Covid-19 Cases in Delhi: ਰਾਹਤ ਦੀ ਖ਼ਬਰ, ਦਿੱਲੀ 'ਚ ਸਾਲ ਬਾਅਦ ਪਹਿਲੀ ਵਾਰ ਆਏ 54 ਕੋਰੋਨਾ ਕੇਸ
Coronavirus in Delhi: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੀ ਲਾਗ ਦਰ ਘੱਟ ਕੇ 0.09 ਪ੍ਰਤੀਸ਼ਤ ਹੋ ਗਈ ਹੈ। ਇਸ ਦੇ ਨਾਲ ਹੀ ਐਕਟਿਵਮ ਮਰੀਜ਼ਾਂ ਦੀ ਗਿਣਤੀ ਵੀ ਇੱਕ ਹਜ਼ਾਰ ਤੋਂ ਵੀ ਘੱਟ ਹੋ ਗਈ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 54 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਪਿਛਲੇ ਸਾਲ 15 ਅਪ੍ਰੈਲ ਤੋਂ ਸਭ ਤੋਂ ਘੱਟ ਹੈ।
ਸਿਹਤ ਵਿਭਾਗ ਮੁਤਾਕਬ ਦਿੱਲੀ ਵਿੱਚ ਲਾਗ ਦੀ ਦਰ ਘੱਟ ਕੇ 0.09 ਪ੍ਰਤੀਸ਼ਤ ਹੋ ਗਈ ਹੈ। ਸੋਮਵਾਰ ਨੂੰ ਦੋ ਮਰੀਜ਼ਾਂ ਦੀ ਮੌਤ ਕੋਰੋਨਾ ਨਾਲ ਹੋਈ ਅਤੇ 132 ਲੋਕ ਇਸ ਲਾਗ ਤੋਂ ਠੀਕ ਹੋਏ। ਨਾਲ ਹੀ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਸ਼ਹਿਰ ਵਿਚ 1000 ਤੋਂ ਵੀ ਘੱਟ ਹੋ ਗਈ ਹੈ, ਜੋ ਕਿ ਪਿਛਲੇ ਸਾਲ ਅਪ੍ਰੈਲ ਤੋਂ ਸਭ ਤੋਂ ਘੱਟ ਹੈ। ਇਸ ਵੇਲੇ ਕੋਰੋਨਾ ਦੇ 912 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਹੁਣ ਤੱਕ ਸ਼ਹਿਰ ਵਿਚ 14,34,608 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਅਤੇ 24,997 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਐਤਵਾਰ ਨੂੰ 94, ਸ਼ਨੀਵਾਰ ਨੂੰ 86 ਅਤੇ ਸ਼ੁੱਕਰਵਾਰ ਨੂੰ 93 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਸੀ।
ਇਹ ਵੀ ਪੜ੍ਹੋ: Haryana Congress Political Crisis: ਪੰਜਾਬ ਤੋਂ ਬਾਅਦ ਹਰਿਆਣਾ ਕਾਂਗਰਸ ਵਿੱਚ ਕਲੈਸ਼! ਕੀ ਬਦਲ ਜਾਵੇਗਾ ਪਾਰਟੀ ਸੂਬਾ ਪ੍ਰਧਾਨ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904