ਆਬਕਾਰੀ ਨੀਤੀ ਵਾਪਸ ਲੈ ਕੇ ਕੇਜਰੀਵਾਲ ਨੇ ਕਬੂਲਿਆ ਕਿ ਇਹ ਪੱਖਪਾਤੀ ਸੀ, ਸਿਰਸਾ ਦਾ ਕੇਜਰੀਵਾਲ 'ਤੇ ਤੰਜ
ਨਵੀਂ ਦਿੱਲੀ: ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ, 'ਨਵੀਂ ਆਬਕਾਰੀ ਨੀਤੀ ਨੂੰ ਵਾਪਸ ਲੈ ਕੇ ਅਤੇ ਪੁਰਾਣੀ ਨੀਤੀ ਨੂੰ ਵਾਪਸ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਬੂਲ ਕੀਤਾ ਹੈ ਕਿ 'ਆਪ' ਦੀ ਨਵੀਂ ਆਬਕਾਰੀ ਨੀਤੀ ਪੱਖਪਾਤੀ ਸੀ
ਨਵੀਂ ਦਿੱਲੀ: ਆਬਕਾਰੀ ਨੀਤੀ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਸਰਕਾਰ 'ਤੇ ਸਵਾਲ ਚੁੱਕੇ ਹਨ। ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ, 'ਨਵੀਂ ਆਬਕਾਰੀ ਨੀਤੀ ਨੂੰ ਵਾਪਸ ਲੈ ਕੇ ਅਤੇ ਪੁਰਾਣੀ ਨੀਤੀ ਨੂੰ ਵਾਪਸ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਬੂਲ ਕੀਤਾ ਹੈ ਕਿ 'ਆਪ' ਦੀ ਨਵੀਂ ਆਬਕਾਰੀ ਨੀਤੀ ਪੱਖਪਾਤੀ ਅਤੇ ਦਿੱਲੀ ਸਰਕਾਰ ਦੇ ਹਿੱਤਾਂ ਦੇ ਵਿਰੋਧੀ ਸੀ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਅਤੇ ਰਾਜ ਦੇ ਮਾਲੀਏ ਨੂੰ ਕੁਝ ਚੁਣੇ ਹੋਏ ਪੂੰਜੀਪਤੀਆਂ ਨੂੰ ਸੌਂਪਣ ਲਈ ਉਹਨਾਂ ਨੂੰ ਮਨੀਸ਼ ਸਿਸੋਦੀਆ ਨੂੰ ਬਰਖਾਸਤ ਕਰਨਾ ਚਾਹੀਦਾ ਹੈ।'
ਉਹਨਾਂ ਕਿਹਾ ਕਿ ਇਸ ਨਾਲ ਦਿੱਲੀ ਦੀ ਜਨਤਾ ਦੀ ਜਿੱਤ ਹੋਈ ਹੈ। ਪੂੰਜੀਪਤੀਆਂ ਨੂੰ ਆਮਦਨ ਜਾਣ ਦੀ ਬਜਾਏ ਹੁਣ ਸਰਕਾਰ ਨੂੰ ਜਾਵੇਗੀ। ਸੀਬੀਆਈ ਦੀ ਜਾਂਚ ਨਾਲ ਇਹ ਪੂੰਜੀਪਤੀ ਪਿੱਛੇ ਹਟੇ।
By withdrawing new excise policy & reverting to old one, @ArvindKejriwal has confessed that AAP’s new excise policy was biased & agnst interests of Delhi Gov. He shd expel @msisodia for indulging in corrupt practices & surrendering state’s revenue to a few chosen capitalists @ANI https://t.co/ojOnwRkr3P
— Manjinder Singh Sirsa (@mssirsa) July 30, 2022
•@ArvindKejriwal sold interest & revenue of Delhi gov to his capitalist friends thru new excise policy of Delhi. He is now forced to withdraw it & revert to previous one cos of fear of CBI enquiry
— Manjinder Singh Sirsa (@mssirsa) July 30, 2022
BIG victory of people of Delhi!
Corrupt face of @AamAadmiParty exposed once again pic.twitter.com/hRupCiGX0z
ਨਵੀਂ ਆਬਕਾਰੀ ਨੀਤੀ ਦੀ ਸੀਬੀਆਈ ਤੋਂ ਜਾਂਚ ਲਈ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੀ ਸਿਫ਼ਾਰਸ਼ ਦੇ ਵਿਚਕਾਰ ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਸ਼ਰਾਬ ਦੀ ਵਿਕਰੀ ਦੀ ਪੁਰਾਣੀ ਵਿਵਸਥਾ ਵਿੱਚ ਵਾਪਸ ਆਉਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਆਬਕਾਰੀ ਨੀਤੀ 2021-22 ਨੂੰ 31 ਮਾਰਚ ਤੋਂ ਬਾਅਦ ਦੋ ਮਹੀਨਿਆਂ ਲਈ ਦੋ ਵਾਰ ਵਧਾਇਆ ਗਿਆ।
ਹੁਣ 31 ਜੁਲਾਈ ਨੂੰ ਇਸ 'ਤੇ ਵਿਰਾਮ ਲੱਗ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਆਬਕਾਰੀ ਵਿਭਾਗ ਅਜੇ ਵੀ ਆਬਕਾਰੀ ਨੀਤੀ 2022-23 'ਤੇ ਕੰਮ ਕਰ ਰਿਹਾ ਹੈ, ਜਿਸ 'ਚ ਘਰ-ਘਰ ਸ਼ਰਾਬ ਪਹੁੰਚਾਉਣ ਲਈ ਕਈ ਹੋਰ ਸਿਫਾਰਿਸ਼ਾਂ ਹਨ। ਉਨ੍ਹਾਂ ਮੁਤਾਬਕ ਇਹ ਡਰਾਫਟ ਪਾਲਿਸੀ ਅਜੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨੂੰ ਨਹੀਂ ਭੇਜਿਆ ਗਿਆ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਿਰਦੇਸ਼
ਅਧਿਕਾਰੀਆਂ ਨੇ ਦੱਸਿਆ ਕਿ ਆਬਕਾਰੀ ਵਿਭਾਗ ਦਾ ਚਾਰਜ ਸੰਭਾਲ ਰਹੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਵਿਭਾਗ ਨੂੰ ਨਵੀਂ ਨੀਤੀ ਲਾਗੂ ਹੋਣ ਤੱਕ ਛੇ ਮਹੀਨਿਆਂ ਲਈ ਆਬਕਾਰੀ ਦੀ ਪੁਰਾਣੀ ਵਿਵਸਥਾ 'ਤੇ ਆਉਣ ਦੇ ਨਿਰਦੇਸ਼ ਦਿੱਤੇ ਹਨ। ਪੁਰਾਣੀ ਆਬਕਾਰੀ ਨੀਤੀ 1 ਅਗਸਤ ਤੋਂ ਲਾਗੂ ਹੋਣ ਜਾ ਰਹੀ ਹੈ। ਦਿੱਲੀ ਸਰਕਾਰ ਨੇ ਪਿਛਲੇ ਸਾਲ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਸੀ। ਜਿਸ ਨੂੰ ਹੁਣ ਵਾਪਸ ਲਿਆ ਜਾ ਰਿਹਾ ਹੈ। 6 ਮਹੀਨਿਆਂ ਵਿੱਚ ਹੁਣ ਫ਼ਿਰ ਤੋਂ ਨਵੀਂ ਆਬਕਾਰੀ ਨੀਤੀ ਲਿਆਂਦੀ ਜਾਵੇਗੀ।