Delhi-NCR Parking Fee: ਬਦਲਦੇ ਮੌਸਮ ਨਾਲ ਦਿੱਲੀ-ਐਨਸੀਆਰ ਦੀ ਹਵਾ ਖਰਾਬ ਹੋ ਰਹੀ ਹੈ। ਇਸ ਵਧਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਰਕਾਰ ਨੇ ਨਵੀਂ ਨੀਤੀ ਲਾਗੂ ਕੀਤੀ ਹੈ। ਨਵੀਂ ਦਿੱਲੀ ਨਗਰ ਨਿਗਮ (NDMC) ਨੇ ਪਾਰਕਿੰਗ ਫੀਸ ਵਧਾ ਦਿੱਤੀ ਹੈ। ਹੁਣ ਦਿੱਲੀ-ਐਨਸੀਆਰ ਵਿੱਚ NDMC ਅਧੀਨ ਸਾਰੀਆਂ ਥਾਵਾਂ 'ਤੇ ਕਾਰਾਂ ਅਤੇ ਬਾਈਕ ਦੀ ਪਾਰਕਿੰਗ ਫੀਸ ਦੁੱਗਣੀ ਕਰ ਦਿੱਤੀ ਗਈ ਹੈ। ਜਿਸ ਕਰਕੇ ਲੋਕਾਂ ਦੀ ਜੇਬ ਉੱਤੇ ਮਹਿੰਗਾਈ ਦਾ ਬੋਝ ਵਧੇਗਾ। ਰਾਜਧਾਨੀ ਵਿੱਚ ਪਾਰਕਿੰਗ ਦੀਆਂ ਇਹ ਨਵੀਆਂ ਕੀਮਤਾਂ GRAP ਪੜਾਅ-2 ਦੇ ਲਾਗੂ ਹੋਣ ਤੱਕ ਜਾਰੀ ਰਹਿਣਗੀਆਂ।


ਹੋਰ ਪੜ੍ਹੋ : ਕਿੰਨੇ ਦਿਨਾਂ ਬਾਅਦ AC ਕੋਚ ਦੇ ਕੰਬਲਾਂ ਨੂੰ ਸਾਫ਼ ਕਰਵਾਉਂਦਾ ਰੇਲਵੇ, ਇਨ੍ਹਾਂ ਦੀ ਵਰਤੋਂ ਸਿਹਤ ਲਈ ਕਿੰਨੀ ਖਤਰਨਾਕ? ਇੱਥੇ ਜਾਣੋ ਪੂਰੀ ਡਿਟੇਲ



ਦਿੱਲੀ ਵਿੱਚ ਪਾਰਕਿੰਗ ਫੀਸ ਦੁੱਗਣੀ ਹੋ ਗਈ ਹੈ


NDMC ਦੀਆਂ ਸਾਰੀਆਂ ਕਿਸਮਾਂ ਦੀਆਂ ਕਾਰਾਂ ਅਤੇ ਦੋ ਪਹੀਆ ਵਾਹਨਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪਹਿਲਾਂ ਐਨਡੀਐਮਸੀ ਪਾਰਕਿੰਗ ਵਿੱਚ 20 ਰੁਪਏ ਪ੍ਰਤੀ ਘੰਟਾ ਕਿਰਾਇਆ ਲਿਆ ਜਾਂਦਾ ਸੀ, ਪਰ ਨਵੇਂ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਇਸ ਨੂੰ ਵਧਾ ਕੇ 40 ਰੁਪਏ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ। ਜਦੋਂ ਕਿ 4-ਵ੍ਹੀਲਰ ਲਈ, ਪ੍ਰਤੀ ਦਿਨ ਵੱਧ ਤੋਂ ਵੱਧ ਪਾਰਕਿੰਗ ਫੀਸ 100 ਰੁਪਏ ਤੱਕ ਹੋ ਸਕਦੀ ਹੈ। ਹੁਣ ਇਸ ਨੂੰ ਵੀ ਵਧਾ ਕੇ 200 ਰੁਪਏ ਕਰ ਦਿੱਤਾ ਗਿਆ ਹੈ।



ਚਾਰ ਪਹੀਆ ਵਾਹਨਾਂ ਦੇ ਨਾਲ-ਨਾਲ ਦੋਪਹੀਆ ਵਾਹਨਾਂ ਨੂੰ ਪਾਰਕ ਕਰਨ ਦੀ ਸਹੂਲਤ ਵੀ ਐਨਡੀਐਮਸੀ ਦੇ ਪਾਰਕਿੰਗ ਸਥਾਨਾਂ ਵਿੱਚ ਉਪਲਬਧ ਹੈ। ਦੋਪਹੀਆ ਵਾਹਨਾਂ ਲਈ ਪਾਰਕਿੰਗ ਦਾ ਕਿਰਾਇਆ 10 ਰੁਪਏ ਪ੍ਰਤੀ ਘੰਟਾ ਸੀ। ਹੁਣ ਨਵੇਂ ਨਿਯਮ ਤੋਂ ਬਾਅਦ ਬਾਈਕ ਜਾਂ ਸਕੂਟਰ ਨੂੰ ਇਕ ਘੰਟੇ ਲਈ ਪਾਰਕ ਕਰਨ 'ਤੇ ਤੁਹਾਨੂੰ 20 ਰੁਪਏ ਦੇਣੇ ਪੈਣਗੇ। ਨਗਰ ਨਿਗਮ ਨੇ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। NDMC ਦੇ ਹੁਕਮਾਂ ਅਨੁਸਾਰ, ਇਹ ਦਿਸ਼ਾ-ਨਿਰਦੇਸ਼ ਆਨ-ਸਟ੍ਰੀਟ ਪਾਰਕਿੰਗ ਸਾਈਟਾਂ ਅਤੇ ਮਹੀਨਾਵਾਰ ਪਾਸ ਧਾਰਕਾਂ ਲਈ ਲਾਗੂ ਨਹੀਂ ਹੋਣਗੇ।


ਖਰਾਬ ਹਵਾ ਕਾਰਨ ਕਿਰਾਇਆ ਵਧ ਗਿਆ


ਨਵੀਂ ਦਿੱਲੀ ਨਗਰ ਨਿਗਮ ਦੀ ਪਾਰਕਿੰਗ ਫੀਸ ਵਧਾਉਣ ਦਾ ਉਦੇਸ਼ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਸ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਘੱਟ ਸਕਦਾ ਹੈ। ਅੱਜ, ਵੀਰਵਾਰ, ਅਕਤੂਬਰ 24 ਦੀ ਸਵੇਰ ਨੂੰ, AQI 300 ਤੋਂ ਉੱਪਰ ਮਾਪਿਆ ਗਿਆ ਹੈ।