ਸਰਵੇਖਣ ਮੁਤਾਬਕ ਆਉਣ ਵਾਲੀਆਂ ਚੋਣਾਂ ਵਿੱਚ ਰਾਜਸਥਾਨ ਵਿੱਚ ਵੋਟ ਸ਼ੇਅਰ ਦੇ ਮਾਮਲੇ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਸਕਦੀ ਹੈ। ਕਾਂਗਰਸ ਦਾ ਵੋਟ ਸ਼ੇਅਰ 44 ਫ਼ੀਸਦੀ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਬੀਜੇਪੀ 39 ਫ਼ੀਸਦੀ ਦੇ ਵੋਟ ਸ਼ੇਅਰ ਨਾਲ ਦੂਜੇ ਨੰਬਰ ਦੀ ਪਾਰਟੀ ਬਣ ਸਕਦੀ ਹੈ। ਕਾਂਗਰਸ ਤੇ ਬੀਜੇਪੀ ਦੇ ਵੋਟ ਸ਼ੇਅਰ ਵਿੱਚ ਵੱਡਾ ਅੰਤਰ ਸਾਹਮਣੇ ਆ ਸਕਦਾ ਹੈ। ਹੋਰਾਂ ਦੇ ਖਾਤੇ ਵਿੱਚ 13 ਫ਼ੀਸਦੀ ਵੋਟ ਸ਼ੇਅਰ ਜਾ ਸਕਦਾ ਹੈ।
ਇਨ੍ਹਾਂ ਅੰਕੜਿਆਂ ਦੀ ਜੇ 2013 ਦੀਆਂ ਚੋਣਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਬੀਜੇਪੀ ਨੂੰ ਇਸ ਵਾਰ 6 ਫ਼ੀਸਦੀ ਵੋਟ ਸ਼ੇਅਰ ਦਾ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਕਾਂਗਰਸ ਨੂੰ 11 ਫ਼ੀਸਦੀ ਵੋਟ ਸ਼ੇਅਰ ਦਾ ਫ਼ਾਇਦਾ ਹੋ ਸਕਦਾ ਹੈ। ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦਾ ਵੋਟ ਸ਼ੇਅਰ 45 ਤੇ ਕਾਂਗਰਸ ਦਾ 33 ਫ਼ੀਸਦੀ ਰਿਹਾ ਸੀ।
ਇਸ ਸਾਲ ਫਰਵਰੀ ਵਿੱਚ ਰਾਜ ਸਭਾ ਵਿੱਚ ਹੋਈਆਂ ਚੋਣਾਂ ਨੇ ਕਾਂਗਰਸ ਨੂੰ ਸੱਤਾ ’ਚ ਵਾਪਸੀ ਦੇ ਸੰਕੇਤ ਦਿੱਤੇ। ਅਜਮੇਰ ਤੇ ਅਵਲਰ ਸੀਟ ’ਤੇ ਹੋਈਆਂ ਲੋਕ ਸਭਾ ਉਪ ਚੋਣਾਂ ਤੇ ਮਾਂਡਲਗੜ੍ਹ ਸੀਟ ’ਤੇ ਹੋਈਆਂ ਵਿਧਾਨ ਸਭਾ ਉਪ ਚੋਣਾਂ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਤੇ ਸਚਿਨ ਪਾਇਲਟ ਦੀ ਅਗਵਾਈ ਵਿੱਚ ਰਾਜਸਥਾਨ ਕਾਂਗਰਸ ਨੇ ਇਸ ਸਾਲ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕੀਤੀ।