(Source: ECI/ABP News/ABP Majha)
ਦਿੱਲੀ ਬਣੀ ਨਸ਼ਿਆਂ ਦੀ ਰਾਜਧਾਨੀ, ਯਮੁਨਾ ਬਣੀ ਸੀਵਰੇਜ, ਭਾਜਪਾ ਨੇ ਕੇਜਰੀਵਾਲ ਸਰਕਾਰ 'ਤੇ ਲਾਏ ਕਈ ਗੰਭੀਰ ਦੋਸ਼
BJP On Aam Adami Party: ਦਿੱਲੀ ਭਾਜਪਾ ਨੇ ਦਿੱਲੀ ਨਗਰ ਨਿਗਮ ਚੋਣਾਂ ਲਈ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ। ਇਸ ਚਾਰਜਸ਼ੀਟ 'ਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ
BJP On Aam Adami Party: ਦਿੱਲੀ ਭਾਜਪਾ ਨੇ ਦਿੱਲੀ ਨਗਰ ਨਿਗਮ ਚੋਣਾਂ ਲਈ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ। ਇਸ ਚਾਰਜਸ਼ੀਟ 'ਚ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ ਅਤੇ ਸਵਾਲ ਖੜ੍ਹੇ ਕੀਤੇ ਹਨ। ਭਾਜਪਾ ਇਹ ਚਾਰਜਸ਼ੀਟ ਦਿੱਲੀ ਨਗਰ ਨਿਗਮ ਚੋਣਾਂ 'ਚ ਲੋਕਾਂ ਨੂੰ ਦੇਵੇਗੀ, ਜਿਸ ਲਈ ਪਾਰਟੀ ਨੇ ਪੰਜ ਲੋਕਾਂ ਦੀ ਕਮੇਟੀ ਬਣਾਈ ਸੀ। ਭਾਜਪਾ ਦਾ ਕਹਿਣਾ ਹੈ ਕਿ ਇਹ ਸਭ ਤੱਥਾਂ 'ਤੇ ਆਧਾਰਿਤ ਹੈ, ਇਹ ਸਭ ਆਰਟੀਆਈ ਸੂਚਨਾ ਦੇ ਆਧਾਰ 'ਤੇ ਕੀਤਾ ਗਿਆ ਹੈ।
ਭਾਜਪਾ ਆਗੂ ਰਾਮਵੀਰ ਸਿੰਘ ਬਿਧੂੜੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਸੰਵਿਧਾਨ ਦੀ ਪਾਲਣਾ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਾਲ 2015 ਤੋਂ 2022 ਤੱਕ ਜਲ ਬੋਰਡ ਦੇ ਖਾਤਿਆਂ ਦਾ ਆਡਿਟ ਨਹੀਂ ਕੀਤਾ ਗਿਆ। ਕੈਗ ਨੇ 22 ਚਿੱਠੀਆਂ ਲਿਖੀਆਂ, ਹਾਈਕੋਰਟ ਨੇ ਆਡਿਟ ਦਾ ਹੁਕਮ ਦਿੱਤਾ। ਦਿੱਲੀ ਜਲ ਬੋਰਡ ਵਿੱਚ 60 ਹਜ਼ਾਰ ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਉਸ ਤੋਂ ਬਾਅਦ ਚਾਰ ਸਾਲ ਤੱਕ ਇਸ ਦੀ ਰਿਪੋਰਟ ਵਿਧਾਨ ਸਭਾ 'ਚ ਨਹੀਂ ਰੱਖੀ ਗਈ ਅਤੇ ਫਿਰ ਐੱਲ.ਜੀ. ਦੀਆਂ ਹਦਾਇਤਾਂ 'ਤੇ ਆਡਿਟ ਰਿਪੋਰਟ ਵਿਧਾਨ ਸਭਾ 'ਚ ਰੱਖੀ ਗਈ।
ਰਾਮਵੀਰ ਸਿੰਘ ਬਿਧੂੜੀ ਨੇ ਅੱਗੇ ਕਿਹਾ ਕਿ ਕੇਜਰੀਵਾਲ ਕਹਿੰਦਾ ਹੈ ਕਿ ਉਹ ਦਿੱਲੀ ਵਿੱਚ 24 ਘੰਟੇ ਮੁਫਤ ਬਿਜਲੀ ਦੇ ਰਿਹਾ ਹੈ। ਘਰੇਲੂ ਬਿਜਲੀ 8 ਰੁਪਏ ਅਤੇ ਵਪਾਰਕ ਬਿਜਲੀ 18 ਰੁਪਏ ਹੈ। ਦਿੱਲੀ ਵਿੱਚ 40% ਆਬਾਦੀ ਨੂੰ ਸ਼ੁੱਧ ਪਾਣੀ ਨਹੀਂ ਮਿਲ ਰਿਹਾ ਅਤੇ ਟੈਂਕਰ ਮਾਫੀਆ ਵਧ ਗਿਆ ਹੈ। ਪਾਣੀ ਪੀ ਕੇ ਲੋਕ ਬਿਮਾਰ ਹੋ ਰਹੇ ਹਨ। 8 ਸਾਲਾਂ ਵਿੱਚ ਨਵਾਂ ਹਸਪਤਾਲ ਨਹੀਂ ਬਣ ਸਕਿਆ। 341 ਮੁਹੱਲਾ ਕਲੀਨਿਕ ਖੋਲ੍ਹੇ ਜਿਨ੍ਹਾਂ ਵਿੱਚ ਸਹੂਲਤਾਂ ਨਹੀਂ ਹਨ। ਕੋਰੋਨਾ ਦੀ ਕੋਈ ਸਹੂਲਤ ਨਹੀਂ ਮਿਲੀ ਅਤੇ ਨਾ ਹੀ ਇਸ ਦੀ ਜਾਂਚ ਕੀਤੀ ਗਈ।
ਬਿਧੂੜੀ ਨੇ ਅੱਗੇ ਕਿਹਾ, ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ 'ਚ ਕਿਹਾ ਸੀ ਕਿ ਉਹ ਆਯੁਸ਼ਮਾਨ ਯੋਜਨਾ ਨੂੰ ਲਾਗੂ ਕਰਨਗੇ ਪਰ ਵਾਅਦਾ ਕਰਕੇ ਵੀ ਦਿੱਲੀ 'ਚ ਯੋਜਨਾ ਲਾਗੂ ਨਹੀਂ ਕੀਤੀ। 500 ਨਵੇਂ ਸਕੂਲ ਖੋਲ੍ਹਣ ਦੀ ਗੱਲ ਹੋਈ ਪਰ 50 ਸਕੂਲ ਬੰਦ ਕਰ ਦਿੱਤੇ ਗਏ। ਕਈ ਸਕੂਲਾਂ ਵਿੱਚ ਪ੍ਰਿੰਸੀਪਲ ਨਹੀਂ ਹੈ। 20 ਨਵੇਂ ਕਾਲਜ ਖੋਲ੍ਹੇ ਜਾਣੇ ਸਨ, ਪਰ ਇੱਕ ਵੀ ਨਹੀਂ ਖੁੱਲ੍ਹਿਆ।
ਬਿਧੂੜੀ ਨੇ ਕਿਹਾ ਕਿ WHO ਨੇ ਸਵੀਕਾਰ ਕੀਤਾ ਹੈ ਕਿ ਦਿੱਲੀ 8 ਸਾਲਾਂ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਬਣ ਗਈ ਹੈ। ਉਨ੍ਹਾਂ ਯਮੁਨਾ ਬਾਰੇ ਵੀ ਗੱਲ ਕਰਦਿਆਂ ਕਿਹਾ ਕਿ ਇਹ ਗੰਦੇ ਨਾਲੇ ਵਿੱਚ ਤਬਦੀਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਸੀ ਕਿ ਯਮੁਨਾ ਸਾਫ਼ ਹੋਵੇਗੀ ਪਰ ਯਮੁਨਾ ਗੰਦੇ ਨਾਲੇ ਵਿੱਚ ਬਦਲ ਗਈ ਹੈ। ਇਸ ਦੇ ਨਾਲ ਹੀ ਨੌਕਰੀਆਂ ਬਾਰੇ ਕਿਹਾ ਗਿਆ ਕਿ ਵਾਅਦੇ ਮੁਤਾਬਕ 28 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਈ ਸੀ ਪਰ ਸਿਰਫ਼ 400 ਲੋਕਾਂ ਨੂੰ ਹੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦਿੱਲੀ ਨੂੰ ਨਸ਼ਿਆਂ ਦੀ ਰਾਜਧਾਨੀ ਬਣਾਇਆ ਗਿਆ, ਹਰ ਗਲੀ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਅਤੇ ਉਸ ਵਿੱਚ ਵੀ ਘਪਲੇ ਕੀਤੇ ਗਏ।
ਬਿਧੂੜੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪ੍ਰਚਾਰ 'ਤੇ ਖਜ਼ਾਨਾ ਲੁੱਟਿਆ ਹੈ। ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚੋਣ ਪ੍ਰਚਾਰ ਲਈ 11 ਕਰੋੜ ਰੁਪਏ ਸਨ, ਪਰ ਪਿਛਲੇ ਸਾਲਾਂ 'ਚ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ। ਪਰਾਲੀ ਤੋਂ ਕੋਈ ਖਾਦ ਨਹੀਂ ਬਣਾਈ ਗਈ ਪਰ ਇਸ ਦਾ ਜ਼ੋਰਦਾਰ ਪ੍ਰਚਾਰ ਕੀਤਾ ਗਿਆ। ਬੱਚਿਆਂ ਨੂੰ ਕਰਜ਼ਾ ਨਹੀਂ ਦਿੱਤਾ ਪਰ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਸਰਕਾਰੀ ਘਰ ਨਹੀਂ ਲੈਣਗੇ, ਪਰ ਘਰ ਲੈ ਕੇ ਉਸ ਵਿੱਚ 23 ਕਰੋੜ ਰੁਪਏ ਖਰਚ ਕੇ ਆਪਣਾ ਸਰਕਾਰੀ ਘਰ ਨਵਾਂ ਅਤੇ ਵੱਡਾ ਬਣਾਇਆ, ਉਸ ਵਿੱਚ ਸਵਿਮਿੰਗ ਪੂਲ ਬਣਾਇਆ।