ਦਿੱਲੀ ਦੇ ਹਸਪਤਾਲ ‘ਚ ਲੱਗੀ ਭਿਆਨਕ ਅੱਗ, 1 ਦੀ ਮੌਤ, ਸ਼ੀਸ਼ੇ ਤੋੜ ਕੇ ਮਰੀਜ਼ਾਂ ਦੀ ਬਚਾਈ ਜਾਨ
Delhi Fire News: ਦਿੱਲੀ ਦੇ ਕੌਸਮੌਸ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਇੱਕ ਸਟਾਫ ਮੈਂਬਰ ਦੀ ਮੌਤ ਹੋ ਗਈ। ਹਸਪਤਾਲ ਦੇ ਸ਼ੀਸ਼ੇ ਤੋੜ ਕੇ ਮਰੀਜ਼ਾਂ ਦੀ ਜਾਨ ਬਚਾਈ ਗਈ।

Delhi News: ਦਿੱਲੀ ਦੇ ਸ਼ਾਹਦਰਾ ਦੇ ਆਨੰਦ ਵਿਹਾਰ (Anand Vihar) ਇਲਾਕੇ ਵਿੱਚ ਸਥਿਤ ਕਾਸਮੌਸ ਸਪੈਸ਼ਲਿਸਟ ਹਸਪਤਾਲ (Kosmos Specialist Hospital) ਵਿੱਚ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। 11 ਲੋਕਾਂ ਨੂੰ ਬਚਾਇਆ ਗਿਆ ਅਤੇ ਇੱਕ ਦੀ ਮੌਤ ਹੋ ਗਈ।
ਦਰਅਸਲ, ਪੂਰਬੀ ਦਿੱਲੀ ਦੇ ਆਨੰਦ ਵਿਹਾਰ ਦੇ ਹਸਪਤਾਲ ਵਿੱਚ ਇਹ ਅੱਗ ਦੁਪਹਿਰ 12 ਵਜੇ ਦੇ ਕਰੀਬ ਲੱਗੀ।
ਦਿੱਲੀ ਫਾਇਰ ਸਰਵਿਸ (Delhi Fire Service) ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਜਾਣਕਾਰੀ ਦੁਪਹਿਰ 12:12 ਵਜੇ ਮਿਲੀ, ਜਿਸ ਤੋਂ ਬਾਅਦ ਅੱਠ ਫਾਇਰ ਬ੍ਰਿਗੇਡ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ।
Delhi: A massive fire broke out at Kosmos Specialist Hospital in Shahdara’s Anand Vihar area. Fire engines rushed to the scene to control the blaze. Eleven people were rescued and one succumbed to injuries. pic.twitter.com/Z5BHXLv7zP
— IANS (@ians_india) August 9, 2025
7 ਜ਼ਖਮੀਆਂ ਨੂੰ ਉਸੇ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੱਤ ਜ਼ਖਮੀਆਂ ਨੂੰ ਆਨੰਦ ਵਿਹਾਰ ਹਸਪਤਾਲ (Anand Vihar Hospital) ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਤਿੰਨ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਦਿੱਲੀ ਪੁਲਿਸ ਨੇ ਮਾਮਲਾ ਕੀਤਾ ਦਰਜ
ਵਿਕਾਸ ਮਾਰਗ 'ਤੇ ਸਥਿਤ ਕੌਸਮੌਸ ਹਸਪਤਾਲ (Kosmos Specialist Hospital) ਵਿੱਚ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਅੱਠ ਮਰੀਜ਼ਾਂ ਨੂੰ ਨੇੜਲੇ ਪੁਸ਼ਪਾਂਜਲੀ ਹਸਪਤਾਲ (Pushpanjali Hospital) ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੁਲਿਸ ਦੇ ਅਨੁਸਾਰ, ਧਾਰਾ 287/106(1) BNS (285/304A IPC) ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















