Delhi Exit Poll Results LIVE: ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਕੀਤਾ ਹੈਰਾਨ, AAP ਨੂੰ ਝਟਕਾ, ਭਾਜਪਾ ਬਣਾ ਸਕਦੀ ਸਰਕਾਰ
ਦਿੱਲੀ ਵਿਧਾਨ ਸਭਾ ਚੋਣਾਂ 2025 ਲਈ ਅੱਜ ਵੋਟਿੰਗ ਹੋਈ ਹੈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਵਿੱਚ ਕੈਦ ਹੋ ਗਿਆ ਹੈ ਜਿਸ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।
LIVE

Background
Delhi Exit Poll: DV Research ਦੇ ਐਗਜ਼ਿਟ ਪੋਲ ਵਿੱਚ ਭਾਜਪਾ ਅੱਗੇ
Delhi Exit Poll: ਡੀਵੀ ਰਿਸਰਚ ਦੇ ਐਗਜ਼ਿਟ ਪੋਲ ਅਨੁਸਾਰ ਦਿੱਲੀ 'ਚ ਇਸ ਵਾਰ ਭਾਜਪਾ ਸਰਕਾਰ ਬਣਾਉਣ ਦੀ ਸੰਭਾਵਨਾ ਹੈ। ਇਸ ਪੋਲ ਮੁਤਾਬਕ ਭਾਜਪਾ ਨੂੰ 36 ਤੋਂ 44 ਸੀਟਾਂ ਮਿਲ ਸਕਦੀਆਂ ਹਨ ਜਦਕਿ ਆਮ ਆਦਮੀ ਪਾਰਟੀ ਨੂੰ 26 ਤੋਂ 34 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲ ਸਕਦੀਆਂ ਹਨ।
Delhi Exit Poll: ਮਾਈਂਡ ਬ੍ਰਿੰਕ ਦੇ ਐਗਜ਼ਿਟ ਪੋਲ ਵਿੱਚ ਆਪ ਦੀ ਬੱਲੇ-ਬੱਲੇ
Delhi Exit Poll: JVC ਦੇ ਐਗਜ਼ਿਟ ਪੋਲ ਵਿੱਚ ਖਿੜਿਆ ਭਾਜਪਾ ਦਾ ਕਮਾਲ!
JVC ਦੇ ਐਗਜ਼ਿਟ ਪੋਲ ਦੇ ਅਨੁਸਾਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 39 ਤੋਂ 45 ਸੀਟਾਂ ਮਿਲਣ ਦਾ ਅਨੁਮਾਨ ਹੈ। ਵਧੇਰੇ, ਆਮ ਆਦਮੀ ਪਾਰਟੀ ਨੂੰ 22 ਤੋਂ 31 ਸੀਟਾਂ ਮਿਲ ਸਕਦੀਆਂ ਹਨ ਜਦਕਿ ਕਾਂਗਰਸ ਨੂੰ ਜ਼ੀਰੋ ਤੋਂ ਦੋ ਸੀਟਾਂ ਮਿਲਣ ਦੀ ਸੰਭਾਵਨਾ ਹੈ।
Delhi Exit Poll: WeePriside ਦੇ ਐਗਜ਼ਿਟ ਪੋਲ 'ਚ ਆਪ ਅੱਗੇ
ਦਿੱਲੀ ਚੋਣਾਂ ਲਈ ਕੀਤੇ ਗਏ WeePriside ਦੇ ਐਗਜ਼ਿਟ ਪੋਲ ਦੇ ਅਨੁਸਾਰ ਦਿੱਲੀ 'ਚ AAP ਦੀ ਸਰਕਾਰ ਬਣ ਸਕਦੀ ਹੈ। ਇਸ ਮੁਤਾਬਕ ਆਮ ਆਦਮੀ ਪਾਰਟੀ ਨੂੰ 46 ਤੋਂ 52 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜਦਕਿ ਭਾਜਪਾ ਦੇ ਖਾਤੇ ਵਿੱਚ 18 ਤੋਂ 23 ਸੀਟਾਂ ਆ ਸਕਦੀਆਂ ਹਨ। ਇਸਦੇ ਨਾਲ ਕਾਂਗਰਸ ਨੂੰ ਜ਼ੀਰੋ ਤੋਂ ਇੱਕ ਸੀਟ ਮਿਲਣ ਦਾ ਅਨੁਮਾਨ ਹੈ।
Delhi Exit Poll: ਦਿੱਲੀ 'ਚ P Mark ਦੇ ਐਗਜ਼ਿਟ ਪੋਲ 'ਚ ਭਾਜਪਾ ਅੱਗੇ
Delhi Exit Poll: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੀ ਮਾਰਕ ਦਾ ਸਰਵੇਖਣ ਸਾਹਮਣੇ ਆਇਆ ਹੈ। ਇਸ ਦੇ ਅਨੁਸਾਰ ਭਾਜਪਾ ਨੂੰ 39 ਤੋਂ 49 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ AAP ਨੂੰ 21 ਤੋਂ 31 ਸੀਟਾਂ ਮਿਲ ਸਕਦੀਆਂ ਹਨ। ਇਸਦੇ ਨਾਲ ਨਾਲ ਕਾਂਗਰਸ ਦੇ ਖਾਤੇ ਵਿੱਚ ਇੱਕ ਸੀਟ ਆਉਣ ਦੀ ਸੰਭਾਵਨਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
