ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ 'ਤੇ ਡੇਰਾ ਸੱਚਾ ਸੌਦਾ ਸਿਰਸਾ ਵਿਚ ਚੱਲੀ ਤਲਾਸ਼ੀ ਮੁਹਿੰਮ ਦੀ ਰਿਪੋਰਟ ਤਿਆਰ ਕਰ ਲਈ ਗਈ ਹੈ। ਕੋਰਟ ਕਮਿਸ਼ਨਰ ਅਨਿਲ ਕੁਮਾਰ ਸਿੰਘ ਪਵਾਰ 27 ਸਤੰਬਰ ਨੂੰ ਸੀਲਬੰਦ ਲਿਫ਼ਾਫ਼ੇ ਵਿਚ ਹਾਈ ਕੋਰਟ ਵਿਚ ਰਿਪੋਰਟ ਪੇਸ਼ ਕਰਨਗੇ। ਰਿਪੋਰਟ ਦੇ ਆਧਾਰ 'ਤੇ ਅਦਾਲਤ ਤੈਅ ਕਰੇਗੀ ਕਿ ਡੇਰੇ ਦੀਆਂ ਜਾਇਦਾਦਾਂ ਨੂੰ ਅਟੈਚ ਕੀਤਾ ਜਾਏ ਜਾਂ ਨਹੀਂ।

ਡੇਰੇ ਦੀਆਂ ਸੰਪਤੀਆਂ ਦੀ ਅਟੈਚਮੈਂਟ ਨੂੰ ਲੈ ਕੇ ਡੇਰੇ ਵਿਚ ਦੋ ਧੜੇ ਬਣ ਗਏ ਹਨ। ਡੇਰੇ ਦਾ ਇਕ ਧੜਾ ਪੁਰਾਣੇ ਗੁਰੂ ਸ਼ਾਹ ਮਸਤਾਨਾ ਦੇ ਸਮੇਂ ਵਿਚ ਬਣੀਆਂ ਸੰਪਤੀਆਂ ਨੂੰ ਅਟੈਚ ਕਰਨ ਖ਼ਿਲਾਫ਼ ਹੈ, ਉਥੇ ਦੂਸਰਾ ਧੜਾ ਕਿਸੇ ਵੀ ਤਰ੍ਹਾਂ ਦੀ ਸੰਪਤੀ ਅਟੈਚ ਕੀਤੇ ਜਾਣ ਦੇ ਪੱਖ ਵਿਚ ਨਹੀਂ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸਾਰੀਆਂ ਉਨ੍ਹਾਂ ਜਾਇਦਾਦਾਂ ਦੀ ਸੂਚੀ ਸੌਂਪੀ ਜਾ ਚੁੱਕੀ ਹੈ ਜੋ ਸ਼ਾਹ ਮਸਤਾਨਾ ਅਤੇ ਗੁਰਮੀਤ ਦੇ ਕਾਰਜਕਾਲ ਵਿਚ ਬਣੀਆਂ ਹਨ।