ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਤੇਜ਼ ਰਫਤਾਰ ਦਾ ਕਹਿਰ ਜਾਰੀ ਹੈ। ਤੇਜ਼ ਰਫ਼ਤਾਰ ਨਾਲ ਡ੍ਰਿੰਕ ਤੇ ਡ੍ਰਾਈਵ ਦਾ ਮਾਮਲਾ ਦਿੱਲੀ ਦੇ ਪੰਜਾਬੀ ਬਾਗ ਦਾ ਹੈ, ਜਿਸ ‘ਚ ਪੰਜਾਬੀ ਬਾਗ ਇਲਾਕੇ ਕੋਲ ਤਿੰਨ ਗੱਡੀਆਂ ਆਪਸ ‘ਚ ਟਕਰਾ ਗਈਆਂ। ਇਸ ਘਟਨਾ ‘ਚ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸ਼ਾਲੀਮਾਰ ਬਾਗ ਦੇ ਫੌਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਸ਼ੁੱਕਰਵਾਰ ਰਾਤ ਕਰੀਬ 10:30 ਵਜੇ ਦੀ ਹੈ ਜਿਸ ‘ਚ 3 ਗੱਡੀਆਂ ਆਪਸ ‘ਚ ਟਕਰਾ ਗਈਆਂ। ਇੱਕ ਗੱਡੀ ‘ਚ ਇੱਕ ਹੀ ਪਰਿਵਾਰ ਦੇ 8 ਮੈਂਬਰ ਸਵਾਰ ਸਨ। ਅਚਾਨਕ ਇੱਕ ਕਾਰ ਡਵਾਈਡਰ ਨੂੰ ਤੋੜਦੀ ਹੋਈ ਦੂਜੀ ਕਾਰ ਨਾਲ ਟਕਰਾ ਗਈ, ਜਿਸ ‘ਚ ਚਾਰ ਲੋਕ ਸਵਾਰ ਸਨ। ਇਨ੍ਹਾਂ ‘ਚ ਦੋ ਮੁੰਡੇ ਤੇ ਦੋ ਕੁੜੀਆਂ ਸਨ।
ਗੱਡੀਆਂ ਦੀ ਟੱਕਰ ਇੰਨੀ ਭਿਆਨਕ ਸੀ ਕੀ 38 ਸਾਲਾਂ ਪੂਨਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਮ੍ਰਿਤਕ ਦੀ ਧੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕੀ ਟੱਕਰ ਮਾਰਨ ਵਾਲੀ ਕੁੜੀ ਨਸ਼ੇ ਦੀ ਹਾਲਤ ‘ਚ ਸੀ। ਘਟਨਾ ਦੀ ਸੂਚਨਾ ਦੇਣ ਵਾਲੇ ਦੂਜੀ ਕਾਰ ‘ਚ ਸਵਾਰ ਕਪਿਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਹਾਦਸੇ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਭ ਦਾ ਮੈਡੀਕਲ ਕਰਵਾਇਆ ਗਿਆ। ਜਾਂਚ ‘ਚ ਗੱਡੀ ਚਲਾ ਰਹੀ ਕੁੜੀ ਦੇ ਸ਼ਰੀਰ ‘ਚ 170 ਗ੍ਰਾਮ ਤੋਂ ਵੱਧ ਸ਼ਰਾਬ ਪਾਈ ਗਈ। ਪੁਲਿਸ ਮਾਮਲਾ ਦਰਜ ਕਰ ਜਾਂਚ ‘ਚ ਲੱਗ ਗਈ ਹੈ।