ਅੰਤਰ ਰਾਸ਼ਟਰੀ ਗਿਰੋਹ ਦਾ ਪਰਦਾਫਾਸ਼, 250 ਕਰੋੜ ਦੀ ਹੈਰੋਇਨ ਜ਼ਬਤ
ਦਿੱਲੀ ਪੁਲਿਸ ਨੇ ਪੰਜ ਲੋਕਾਂ ਦੀ ਗ੍ਰਿਫਤਾਰੀ ਤੇ ਕਰੀਬ 250 ਕਰੋੜ ਰੁਪਏ ਦੀ 54.2 ਕਿੱਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਨਾਲ ਇਕ ਅੰਤਰ ਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਭਾਂਡਾ ਭੰਨਿਆ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ। ਇੱਥੇ ਪੁਲਿਸ ਨੇ ਇਕ ਅੰਤਰ ਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ 'ਚ 250 ਕਰੋੜ ਤੋਂ ਜ਼ਿਆਦਾ ਰਕਮ ਦੀ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਪੁਲਿਸ ਨੇ ਪੰਜ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
54.2 ਕਿੱਲੋਗ੍ਰਾਮ ਹੈਰੋਇਨ ਜ਼ਬਤ
ਦਿੱਲੀ ਪੁਲਿਸ ਨੇ ਪੰਜ ਲੋਕਾਂ ਦੀ ਗ੍ਰਿਫਤਾਰੀ ਤੇ ਕਰੀਬ 250 ਕਰੋੜ ਰੁਪਏ ਦੀ 54.2 ਕਿੱਲੋਗ੍ਰਾਮ ਹੈਰੋਇਨ ਜ਼ਬਤ ਕਰਨ ਦੇ ਨਾਲ ਇਕ ਅੰਤਰ ਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਭਾਂਡਾ ਭੰਨਿਆ ਹੈ। ਅਧਿਕਾਰੀਆਂ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਪੰਜ ਲੋਕਾਂ ਦੀ ਪਛਾਣ ਅਲਤਾਫ ਉਰਫ ਮੋਹਰਾਜੁਦੀਨ ਦਰਜੀ, ਆਬਿਦ ਹੁਸੈਨ ਸੁਲਤਾਨ, ਹਸ਼ਮਤ ਮੋਹੰਮਦੀ, ਤਿਫਲ ਨਾਊ ਖੇਜ ਤੇ ਅਬਦੁੱਲਾ ਨਜੀਬਉੱਲਾਹ ਦੇ ਰੂਪ 'ਚ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਦਿੱਲੀ ਦੇ ਬਟਾਲਾ ਹਾਊਸ ਇਲਾਕੇ 'ਚ ਇਕ ਡਰੱਗ ਫੈਕਟਰੀ ਹੋਣ ਦਾ ਵੀ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ: Khalsa Aid ਨਾਲ ਮਿਲ ਮਦਦ ਲਈ ਅੱਗੇ ਆਏ Dev Kharoud ਅਤੇ Parmesh Verma
ਇਹ ਵੀ ਪੜ੍ਹੋ: ਸੈਨੇਟਾਈਜਰ ਨਾਲ ਖੇਡਦੇ ਸੱਤ ਸਾਲ ਦਾ ਬੱਚਾ ਝੁਲਸਿਆ
ਇਹ ਵੀ ਪੜ੍ਹੋ: ਚੰਡੀਗੜ੍ਹ 'ਚ 18 ਸਾਲ ਤੋਂ ਵੱਧ ਉਮਰ ਦੇ ਵਾਲਿਆਂ ਲਈ ਟੀਕਾਕਰਣ 14 ਮਈ ਤੋਂ ਸ਼ੁਰੂ, ਸਲੌਟ ਕੁਝ ਮਿੰਟਾਂ ‘ਚ ਹੋਏ ਬੁੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin