ਪੜਚੋਲ ਕਰੋ
Advertisement
ਦਿੱਲੀ ਪੁਲਿਸ ਦਾ ਤਾਹਿਰ ਹੁਸੈਨ ਤੇ ਸਪਸ਼ਟੀਕਰਨ, ਬੋਲੇ ਨਹੀਂ ਸੀ ਕੌਂਸਲਰ ਨੂੰ ਬਚਾਉਣ ਦੀ ਜ਼ਰੂਰਤ
-ਦਿੱਲੀ ਪੁਲਿਸ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਾਹਿਰ ਹੁਸੈਨ ਨੂੰ ਬਚਾਉਣ ਦੀ ਜ਼ਰੂਰਤ ਨਹੀਂ ਸੀ।
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਾਹਿਰ ਹੁਸੈਨ ਨੂੰ ਬਚਾਉਣ ਦੀ ਜ਼ਰੂਰਤ ਨਹੀਂ ਸੀ। 24-25 ਫਰਵਰੀ ਦੀ ਦਰਮਿਆਨੀ ਰਾਤ ਨੂੰ ਕੌਂਸਲਰ ਦੇ ਫੱਸੇ ਹੋਣ ਦੀ ਖ਼ਬਰ ਪੁਲਿਸ ਨੂੰ ਮਿਲੀ ਸੀ। ਪੜਤਾਲ ਕਰਨ 'ਤੇ ਇਹ ਪਾਇਆ ਗਿਆ ਕਿ ਕੌਂਸਲਰ ਆਪਣੇ ਘਰ ਵਿੱਚ ਸੁਰੱਖਿਅਤ ਸੀ।
ਇਸ ਤੋਂ ਪਹਿਲਾ ਦਿੱਲੀ ਦੇ ਐਡੀਸ਼ਨਲ ਸੀਪੀ (ਅਪਰਾਧ) ਏਕੇ ਸਿੰਗਲਾ ਨੇ ਕਿਹਾ ਸੀ ਕਿ ਹਿੰਸਾ ਦੌਰਾਨ ਕੱਢੇ ਗਏ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਨੂੰ ਬਚਾਇਆ ਗਿਆ ਸੀ। ਉਸਨੇ ਦੱਸਿਆ ਕਿ 24-25 ਫਰਵਰੀ ਦੀ ਰਾਤ ਨੂੰ ਤਾਹਿਰ ਹੁਸੈਨ ਉਥੇ ਫਸ ਗਿਆ ਸੀ। ਉਸ ਨੂੰ ਉਥੋਂ ਬਾਹਰ ਕੱਢਿਆ ਗਿਆ ਸੀ। ਹਿੰਸਾ ਦੇ ਦੋਸ਼ ਵਿੱਚ, ਤਾਹਿਰ ਹੁਸੈਨ ਨੇ ਵੀ ਇਹੀ ਕਿਹਾ ਸੀ ਕਿ ਉਸਨੇ ਪੁਲਿਸ ਨੂੰ ਕਾਲ ਕੀਤੀ ਸੀ। 27 ਫਰਵਰੀ ਨੂੰ ਤਾਹਿਰ ਹੁਸੈਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ ਹਾਲਾਂਕਿ, ਹਿੰਸਾ ਦੇ ਦੋਸ਼ ਦਾਇਰ ਕੀਤੇ ਜਾਣ ਤੋਂ ਬਾਅਦ ਤਾਹਿਰ ਫਰਾਰ ਹੈ। ਉਸਨੇ ਇਹ ਵੀ ਕਿਹਾ ਸੀ ਕਿ ਉਹ ਪੁਲਿਸ ਦੀ ਜਾਂਚ ਵਿੱਚ ਮਦਦ ਕਰੇਗਾ ਪਰ ਫਰਾਰ ਹੋ ਗਿਆ। ਪੁਲਿਸ ਦੇ ਹੱਥ ਖਾਲੀ ਹਨ। ਤਾਹਿਰ ਹੁਸੈਨ ਨੂੰ ਗ੍ਰਿਫਤਾਰ ਕਰਨ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਹੈ। 27 ਫਰਵਰੀ ਨੂੰ ਹਿੰਸਾ ਵਿੱਚ ਮਾਰੇ ਗਏ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਤਾਹਿਰ ਹੁਸੈਨ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।CLARIFICATION: Delhi Police Sources now clarify that Tahir Hussain did not require rescuing; on the intervening night of 24-25 Feb, news of the councillor being stuck was received by police, upon investigation it was found the councillor was safe in his house. pic.twitter.com/8smMI8WWtm
— ANI (@ANI) March 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਲੁਧਿਆਣਾ
ਦੇਸ਼
Advertisement