ਨਵੀਂ ਦਿੱਲੀ : ਦਿੱਲੀ 'ਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਵਾਇਰਸ ਦੇ 3194 ਨਵੇਂ ਮਾਮਲਿਆਂ ਨੇ ਹੜਕੰਪ ਮਚਾ ਦਿੱਤਾ ਹੈ। ਇਸ ਘਾਤਕ ਵਾਇਰਸ ਕਾਰਨ 1 ਮੌਤ ਵੀ ਹੋ ਗਈ ਹੈ। ਰਾਜ ਵਿੱਚ ਸਕਾਰਾਤਮਕਤਾ ਦਰ ਹੁਣ 4.59% ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇੱਥੇ ਸਰਗਰਮ ਮਰੀਜ਼ਾਂ ਦੀ ਗਿਣਤੀ 8397 ਹੋ ਗਈ ਹੈ।

 

ਦਿੱਲੀ 'ਚ 29 ਦਸੰਬਰ ਨੂੰ ਕੋਰੋਨਾ ਦੇ 923 ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਬਾਅਦ 30 ਦਸੰਬਰ ਨੂੰ 1313 , 31 ਦਸੰਬਰ ਨੂੰ 1796 ਕੇਸ ਆਏ ਪਰ ਜਿਵੇਂ ਹੀ ਨਵਾਂ ਸਾਲ ਸ਼ੁਰੂ ਹੋਇਆ, ਅਚਾਨਕ ਸੰਖਿਆਵਾਂ ਵਿੱਚ ਵੱਡਾ ਉਛਾਲ ਆਇਆ। 

 

ਦਿੱਲੀ 'ਚ 1 ਜਨਵਰੀ ਨੂੰ 2796 ਮਾਮਲੇ ਸਾਹਮਣੇ ਆਏ ਸਨ, ਜਦਕਿ 2 ਜਨਵਰੀ ਨੂੰ ਯਾਨੀ ਅੱਜ ਦੀ ਰਿਪੋਰਟ 'ਚ 3194 ਮਾਮਲੇ ਸਾਹਮਣੇ ਆਏ ਹਨ। ਯਾਨੀ ਸਾਲ ਦੇ ਆਖਰੀ ਦਿਨ ਜਿਹੜੇ ਕੇਸਾਂ ਦੀ ਗਿਣਤੀ ਦੋ ਹਜ਼ਾਰ ਤੋਂ ਘੱਟ ਸੀ, ਉਹ ਹੁਣ ਤਿੰਨ ਹਜ਼ਾਰ ਤੋਂ ਉਪਰ ਪਹੁੰਚ ਗਈ ਹੈ। ਦਿੱਲੀ ਵਿੱਚ 8397 ਐਕਟਿਵ ਕੇਸ ਹਨ। 3 ਦਿਨ ਪਹਿਲਾਂ 2291 ਐਕਟਿਵ ਕੇਸ ਸਨ। ਤਿੰਨ ਦਿਨਾਂ ਵਿੱਚ ਐਕਟਿਵ ਕੇਸ ਚਾਰ ਗੁਣਾ ਵੱਧ ਗਏ ਹਨ।

 

1 ਜਨਵਰੀ ਨੂੰ ਜਾਰੀ ਕੀਤੇ ਗਏ ਹੈਲਥ ਬੁਲੇਟਿਨ ਦੇ ਅਨੁਸਾਰ ਦਿੱਲੀ ਵਿੱਚ 2716 ਨਵੇਂ ਕੇਸ ਦਰਜ ਕੀਤੇ ਗਏ ਸਨ, ਜੋ ਲਗਭਗ 7 ਮਹੀਨਿਆਂ ਵਿੱਚ ਸਭ ਤੋਂ ਵੱਧ ਕੋਰੋਨਾ ਮਾਮਲਿਆਂ ਦੀ ਗਿਣਤੀ ਹੈ। ਦਿੱਲੀ ਵਿੱਚ 21 ਮਈ 2021 ਤੋਂ ਬਾਅਦ ਸਭ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ, 21 ਮਈ ਨੂੰ 3009 ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਰਾਸ਼ਟਰੀ ਰਾਜਧਾਨੀ ਵਿੱਚ ਸੰਕਰਮਣ ਦਰ 4.59% ਤੱਕ ਪਹੁੰਚ ਗਈ ਹੈ, ਜੋ ਪਿਛਲੇ 7 ਮਹੀਨਿਆਂ ਵਿੱਚ ਸਭ ਤੋਂ ਵੱਧ ਰਿਕਾਰਡ ਕੀਤੀ ਗਈ ਸੰਕਰਮਣ ਦਰ ਹੈ। ਦਿੱਲੀ ਵਿੱਚ ਸੰਕਰਮਣ ਦੀ ਦਰ 21 ਮਈ 2021 ਤੋਂ ਬਾਅਦ ਸਭ ਤੋਂ ਵੱਧ ਹੈ, 21 ਮਈ 2021 ਨੂੰ ਸਕਾਰਾਤਮਕਤਾ ਦਰ 4.76% ਦਰਜ ਕੀਤੀ ਗਈ ਹੈ।