ਨਵੀਂ ਦਿੱਲੀ: ਦਿੱਲੀ ‘ਚ ਲੱਖਾਂ ਵਾਹਨ ਚਾਲਕ ਦੋ ਵਿਭਾਗਾਂ ‘ਚ ਛਿੜੀ ਲੜਾਈ ਕਰਕੇ ਬੇਵਜ੍ਹਾ ਪ੍ਰੇਸ਼ਾਨ ਹੋ ਰਹੇ ਸੀ। ਪੀਡਬਲੂਡੀ ਤੇ ਦਿੱਲੀ ਆਵਾਜਾਈ ਪੁਲਿਸ ‘ਚ ਕਈ ਮਹੀਨਿਆਂ ਤੋਂ ਚਲ ਰਹੀ ਜੰਗ ਦਾ ਖਾਮਿਆਜ਼ਾ ਦਿੱਲੀ ਦੀਆਂ ਸੜਕਾਂ ‘ਤੇ ਚੱਲ ਰਹੇ ਵਾਹਨ ਚਾਲਕਾਂ ਨੂੰ ਭੁਗਤਨਾ ਪੈ ਰਿਹਾ ਸੀ। ਹੁਣ ਵਾਹਨ ਚਾਲਕਾਂ ਦੇ ਵਿਰੋਧ ਮਗਰੋਂ ਦਿੱਲੀ ਪੁਲਿਸ ਨੂੰ ਹੀ ਪਿੱਛੇ ਹਟਣਾ ਪਿਆ।
ਦਿੱਲੀ ਆਵਾਜਾਈ ਪੁਲਿਸ ਹੁਣ ਕਰੀਬ ਡੇਢ ਕਰੋੜ ਚਲਾਨ ਵਾਪਸ ਲੈ ਰਹੀ ਹੈ। ਇਹ ਸਾਰੇ ਚਲਾਨ ਓਵਰ ਸਪੀਡ ਨਾਲ ਹਾਈਵੇ-9 ‘ਤੇ ਚੱਲਣ ਸਬੰਧੀ ਹਨ। ਦਿੱਲੀ ਟ੍ਰੈਫਿਕ ਦੇ ਇੱਕ ਅਧਿਕਾਰੀ ਨੇ ਦੱਸਿਆ, “ਕਰੀਬ ਡੇਢ ਕਰੋੜ ਚਲਾਨਾਂ ਨੂੰ ਦਿੱਲੀ ਟ੍ਰੈਫਿਕ ਪੁਲਿਸ ਵਾਪਸ ਲੈ ਰਹੀ ਹੈ। ਇਹ ਚਲਾਨ ਢਾਈ ਮਹੀਨੇ ਦੇ ਅੰਦਰ ਕੱਟੇ ਗਏ ਹਨ। ਇਨ੍ਹਾਂ ਚਲਾਨਾਂ ‘ਚ ਜ਼ਿਆਦਾਤਰ ਚਲਾਨ ਤੈਅ ਸਪੀਡ ਤੋਂ ਜ਼ਿਆਦਾ ਤੇਜ਼ ਗੱਡੀਆਂ ਚਲਾਉਣ ਸਬੰਧੀ ਹਨ।”
ਅਧਿਕਾਰੀ ਨੇ ਕਿਹਾ, “ਅਸਲ ‘ਚ ਤੈਅ ਸਪੀਡ ਤੋਂ ਤੇਜ਼ ਗੱਡੀਆਂ ਚਲਾਉਣ ਵਾਲੇ ਵਾਹਨਾਂ ਨੂੰ ਹਾਈਵੇਅ ‘ਤੇ ਲੱਗੇ ਸਾਡੇ ਕੈਮਰਿਆਂ ਨੇ ਕੈਦ ਕੀਤਾ ਤੇ ਉਨ੍ਹਾਂ ਸਭ ਨੂੰ ਚਲਾਨ ਭੇਜੇ ਗਏ। ਬਾਅਦ ‘ਚ ਸ਼ਿਕਾਇਤਾਂ ਆਈਆਂ ਕਿ ਪੀਡਬਲੂਡੀ ਦੇ ਸਾਈਨ ਬੋਰਡ ਮੁਤਾਬਕ ਸਪੀਡ ਲਿਮਟ 70 ਕਿਮੀ ਪ੍ਰਤੀ ਘੰਟਾ ਹੈ।”
ਉਨ੍ਹਾਂ ਕਿਹਾ ਕਿ ਪੀਡਬਲੂਡੀ ਨੂੰ ਕਿਹਾ ਗਿਆ ਕਿ ਉਹ ਸਾਈਨ ਬੋਰਡ ਬਦਲ ਲਵੇ ਤੇ ਸਪੀਡ ਲਿਮਟ 60 ਕਿਮੀ/ਘੰਟਾ ਕਰ ਦੇਣ ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਨ੍ਹਾਂ ਨੇ ਨਹੀਂ ਮੰਨੀ। ਇਸ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੇ ਹੀ ਸਪੀਡ ਲਿਮਟ ਕੈਮਰਿਆਂ ‘ਚ 70 ਕਿਮੀ ਪ੍ਰਤੀ ਘੰਟਾ ਫੀਡ ਕਰ ਦਿੱਤੀ।”
ਹੁਣ ਪੁਲਿਸ ਵਾਪਸ ਲਵੇਗੀ ਡੇਢ ਕਰੋੜ ਚਲਾਨ, ਜਾਣੋ ਪੂਰਾ ਮਾਮਲਾ
ਏਬੀਪੀ ਸਾਂਝਾ
Updated at:
15 Oct 2019 03:03 PM (IST)
ਦਿੱਲੀ ‘ਚ ਲੱਖਾਂ ਵਾਹਨ ਚਾਲਕ ਦੋ ਵਿਭਾਗਾਂ ‘ਚ ਛਿੜੀ ਲੜਾਈ ਕਰਕੇ ਬੇਵਜ੍ਹਾ ਪ੍ਰੇਸ਼ਾਨ ਹੋ ਰਹੇ ਸੀ। ਪੀਡਬਲੂਡੀ ਤੇ ਦਿੱਲੀ ਆਵਾਜਾਈ ਪੁਲਿਸ ‘ਚ ਕਈ ਮਹੀਨਿਆਂ ਤੋਂ ਚਲ ਰਹੀ ਜੰਗ ਦਾ ਖਾਮਿਆਜ਼ਾ ਦਿੱਲੀ ਦੀਆਂ ਸੜਕਾਂ ‘ਤੇ ਚੱਲ ਰਹੇ ਵਾਹਨ ਚਾਲਕਾਂ ਨੂੰ ਭੁਗਤਨਾ ਪੈ ਰਿਹਾ ਸੀ।
- - - - - - - - - Advertisement - - - - - - - - -