਿਰਦੇਸ਼ ਮਗਰੋਂ 18 ਜੂਨ ਤੋਂ ਆਈਸੀਐਮਆਰ ਵੱਲੋਂ ਮਨਜ਼ੂਰ ਰੈਪਿਡ ਐਂਟੀਜਨ ਤਕਨੀਕ ਨਾਲ ਜਾਂਚ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ