ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਾਰੀ ਬਾਰਸ਼ ਤੋਂ ਬਾਅਦ ਕਈ ਥਾਵਾਂ 'ਤੇ ਪਾਣੀ ਭਰ ਗਿਆ। ਕਈ ਇਲਾਕਿਆਂ ਵਿੱਚ ਸੜਕਾਂ ਪੂਰੀ ਤਰ੍ਹਾਂ ਡੁੱਬ ਗਈਆਂ ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਦਿਖਾਈ ਦਿੱਤੀ। ਦਿੱਲੀ ਦੇ ਅਜਿਹੇ ਹਾਲਾਤ ਨੂੰ ਲੈ ਕੇ ਬੀਜੇਪੀ ਤੇ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


ਸਵਿਮਿੰਗ ਪੂਲ ਮੇ ਨਹਾਏਂ ਕਿਆ?- ਬੱਗਾ


ਬੀਜੇਪੀ ਨੌਜਵਾਨ ਮੋਰਚਾ ਦੇ ਕੌਮੀ ਲੀਡਰ ਤੇਜਿੰਦਰਪਾਲ ਸਿੰਘ ਬੱਗਾ ਨੇ ਸੀਐਮ ਅਰਵਿੰਦ ਕੇਜਰੀਵਾਲ ਤੇ ਤਨਜ ਕੱਸਦਿਆਂ ਥਾਂ-ਥਾਂ ਪੋਸਟਰ ਲਵਾਏ ਹਨ। ਤੇਜਿੰਦਰਪਾਲ ਸਿੰਘ ਬੱਗਾ ਨੇ ਟਵਿਟਰ ਤੇ ਪੋਸਟਰਸ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਪੋਸਟਰਸ ਤੇ ਲਿਖਿਆ ਹੈ, ਸਵਿਮਿੰਗ ਪੂਲ ਮੇ ਨਹਾਏਂ ਕਿਆ?






ਮਨੋਜ ਤਿਵਾੜੀ ਨੇ ਵੀ ਸਾਧਿਆ ਨਿਸ਼ਾਨਾ


ਬੀਜੇਪੀ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਕੇਜਰੀਵਾਲ 'ਤੇ ਦਿੱਲੀ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਸਿਆਸਤ ਤੇ ਆਪਣੀ ਪਾਰਟੀ ਦੇ ਵਿਸਥਾਰ ਵਿੱਚ ਵਿਅਸਤ ਹੋਣ ਦਾ ਇਲਜ਼ਾਮ ਲਾਇਆ।


ਉਨ੍ਹਾਂ ਕਿਹਾ, ਜੇਕਰ ਸੀਵਰੇਜ਼ ਦੀਆਂ ਲਾਈਨਾਂ ਦੀ ਠੀਕ ਤਰ੍ਹਾਂ ਨਾਲ ਮੁਰੰਮਤ ਕੀਤੀ ਗਈ ਹੁੰਦੀ ਤਾਂ ਲੋਕਾਂ ਨੂੰ ਸੜਕਾਂ ਤੇ ਉਨ੍ਹਾਂ ਦੇ ਆਸ-ਪਾਸ ਭਰੇ ਪਾਣੀ ਦਾ ਸਾਹਮਣਾ ਨਾ ਕਰਨਾ ਪੈਂਦਾ। ਕੇਜਰੀਵਾਲ ਸਿਆਸੀ ਸ਼ਕਤੀ ਇਕੱਠੀ ਕਰਨ ਤੇ ਆਪਣੀ ਛਵੀ ਚਮਕਾਉਣ ਵਿੱਚ ਜ਼ਿਆਦਾ ਰੁਚੀ ਰੱਖਦੇ ਹਨ ਤੇ ਪਾਣੀ ਭਰਨ ਲਈ ਉਹ ਜ਼ਿੰਮੇਵਾਰ ਹਨ।


ਇਹ ਵੀ ਪੜ੍ਹੋPetrol-Diesel Price Today 2 September: ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904