Delhi News: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਉੱਥੇ ਹੀ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇਹ ਫੈਕਟਰੀ ਹਰਿਆਣਾ ਦੇ ਜੀਂਦ ਵਿੱਚ ਚੱਲ ਰਹੀ ਸੀ।
ਪੁਲਿਸ ਅਨੁਸਾਰ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਗੋਦਾਮ ਵਿੱਚੋਂ ਅਮੂਲ, ਵੇਰਕਾ, ਨੈਸਲੇ, ਐਵਰੀ ਡੇਅ, ਮਧੂਸੂਦਨ, ਆਨੰਦ, ਪਰਮ, ਮਦਰ ਡੇਅਰੀ, ਪਤੰਜਲੀ ਆਦਿ ਦੀ ਪੈਕੇਜਿੰਗ ਸਮੱਗਰੀ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇਸ ਫੈਕਟਰੀ ਵਿੱਚੋਂ 240 ਲੀਟਰ ਨਕਲੀ ਘਿਓ ਅਤੇ ਕਰੀਬ 2.5 ਹਜ਼ਾਰ ਲੀਟਰ ਘਿਓ ਬਣਾਉਣ ਦਾ ਸਾਮਾਨ ਅਤੇ ਪੈਕੇਜਿੰਗ ਸਮੱਗਰੀ ਬਰਾਮਦ ਕੀਤੀ ਹੈ। ਫੜੇ ਗਏ ਦੋਸ਼ੀਆਂ ਦੇ ਨਾਂ ਰਿਤਿਕ ਖੰਡੇਲਵਾਲ, ਸੰਜੇ ਬੰਸਲ, ਰੋਹਿਤ ਅਗਰਵਾਲ, ਕ੍ਰਿਸ਼ਨਾ ਅਤੇ ਅਸ਼ਵਨੀ ਹੈ।