ਪੜਚੋਲ ਕਰੋ
Advertisement
ਮਾਂ ਦੇ ਪ੍ਰੇਮ ਸਬੰਧਾਂ ਦਾ ਸ਼ੱਕ, 22 ਸਾਲਾ ਬੇਟੇ ਨੇ ਦਿੱਤੀ ਕਤਲ ਦੀ ਸੁਪਾਰੀ
ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬੇਟੇ ਨੇ ਆਪਣੀ ਹੀ ਮਾਂ ਨੂੰ ਮਾਰਨ ਦੀ ਸਾਜਿਸ਼ ਰਚੀ। ਪੱਛਮੀ ਵਿਹਾਰ ਇਲਾਕੇ ‘ਚ 22 ਸਾਲਾ ਇੱਕ ਨੌਜਵਾਨ ਨੇ ਆਪਣੀ ਹੀ ਮਾਂ ਦੇ ਕਤਲ ਦੀ ਪਲਾਨਿੰਗ ਕੀਤੀ।
ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਬੇਟੇ ਨੇ ਆਪਣੀ ਹੀ ਮਾਂ ਨੂੰ ਮਾਰਨ ਦੀ ਸਾਜਿਸ਼ ਰਚੀ। ਪੱਛਮੀ ਵਿਹਾਰ ਇਲਾਕੇ ‘ਚ 22 ਸਾਲਾ ਇੱਕ ਨੌਜਵਾਨ ਨੇ ਆਪਣੀ ਹੀ ਮਾਂ ਦੇ ਕਤਲ ਦੀ ਪਲਾਨਿੰਗ ਕੀਤੀ। ਇਸ ‘ਚ ਇੱਕ ਨਾਬਾਲਗ ਸਣੇ ਤਿੰਨ ਲੋਕਾਂ ਨੂੰ ਇਸ ਦੀ ਸੁਪਾਰੀ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਅੰਸ਼ ਢੀਂਗਰਾ ਨੇ ਆਪਣੇ ਘਰ ਚੋਰੀ ਕਰਾਉਣ ਤੇ ਆਪਣੀ ਮਾਂ ਦੇ ਕਤਲ ਲਈ ਰਾਜੇਂਦਰ ਤੇ ਰਾਹੁਲ ਨੂੰ ਸੁਪਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਅੰਸ਼ ਦਾ ਆਪਣੀ ਮਾਂ ਨਾਲ ਰਿਸ਼ਤਾ ਠੀਕ ਨਹੀਂ ਸੀ। ਉਸ ਨੂੰ ਸ਼ੱਕ ਸੀ ਕਿ ਉਸ ਦੀ ਮਾਂ ਦਾ ਕਿਸੇ ਨਾਲ ਪ੍ਰੇਸ ਸਬੰਧ ਹੈ। ਉਨ੍ਹਾਂ ਦੱਸਿਆ ਕਿ ਤਿੰਨ ਲੋਕਾਂ ਨੇ ਛੇ ਅਕਤੂਬਰ ਨੂੰ ਮਹਿਲਾ ਦੇ ਘਰ ਵੜ ਕੇ ਚੋਰੀ ਤੇ ਕਤਲ ਦੀ ਕੋਸ਼ਿਸ਼ ਕੀਤੀ।
ਇੱਕ ਪੁਲਿਸ ਅਧਿਕਾਰੀ ਮੁਤਾਬਕ ਨਾਬਾਲਗ ਨੇ ਪੁਲਿਸ ਨੂੰ ਪੁੱਛਗਿੱਛ ‘ਚ ਦੱਸਿਆ ਕਿ ਮਹਿਲਾ ਦੇ ਬੇਟੇ ਨੇ ਉਨ੍ਹਾਂ ਤਿੰਨਾਂ ਨੂੰ ਆਪਣੀ ਮਾਂ ਦੇ ਕਤਲ ਦੀ ਸੁਪਾਰੀ ਦਿੱਤੀ ਸੀ। ਇਸ ਸਬੰਧ ‘ਚ ਮਾਮਲਾ ਦਰਜ ਕਰ ਢੀਂਗਰਾ ਸਣੇ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ‘ਚ ਨਾਬਾਲਗ ਵੀ ਸ਼ਾਮਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement