ਪੜਚੋਲ ਕਰੋ
Advertisement
ਦਿੱਲੀ 'ਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ ਪੁਰਾਣੇ ਰਿਕਾਰਡ, ਗਰਮੀ ਕਾਰਨ ਹੋਇਆ ਇਜ਼ਾਫਾ
ਦੇਸ਼ ਦੀ ਰਾਜਧਾਨੀ 'ਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਜਿੱਥੇ ਲੋਕ ਕੜਾਕੇ ਦੀ ਗਰਮੀ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਇਸ ਨੇ ਬੀਐੱਸਈਐੱਸ ਦੀ ਚਿੰਤਾ ਵੀ ਵਧਾ ਦਿੱਤੀ ਹੈ। ਇਸ ਸਾਲ ਦਿੱਲੀ ਵਿੱਚ ਬਿਜਲੀ ਦੀ ਮੰਗ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ।
ਦੇਸ਼ ਦੀ ਰਾਜਧਾਨੀ 'ਚ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ। ਜਿੱਥੇ ਲੋਕ ਕੜਾਕੇ ਦੀ ਗਰਮੀ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਇਸ ਨੇ ਬੀਐੱਸਈਐੱਸ (BSES) ਦੀ ਚਿੰਤਾ ਵੀ ਵਧਾ ਦਿੱਤੀ ਹੈ। ਬੀਐਸਈਐਸ (BSES) ਮੁਤਾਬਕ ਇਸ ਸਾਲ ਦਿੱਲੀ ਵਿੱਚ ਬਿਜਲੀ ਦੀ ਮੰਗ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਖਪਤ ਪਹਿਲਾਂ ਨਾਲੋਂ ਕਿਤੇ ਵੱਧ ਹੋ ਗਈ ਹੈ। ਦੱਸ ਦੇਈਏ ਕਿ ਅਪ੍ਰੈਲ 2022 ਦੇ ਪਹਿਲੇ 19 ਦਿਨਾਂ 'ਚ ਬਿਜਲੀ ਦੀ ਮੰਗ 5735 ਮੈਗਾਵਾਟ ਤੱਕ ਪਹੁੰਚ ਗਈ ਹੈ, ਇਸ ਤੋਂ ਪਹਿਲਾਂ ਸਾਲ 30 ਅਪ੍ਰੈਲ 2019 'ਚ ਇਹ 5664 ਮੈਗਾਵਾਟ ਸੀ।
ਗਰਮੀ ਨੇ ਬਿਜਲੀ ਦੀ ਮੰਗ ਵਧਾ ਦਿੱਤੀ
ਦਿੱਲੀ 'ਚ ਗਰਮੀ ਦੀ ਲਹਿਰ ਬਿਜਲੀ ਦੀ ਮੰਗ ਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਰਹੀ ਹੈ। ਦਿੱਲੀ 'ਚ 19 ਅਪ੍ਰੈਲ ਤੱਕ ਸਭ ਤੋਂ ਜ਼ਿਆਦਾ 5735 ਮੈਗਾਵਾਟ ਬਿਜਲੀ ਦੀ ਮੰਗ ਰਹੀ ਹੈ, ਜੋ ਕਿ ਅਪ੍ਰੈਲ ਮਹੀਨੇ 'ਚ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹੈ। ਅਪਰੈਲ ਦੀ ਸ਼ੁਰੂਆਤ ਤੋਂ ਹੁਣ ਤੱਕ ਬਿਜਲੀ ਦੀ ਮੰਗ 'ਚ 28 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ, ਕਿਉਂਕਿ ਉਦੋਂ ਸ਼ਹਿਰ 'ਚ ਸਭ ਤੋਂ ਜ਼ਿਆਦਾ ਮੰਗ ਸੀ। ਪਹਿਲਾਂ ਬਿਜਲੀ ਦੀ ਪੈਦਾਵਾਰ 4469 ਮੈਗਾਵਾਟ ਸੀ, ਪਰ ਹੁਣ ਇਹ 5000 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ ਹੈ।
ਮਾਰਚ ਤੋਂ ਹੁਣ ਤੱਕ 42% ਵਧੀ ਹੈ ਮੰਗ
ਬੀਐਸਈਐਸ ਦੇ ਉਪ ਪ੍ਰਧਾਨ ਚੰਦਰ ਕਾਮਤ ਅਨੁਸਾਰ ਮਾਰਚ 2022 ਤੋਂ ਹੁਣ ਤੱਕ ਦਿੱਲੀ ਵਿੱਚ ਬਿਜਲੀ ਦੀ ਮੰਗ ਵਿੱਚ 42 ਫੀਸਦੀ ਵਾਧਾ ਹੋਇਆ ਹੈ ਕਿਉਂਕਿ ਮਾਰਚ ਦੇ ਪਹਿਲੇ ਹਫ਼ਤੇ ਬਿਜਲੀ ਦੀ ਮੰਗ 4,000 ਮੈਗਾਵਾਟ ਸੀ, ਜੋ ਹੁਣ ਵਧ ਕੇ 5735 ਹੋ ਗਈ ਹੈ। ਇਸ ਦੇ ਮੁਕਾਬਲੇ ਅਪ੍ਰੈਲ 'ਚ ਦਿੱਲੀ ਦੀ ਚਰਮ ਬਿਜਲੀ ਦੀ ਮੰਗ 2021 ਅਤੇ 2020 'ਚ ਇਕ ਵਾਰ ਵੀ 5000 ਮੈਗਾਵਾਟ ਨੂੰ ਪਾਰ ਨਹੀਂ ਕਰ ਸਕੀ, ਅਪ੍ਰੈਲ 2019 'ਚ ਇਹ 5000 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ ਸੀ।
ਮਾਰਚ ਵਿੱਚ ਕਿੰਨੀ ਸੀ ਬਿਜਲੀ ਦੀ ਮੰਗ
ਦੂਜੇ ਪਾਸੇ ਜੇਕਰ ਮਾਰਚ ਮਹੀਨੇ ਦੀ ਗੱਲ ਕਰੀਏ ਤਾਂ 31 ਮਾਰਚ ਨੂੰ ਸ਼ਹਿਰ ਵਿੱਚ ਸਭ ਤੋਂ ਵੱਧ ਬਿਜਲੀ ਦੀ ਮੰਗ 4648 ਮੈਗਾਵਾਟ ਸੀ। ਇਹ ਮਾਰਚ ਮਹੀਨੇ ਵਿੱਚ ਦਰਜ ਕੀਤੀ ਗਈ ਬਿਜਲੀ ਦੀ ਸਭ ਤੋਂ ਵੱਧ ਮੰਗ ਹੈ। ਮਾਰਚ ਦੌਰਾਨ ਦਿੱਲੀ ਵਿੱਚ ਬਿਜਲੀ ਦੀ ਮੰਗ 2021 ਵਿੱਚ 3725 ਮੈਗਾਵਾਟ, 2020 ਵਿੱਚ 3775 ਮੈਗਾਵਾਟ ਅਤੇ 2019 ਵਿੱਚ 4016 ਮੈਗਾਵਾਟ ਸੀ। ਬੀਐਸਈਐਸ ਦੇ ਅਨੁਸਾਰ 2021 ਵਿੱਚ ਦਿੱਲੀ ਵਿੱਚ 7323 ਮੈਗਾਵਾਟ ਦੀ ਖਪਤ ਤੋਂ ਬਾਅਦ, ਇਸ ਵਾਰ ਵਧਦੀ ਗਰਮੀ ਦੇ ਮੱਦੇਨਜ਼ਰ 2022 ਵਿੱਚ ਗਰਮੀਆਂ ਦੌਰਾਨ ਦਿੱਲੀ ਵਿੱਚ ਬਿਜਲੀ ਦੀ ਖਪਤ ਆਸਾਨੀ ਨਾਲ 8 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਸਕਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement