ਦਿੱਲੀ 'ਚ ਨਵਾਦਾ ਮੈਟਰੋ ਸਟੇਸ਼ਨ ਕੋਲ ਸੜਕ 'ਚ ਪਿਆ 12 ਫੁੱਟ ਦਾ ਟੋਆ, ਤਿੰਨ ਘੰਟਿਆਂ 'ਚ ਕੀਤੀ ਗਈ ਮੁਰੰਮਤ
ਦਿੱਲੀ ਦੇ ਉੱਤਮ ਨਗਰ ਵਿਧਾਨ ਸਭਾ ਹਲਕੇ 'ਚ ਨਵਾਦਾ ਮੈਟਰੋ ਸਟੇਸ਼ਨ ਕੋਲ ਸੜਕ 'ਚ ਲਗਪਗ 12 ਫੁੱਟ ਦਾ ਟੋਆ ਪੈ ਗਿਆ। ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ। ਦਿੱਲੀ ਟ੍ਰੈਫਿਕ ਪੁਲਿਸ ਨੇ ਵੀ ਸੜਕ ਬਾਰੇ ਜਾਣਕਾਰੀ ਦਿੰਦਿਆਂ ਅਲਰਟ ਜਾਰੀ ਕੀਤਾ।
ਨਵੀਂ ਦਿੱਲੀ: ਦੱਖਣੀ ਪੱਛਮੀ ਦਿੱਲੀ ਦੇ ਉੱਤਮ ਨਗਰ ਵਿਧਾਨ ਸਭਾ ਹਲਕੇ ਵਿੱਚ ਨਵਾਦਾ ਮੈਟਰੋ ਸਟੇਸ਼ਨ ਦੇ ਅਧੀਨ ਸੜਕ ਦੇ ਇੱਕ ਹਿੱਸੇ 'ਚ ਲਗਪਗ 12 ਫੁੱਟ ਦਾ ਟੋਆ ਪੈ ਗਿਆ। ਨੇੜਲੇ ਇਲਾਕੇ 'ਚ ਰਹਿਣ ਵਾਲੇ ਲੋਕਾਂ ਮੁਤਾਬਕ ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਵਾਪਰੀ ਜਦੋਂ ਅਚਾਨਕ ਸੜਕ ਟੁੱਟਣ ਦੀ ਆਵਾਜ਼ ਸੁਣ ਕੇ ਲੋਕ ਦੰਗ ਰਹਿ ਗਏ।
ਦਿੱਲੀ ਟ੍ਰੈਫਿਕ ਪੁਲਿਸ ਨੇ ਵੀ ਸੜਕ ਬਾਰੇ ਜਾਣਕਾਰੀ ਦਿੰਦਿਆਂ ਅਲਰਟ ਜਾਰੀ ਕੀਤਾ ਅਤੇ ਦੱਸਿਆ ਕਿ ਬੈਰੀਕੇਡ ਲਗਾ ਕੇ ਵਿਕਲਪਿਕ ਸੜਕ ਖੋਲ੍ਹੀ ਗਈ। 8 ਵਜੇ ਤੱਕ ਇਹ ਟੋਆ ਭਰਿਆ ਅਤੇ ਦੋ ਮਾਰਗੀ ਮੁੱਖ ਮਾਰਗ ਦੀ ਇੱਕ ਲੇਨ ਸੁਚਾਰੂ ਢੰਗ ਨਾਲ ਚੱਲਣੀ ਸ਼ੁਰੂ ਹੋ ਗਈ ਪਰ ਇਹ ਇੱਕ ਬਹੁਤ ਹੀ ਵਿਅਸਤ ਸੜਕ ਹੈ ਅਤੇ ਮੁੱਖ ਸੜਕ 'ਤੇ ਅਜਿਹੀ ਘਟਨਾ ਇਸ ਖ਼ਤਰੇ ਦੀ ਕਲਪਨਾ ਨੂੰ ਸੱਦਾ ਦੇਣ ਤੋਂ ਘੱਟ ਨਹੀਂ।
ਹੁਣ 12 ਫੁੱਟ ਡੂੰਘੇ ਟੋਏ ਨੂੰ ਲੈ ਕੇ ਗਰਮਾਈ ਸਿਆਸਤ
ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਜ਼ਿੰਮੇਵਾਰੀ ਤੈਅ ਕਰਨ ਦਾ ਸਮਾਂ ਹੈ ਕਿਉਂਕਿ ਅਜਿਹਾ ਹਾਦਸਾ ਭਵਿੱਖ ਵਿੱਚ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ। ਦੱਖਣੀ ਦਿੱਲੀ ਨਗਰ ਨਿਗਮ ਦੇ ਮੇਅਰ ਮੁਕੇਸ਼ ਸੂਰਯਨ ਦਾ ਕਹਿਣਾ ਹੈ ਕਿ ਇਹ ਮੁੱਖ ਸੜਕ ਉਨ੍ਹਾਂ ਦੇ ਦਾਇਰੇ ਵਿੱਚ ਨਹੀਂ ਆਉਂਦੀ। ਇਹ ਦਿੱਲੀ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸੜਕ ਦੀ ਸਫਾਈ ਅਤੇ ਮੁਰੰਮਤ ਬਾਰੇ ਕਈ ਵਾਰ ਦਿੱਲੀ ਸਰਕਾਰ ਨੂੰ ਸੂਚਿਤ ਕੀਤਾ ਹੈ। ਅਸੀਂ ਦਿੱਲੀ ਸਰਕਾਰ ਤੋਂ ਉਸ ਦਾ ਪੱਖ ਵੀ ਜਾਣਨਾ ਚਾਹੁੰਦੇ ਸੀ ਪਰ ਫਿਲਹਾਲ ਉਨ੍ਹਾਂ ਦੇ ਪੱਖ ਤੋਂ ਕੋਈ ਜਵਾਬ ਨਹੀਂ ਆਇਆ।
ਹੁਣ 12 ਫੁੱਟ ਡੂੰਘੇ ਟੋਏ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਮੇਅਰ ਸੂਰਯਨ ਦਾ ਕਹਿਣਾ ਹੈ ਕਿ "ਦਿੱਲੀ ਸਰਕਾਰ ਦੀ ਪੋਲ ਇੱਕ ਵਾਰ ਫਿਰ ਖੁੱਲ ਗਈ ਹੈ। ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਅੱਜ ਉੱਤਰੀ ਨਗਰ ਦੇ ਨਵਾਦਾ ਮੈਟਰੋ ਸਟੇਸ਼ਨ ਦੀ ਸੜਕ ਢਹਿ ਗਈ। ਇਹ ਪੀਡਬਲਿਊਡੀ ਦੀ ਸੜਕ ਹੈ। ਜੇਕਰ ਕੰਮ ਕੀਤਾ ਜਾਂਦਾ, ਤਾਂ ਅੱਜ ਦਿੱਲੀ ਦੇ ਉੱਤਮ ਨਗਰ ਦੇ ਲੋਕਾਂ ਨੂੰ ਇਹ ਸਮੱਸਿਆ ਨਾ ਹੁੰਦੀ।
ਸਰਕਾਰ ਨੂੰ ਕਾਗਜ਼ਾਂ 'ਤੇ ਕੰਮ ਦਿਖਾਉਣਾ ਬੰਦ ਕਰਨਾ ਚਾਹੀਦਾ ਹੈ - ਮੇਅਰ ਸੂਰਯਨ
ਮੇਅਰ ਸੂਰੀਅਨ ਨੇ ਅੱਗੇ ਕਿਹਾ ਕਿ, “ਸਾਡੇ ਇਲਾਕੇ ਦੇ ਮਿਉਂਸਪਲ ਕੌਂਸਲਰ ਨੇ ਵੀ ਨਾਲੇ ਦੀ ਸਫਾਈ ਸਬੰਧੀ ਮੁੱਦਾ ਉਠਾਇਆ ਸੀ, ਪਰ ਬੋਲ਼ੀ-ਬਹਿਰੀ ਸਥਾਨਕ ਸਰਕਾਰ, ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਦੁੱਖ ਪਹੁੰਚਾਉਣ ਦਾ ਕੰਮ ਕੀਤਾ। ਅੱਜ 10 ਤੋਂ 12 ਫੁੱਟ ਦਾ ਟੋਆ ਸੜਕ 'ਤੇ ਹੈ। ਨਾਲ ਹੀ ਨਾਲਿਆਂ ਦੀ ਸਫਾਈ ਦਾ ਕੰਮ ਕਾਗਜ਼ਾਂ ਵਿੱਚ ਦਿਖਾਉਣ ਦਾ ਕੰਮ ਦਿੱਲੀ ਸਰਕਾਰ ਕਰ ਰਹੀ ਹੈ, ਬਿਹਤਰ ਹੋਵੇਗਾ ਜੇਕਰ ਸਰਕਾਰ ਸਿਰਫ ਸਤਹ 'ਤੇ ਕੰਮ ਦਿਖਾਉਣਾ ਬੰਦ ਕਰ ਦੇਵੇ।
ਇਹ ਵੀ ਪੜ੍ਹੋ: PM Modi US Visit: ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin