ਕੋਰੋਨਾ ਮਾਮਲਿਆਂ 'ਚ ਉਛਾਲ ਦੌਰਾਨ ਦਿੱਲੀ 'ਚ ਮੈਟਰੋ ਫੜੇਗੀ ਰਫਤਾਰ, ਯਾਤਰਾ ਤੋਂ ਪਹਿਲਾਂ ਦੀ ਜ਼ਰੂਰੀ ਜਾਣਕਾਰੀ
ਮੈਟਰੋ ਗੇੜਬੱਧ ਤਰੀਕੇ ਨਾਲ ਚਲਾਈ ਜਾਵੇਗੀ। ਜਿਸ ਤਹਿਤ ਅੱਜ ਸਭ ਤੋਂ ਪਹਿਲਾਂ ਯੈਲੋ ਲਾਈਨ ਜੋ ਸਮੇਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਦੇ ਰੂਟ 'ਤੇ ਚੱਲਦੀ ਹੈ, ਉਸ ਨੂੰ ਖੋਲ੍ਹਿਆ ਜਾਵੇਗਾ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚੱਲਦਿਆਂ ਦਿੱਲੀ 'ਚ ਮੈਟਰੋ ਸੇਵਾ 22 ਮਾਰਚ ਤੋਂ ਰੋਕ ਦਿੱਤੀ ਗਈ ਸੀ। ਕਰੀਬ 169 ਦਿਨਾਂ ਬਾਅਦ ਅੱਜ ਤੋਂ ਦਿੱਲੀ 'ਚ ਮੈਟਰੋ ਸੇਵਾ ਮੁੜ ਤੋਂ ਬਹਾਲ ਹੋ ਰਹੀ ਹੈ। ਐਤਵਾਰ ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਮੈਟਰੋ 'ਚ ਤਿਆਰੀਆਂ ਦਾ ਜਾਇਜ਼ਾ ਲੈਣ ਰਾਜੀਵ ਚੌਕ ਮੈਟਰੋ ਸਟੇਸ਼ਨ ਪਹੁੰਚੇ ਸਨ।
ਮੈਟਰੋ ਗੇੜਬੱਧ ਤਰੀਕੇ ਨਾਲ ਚਲਾਈ ਜਾਵੇਗੀ। ਜਿਸ ਤਹਿਤ ਅੱਜ ਸਭ ਤੋਂ ਪਹਿਲਾਂ ਯੈਲੋ ਲਾਈਨ ਜੋ ਸਮੇਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਦੇ ਰੂਟ 'ਤੇ ਚੱਲਦੀ ਹੈ, ਉਸ ਨੂੰ ਖੋਲ੍ਹਿਆ ਜਾਵੇਗਾ।
ਕੀ ਹੈ DMRC ਦੀਆਂ ਤਿਆਰੀਆਂ:
ਮੈਟਰੋ ਫਿਲਹਾਲ ਦੋ ਸ਼ਿਫਟਾਂ 'ਚ 8 ਘੰਟੇ ਲਈ ਚਲਾਈ ਜਾਵੇਗੀ। ਸਵੇਰ ਸੱਤ ਵਜੇ ਤੋਂ 11 ਵਜੇ ਤਕ ਤੇ ਸ਼ਾਮ 4 ਵਜੇ ਤੋਂ 8 ਵਜੇ ਤਕ। 57 ਮੈਟਰੋ ਟਰੇਨ, 462 ਟਰਿੱਪ ਲਾਉਣਗੀਆਂ। ਮੈਟਰੋ ਸਟੇਸ਼ਨ ਤੋਂ ਲੈਕੇ ਕੋਚ ਤਕ 'ਚ ਲਗਾਤਾਰ ਕੋਰੋਨਾ ਦੌਰਾਨ ਯਾਤਰਾ ਨਾਲ ਜੁੜੀਆਂ ਸਾਵਧਾਨੀਆਂ ਦੀ ਅਨਾਊਂਸਮੈਂਟ ਕੀਤੀ ਜਾਵੇਗੀ। ਮੈਟਰੋ ਕੋਚ ਅੰਦਰ ਇਕ ਸੀਟ ਛੱਡ ਕੇ ਬੈਠਣ ਦੀ ਇਜਾਜ਼ਤ ਹੋਵੇਗੀ।
ਮੈਟਰੋ ਦੇ ਅੰਦਰ ਵੀ ਯਾਤਰਾ ਦੌਰਾਨ ਜ਼ਰੂਰੀ ਨਿਯਮਾਂ ਦੀ ਜਾਣਕਾਰੀ ਵਾਲੇ ਪੋਸਟਰ ਚਿਪਕਾ ਦਿੱਤੇ ਗਏ ਹਨ। ਮੈਟਰੋ ਅੰਦਰ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰਾਂ ਪਾਲਣ ਕਰਨਾ ਹੋਵੇਗਾ। ਸਟੇਸ਼ਨ 'ਚ ਦਾਖਲ ਹੋਣ ਤੋਂ ਪਹਿਲਾਂ ਥਰਮਲ ਸਕ੍ਰੀਨਿੰਗ ਜ਼ਰੂਰੀ ਹੈ ਅਤੇ ਯਾਤਰੀ ਨੂੰ ਨਾਲ ਲਿਆਉਣ ਵਾਲੇ ਸਮਾਨ ਨੂੰ ਵੀ ਸੈਨੇਟਾਇਜ਼ ਕਰਾਉਣਾ ਹੋਵੇਗਾ।
ਚੋਣਵੇਂ ਸਟੇਸ਼ਨ ਤੇ ਚੋਣਵੇਂ ਗੇਟ ਖੁੱਲ੍ਹਣਗੇ:
ਸੋਸ਼ਲ ਡਿਸਟੈਂਸਿੰਗ ਲਈ ਮਾਰਕਿੰਗ ਕੀਤੀ ਗਈ ਹੈ। ਯਾਤਰਾ ਲਈ ਟੋਕਨ ਦਾ ਇਸਤੇਮਾਲ ਨਹੀਂ ਹੋਵੇਗਾ। ਮੈਟਰੋ ਕਾਰਡ ਵੀ ਆਨਲਾਈਨ ਰਿਚਾਰਜ ਹੋਵੇਗਾ। ਸਾਰਾ ਟ੍ਰਾਂਜੈਕਸ਼ਨ ਕੈਸ਼ਲੈਸ ਹੋਵੇਗਾ। ਜੋ ਨਿਯਮਾਂ ਦਾ ਪਾਲਣ ਨਹੀਂ ਕਰਨਗੇ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਯਾਤਰੀਆਂ ਦੀ ਭੀੜ ਨੂੰ ਰੋਕਣ ਲਈ ਹਰ ਸਟੇਸ਼ਨ 'ਤੇ ਸਿਰਫ ਇਕ ਜਾਂ ਦੋ ਗੇਟ ਹੀ ਐਂਟਰੀ ਐਗਜ਼ਿਟ ਲਈ ਖੋਲ੍ਹੇ ਜਾਣਗੇ। ਇਸ ਦੀ ਜਾਣਕਾਰੀ DMRC ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ।
ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ। ਯਾਤਰੀਆਂ ਨੂੰ ਮੈਟਲ ਤੋਂ ਬਣਿਆ ਸਮਾਨ ਨਾਲ ਨਾ ਰੱਖਣ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਚੈਕਿੰਗ ਜਲਦੀ ਹੋ ਸਕੇ। ਸੁਰੱਖਿਆ ਦੇ ਚੱਲਦਿਆਂ 30 ਮਿਲੀਲੀਟਰ ਤੋਂ ਜ਼ਿਆਦਾ ਹੈਂਡ ਸੈਨੇਟਾਇਜ਼ਰ ਅੰਦਰ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਦਿੱਲੀ 'ਚ ਕੋਰੋਨਾ ਮਾਮਲਿਆਂ 'ਚ ਇਕ ਵਾਰ ਫਿਰ ਤੋਂ ਉਛਾਲ ਆਇਆ ਹੈ, ਅਜਿਹੇ 'ਚ ਮੈਟਰੋ ਖੋਲ੍ਹਣਾ ਦਿੱਲੀ ਸਰਕਾਰ ਤੇ DMRC ਲਈ ਚੁਣੌਤੀ ਭਰਿਆ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ