ਪੜਚੋਲ ਕਰੋ

ਮਹਿਲਾਵਾਂ ਨੂੰ 2500 ਰੁਪਏ ਕਿਵੇਂ ਮਿਲਣਗੇ ? ਅਪਲਾਈ ਕਰਨ ਤੋਂ ਪਹਿਲਾਂ ਤਿਆਰ ਰੱਖੋ ਇਹ ਦਸਤਾਵੇਜ਼

Delhi Lakshmi Yojana : ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਦੀ ਸਹੂਲਤ ਅਤੇ ਆਰਥਿਕ ਮਦਦ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਹੁਣ ਇਸੇ ਕੜੀ ਵਿੱਚ ਦਿੱਲੀ ਸਰਕਾਰ ਨੇ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ

Delhi Lakshmi Yojana : ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਲੋਕਾਂ ਦੀ ਸਹੂਲਤ ਅਤੇ ਆਰਥਿਕ ਮਦਦ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਹੁਣ ਇਸੇ ਕੜੀ ਵਿੱਚ ਦਿੱਲੀ ਸਰਕਾਰ ਨੇ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਦਿੱਲੀ ਲਕਸ਼ਮੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਹਰ ਮਹੀਨੇ ₹2500 ਭੇਜੇ ਜਾਣਗੇ। ਇਸ ਲਈ ਅਰਜ਼ੀਆਂ 1 ਅਗਸਤ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਪਹਿਲਾਂ ਯੋਗਤਾ, ਲੋੜੀਂਦੇ ਦਸਤਾਵੇਜ਼ ਅਤੇ ਹੋਰ ਸ਼ਰਤਾਂ ਬਾਰੇ ਜਾਣਕਾਰੀ ਜ਼ਰੂਰ ਲੈ ਲਵੋ।

ਕੀ ਦਿੱਲੀ ਦੀ ਹਰ ਮਹਿਲਾ ਨੂੰ ਮਿਲੇਗਾ ਯੋਜਨਾ ਦਾ ਲਾਭ?

ਇਸ ਯੋਜਨਾ ਦਾ ਲਾਭ ਲੈਣ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਹੋਣੀਆਂ ਲਾਜ਼ਮੀ ਹਨ:

ਮਹਿਲਾ ਦੀ ਉਮਰ 21 ਤੋਂ 60 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਪਰਿਵਾਰ ਦੀ ਸਾਲਾਨਾ ਆਮਦਨ ₹2.5 ਲੱਖ ਤੋਂ ਵੱਧ ਨਾ ਹੋਵੇ।
ਮਹਿਲਾ ਦਿੱਲੀ ਦੀ ਸਥਾਈ ਨਿਵਾਸੀ ਹੋਵੇ ਅਤੇ ਘੱਟੋ-ਘੱਟ 10 ਸਾਲ ਤੋਂ ਦਿੱਲੀ ਵਿੱਚ ਰਹਿ ਰਹੀ ਹੋਵੇ।
ਪਰਿਵਾਰ ਦਾ ਕੋਈ ਵੀ ਮੈਂਬਰ ਇਨਕਮ ਟੈਕਸ ਜਾਂ GST ਨਾ ਭਰਦਾ ਹੋਵੇ।
ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿੱਚ ਨਾ ਹੋਵੇ।
ਪਰਿਵਾਰ ਦੇ ਨਾਮ 'ਤੇ ਕਾਰ ਨਹੀਂ ਹੋਣੀ ਚਾਹੀਦੀ।
ਅਰਜ਼ੀ ਤੋਂ ਪਹਿਲਾਂ ਇਹ ਦਸਤਾਵੇਜ਼ ਤਿਆਰ ਰੱਖੋ

ਜੇ ਤੁਸੀਂ ਇਸ ਯੋਜਨਾ ਲਈ ਅਰਜ਼ੀ ਦੇਣੀ ਚਾਹੁੰਦੇ ਹੋ, ਤਾਂ ਇਹ ਦਸਤਾਵੇਜ਼ ਪਹਿਲਾਂ ਹੀ ਤਿਆਰ ਰੱਖੋ:

ਆਧਾਰ ਕਾਰਡ
ਪਛਾਣ ਪੱਤਰ
ਬੈਂਕ ਖਾਤੇ ਦੀ ਜਾਣਕਾਰੀ
ਆਧਾਰ ਨਾਲ ਲਿੰਕ ਕੀਤਾ ਬੈਂਕ ਖਾਤਾ
ਦਿੱਲੀ ਵਿੱਚ ਰਹਿਣ ਦਾ ਸਬੂਤ
ਪਾਸਪੋਰਟ ਸਾਈਜ਼ ਫੋਟੋ
ਦਸਤਖ਼ਤ

10 ਸਾਲ ਦੇ ਨਿਵਾਸ ਦਾ ਸਬੂਤ ਦੇਣ ਲਈ ਤੁਸੀਂ ਹੇਠਾਂ ਦਿੱਤੇ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਪੇਸ਼ ਕਰ ਸਕਦੇ ਹੋ:

ਵੋਟਰ ਆਈਡੀ ਕਾਰਡ
ਡਰਾਈਵਿੰਗ ਲਾਇਸੈਂਸ
ਬਿਜਲੀ ਦਾ ਬਿੱਲ
ਗੈਸ ਕਨੈਕਸ਼ਨ
ਰਾਸ਼ਨ ਕਾਰਡ
ਉਮਰ ਦਾ ਸਬੂਤ ਦੇਣ ਲਈ ਇਹ ਦਸਤਾਵੇਜ਼ ਚੱਲਣਗੇ

ਜੇ ਤੁਹਾਡੀ ਉਮਰ 21 ਤੋਂ 60 ਸਾਲ ਦੇ ਵਿਚਕਾਰ ਹੈ, ਤਾਂ ਉਮਰ ਸਾਬਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਦਸਤਾਵੇਜ਼ ਜਮ੍ਹਾਂ ਕਰ ਸਕਦੇ ਹੋ। 

ਪੈਨ ਕਾਰਡ
ਵੋਟਰ ਆਈਡੀ ਕਾਰਡ
10ਵੀਂ ਦੀ ਮਾਰਕਸ਼ੀਟ
ਜਨਮ ਸਰਟੀਫਿਕੇਟ
MLA ਜਾਂ MP ਦੀ ਸਿਫ਼ਾਰਸ਼ ਵੀ ਲਾਜ਼ਮੀ

ਇਨ੍ਹਾਂ ਦਸਤਾਵੇਜ਼ਾਂ ਤੋਂ ਇਲਾਵਾ ਆਪਣੇ ਇਲਾਕੇ ਦੇ MLA ਜਾਂ MP ਦਾ ਸਮਰਥਨ ਪੱਤਰ ਵੀ ਅਰਜ਼ੀ ਨਾਲ ਜਮ੍ਹਾਂ ਕਰਨਾ ਲਾਜ਼ਮੀ ਹੋਵੇਗਾ।

ਆਨਲਾਈਨ ਅਰਜ਼ੀ ਕਿਵੇਂ ਕਰੀਏ?

ਦਿੱਲੀ ਲਕਸ਼ਮੀ ਯੋਜਨਾ ਦੇ ਅਧਿਕਾਰਕ ਪੋਰਟਲ 'ਤੇ ਜਾਓ।
Citizen Login 'ਤੇ ਕਲਿੱਕ ਕਰੋ।
Register Now ਚੁਣੋ।
ਆਪਣਾ ਆਧਾਰ ਨੰਬਰ ਅਤੇ ਜਨਮ ਮਿਤੀ (DOB) ਦਰਜ ਕਰੋ।
ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਯੂਜ਼ਰ ਆਈਡੀ ਅਤੇ ਪਾਸਵਰਡ ਬਣਾਓ।
ਪੋਰਟਲ 'ਤੇ ਲਾਗਇਨ ਕਰਕੇ ਅਰਜ਼ੀ ਫਾਰਮ ਭਰੋ।
ਆਪਣੀ, ਪਰਿਵਾਰ ਅਤੇ ਬੈਂਕ ਨਾਲ ਸੰਬੰਧਿਤ ਜਾਣਕਾਰੀ ਦਰਜ ਕਰੋ।
ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
MLA/MP ਦਾ ਸਮਰਥਨ ਪੱਤਰ ਵੀ ਅਪਲੋਡ ਕਰੋ।
ਸਾਰੀ ਜਾਣਕਾਰੀ ਇੱਕ ਵਾਰ ਚੈੱਕ ਕਰਕੇ ਫਾਰਮ ਸਬਮਿਟ ਕਰ ਦਿਓ।

ਯੋਜਨਾ ਦਾ ਇਹ ਨਿਯਮ ਵੀ ਜਾਣੋ

ਇਸ ਯੋਜਨਾ ਦਾ ਲਾਭ ਇੱਕ ਪਰਿਵਾਰ ਵਿੱਚੋਂ ਸਿਰਫ਼ ਇੱਕ ਮਹਿਲਾ ਨੂੰ ਹੀ ਮਿਲੇਗਾ। ਜੇ ਪਰਿਵਾਰ ਵਿੱਚ ਦੋ ਯੋਗ ਮਹਿਲਾਵਾਂ ਹਨ, ਜਿਵੇਂ ਇੱਕ ਦੀ ਉਮਰ 40 ਸਾਲ ਅਤੇ ਦੂਜੀ ਦੀ 35 ਸਾਲ ਹੈ, ਤਾਂ ਵੱਧ ਉਮਰ ਵਾਲੀ ਮਹਿਲਾ ਨੂੰ ਹੀ ਯੋਜਨਾ ਦਾ ਲਾਭ ਮਿਲੇਗਾ। ਸਰਕਾਰ ਦੀ ਤਿਆਰੀ ਹੈ ਕਿ ਯੋਗ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਰੱਖੜੀ (ਰੱਖਸ਼ਾ ਬੰਧਨ) ਦੇ ਮੌਕੇ 'ਤੇ ਭੇਜੀ ਜਾਵੇ।

Advertisement

ਟਾਪ ਹੈਡਲਾਈਨ

Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
Women Scheme : ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਮਿਲਣਗੇ 50-50 ਹਜ਼ਾਰ? ਅਜਿਹਾ ਹੋਇਆ ਤਾਂ ਸਰਕਾਰ ਕਿਵੇਂ ਹੋ ਜਾਵੇਗੀ ਕੰਗਾਲ
15 August Holiday Cancel: ਛੁੱਟੀਆਂ ਹੋਈਆਂ ਰੱਦ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਹੀਂ ਕੋਈ ਛੁੱਟੀ, ਸਕੂਲ ਬੰਦ ਮਿਲਣ ਕੇ ਹੋਏਗੀ ਕਾਰਵਾਈ; ਹੁਕਮ ਲਾਗੂ...
ਛੁੱਟੀਆਂ ਹੋਈਆਂ ਰੱਦ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਹੀਂ ਕੋਈ ਛੁੱਟੀ, ਸਕੂਲ ਬੰਦ ਮਿਲਣ ਕੇ ਹੋਏਗੀ ਕਾਰਵਾਈ; ਹੁਕਮ ਲਾਗੂ...
ਡੋਪ ਟੈਸਟ ਪਾਇਲਟਾਂ ਬਾਰੇ ਕੀ ਦੱਸਦਾ ਹੈ, ਕਿਹੜੀ ਜਾਣਕਾਰੀ ਉਪਲਬਧ ਨਹੀਂ ਹੈ?
ਡੋਪ ਟੈਸਟ ਪਾਇਲਟਾਂ ਬਾਰੇ ਕੀ ਦੱਸਦਾ ਹੈ, ਕਿਹੜੀ ਜਾਣਕਾਰੀ ਉਪਲਬਧ ਨਹੀਂ ਹੈ?
MLA Arrested: ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
ਸਿਆਸੀ ਜਗਤ 'ਚ ਮੱਚਿਆ ਹੜਕੰਪ, ਮਸ਼ਹੂਰ ਸਾਬਕਾ ਵਿਧਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਪ੍ਰਸ਼ਾਸਨ ਵੱਲੋਂ ਕਿਉਂ ਹੋਈ ਵੱਡੀ ਕਾਰਵਾਈ...?
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget