ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣੇ ਤੰਦਰੁਸਤ ਹੋਣ ਦਾ ਸਬੂਤ ਦੇਣ ਦੀ ਚੁਣੌਤੀ ਦਿੱਤੀ ਹੈ। ਕੋਹਲੀ ਨੂੰ ਟਵਿੱਟਰ 'ਤੇ ਅਜਿਹਾ ਕਰਨ ਲਈ ਚੁਣੌਤੀ ਮਿਲੀ ਸੀ ਤੇ ਚੈਲੇਂਜ ਨੂੰ ਪੂਰਾ ਕਰਨ ਤੋਂ ਬਾਅਦ ਵਿਰਾਟ ਨੇ ਵੀ ਇਹ ਚੁਣੌਤੀ ਅੱਗੇ ਤਿੰਨ ਲੋਕਾਂ ਨੂੰ ਟੈਗ ਕਰ ਦਿੱਤੀ। ਇਸ ਵਿੱਚ ਕੋਹਲੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਸ਼ਾਮਲ ਸਨ। ਪੀਐਮ ਮੋਦੀ ਨੇ ਟਵਿੱਟਰ 'ਤੇ ਵਿਰਾਟ ਕੋਹਲੀ ਦਾ ਫਿੱਟਨੈਸ ਚੈਲੇਂਜ ਨੂੰ ਸਵੀਕਾਰ ਕਰ ਲਿਆ ਹੈ।

 

https://twitter.com/narendramodi/status/999483037669879808

ਮੋਦੀ ਨੇ ਟਵੀਟ ਕਰ ਕਿਹਾ, "ਵਿਰਾਟ ਕੋਹਲੀ ਤੁਹਾਡਾ ਚੈਲੇਂਜ ਸਵੀਕਾਰ ਕਰਦਾ ਹਾਂ। ਮੈਂ ਆਪਣਾ ਫਿੱਟਨੈਸ ਚੈਲੇਂਜ ਵੀਡੀਓ ਛੇਤੀ ਹੀ ਸ਼ੇਅਰ ਕਰਾਂਗਾ।" ਹਾਲਾਂਕਿ ਅਨੁਸ਼ਕਾ ਸ਼ਰਮਾ ਤੇ ਐਮਐਸ ਧੋਨੀ ਵੱਲੋਂ ਇਸ ਚੁਣੌਤੀ 'ਤੇ ਹਾਲੇ ਤਕ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ।

ਕਿਵੇਂ ਸ਼ੁਰੂ ਹੋਈ ਇਹ ਚੈਲੇਂਜ ਮੁਹਿੰਮ

ਦਰਅਸਲ, ਕੇਂਦਰੀ ਮੰਤਰੀ ਰਾਜਿਆਵਰਧਨ ਸਿੰਘ ਰਾਠੌੜ ਨੇ ਡੰਡ (ਪੁਸ਼ਅੱਪ) ਕਰਦਿਆਂ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਆਪਣੇ ਫਿੱਟਨੈਸ ਮੰਤਰ ਦਾ ਵੀਡੀਓ ਸ਼ੂਟ ਕਰਕੇ ਸ਼ੇਅਰ ਕੀਤਾ ਤੇ ਤਿੰਨ ਲੋਕਾਂ ਨੂੰ ਅਜਿਹਾ ਕਰਨ ਦੀ ਚੁਣੌਤੀ ਵੀ ਦਿੱਤੀ। ਰਾਠੌੜ ਨੇ ਵਿਰਾਟ ਕੋਹਲੀ, ਬਾਲੀਵੁੱਡ ਅਦਾਕਾਰ ਰੀਤਿਕ ਰੌਸ਼ਨ ਤੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਾਵਾਲ ਨੂੰ ਟੈਗ ਕੀਤਾ। ਇਸ ਤੋਂ ਬਾਅਦ ਚੁਣੌਤੀ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ।

https://twitter.com/Ra_THORe/status/998800601243881472

ਕੋਹਲੀ ਨੇ ਦਿੱਤਾ ਕਿਹੜਾ ਫਿੱਟਨੈਸ ਟੈਸਟ

ਰਨ ਮਸ਼ੀਨ ਵਿਰਾਟ ਕੋਹਲੀ ਨੇ ਵਿਦੇਸ਼ੀ ਕਸਰਤ ਯਾਨੀ ਸਪਾਈਡਰ ਪਲੈਂਕਸ ਕਰਦਿਆਂ ਚੁਣੌਤੀ ਨੂੰ ਪੂਰਾ ਕੀਤਾ ਤੇ ਅੱਗੇ ਪੀਐਮ ਮੋਦੀ, ਧੋਨੀ ਤੇ ਅਨੁਸ਼ਕਾ ਨੂੰ ਵੀ ਫਿੱਟਨੈਸ ਚੈਲੇਂਜ ਪੂਰਾ ਕਰਨ ਦੀ ਚੁਣੌਤੀ ਦੇ ਦਿੱਤੀ।

https://twitter.com/imVkohli/status/999297347032055808

ਕਿਸ-ਕਿਸ ਨੇ ਕੀਤਾ ਫਿੱਟਨੈਸ ਚੈਲੇਂਜ ਮਨਜ਼ੂਰ

ਰਾਠੌੜ ਵੱਲੋਂ ਸ਼ੁਰੂ ਕੀਤੀ ਇਸ ਫਿੱਟਨੈਸ ਮੁਹਿੰਮ ਪੂਰੇ ਦੇਸ਼ ਵਿੱਚ ਪ੍ਰਸਿੱਧ ਹੋ ਗਈ ਹੈ। ਭਾਰਤੀ ਮਹਿਲਾ ਕ੍ਰਿਕਟ ਕਪਤਾਨ ਮਿਥਾਲੀ ਰਾਜ ਸਮੇਤ ਕਈ ਹੋਰਨਾਂ ਵੱਡੇ ਖਿਡਾਰੀਆਂ, ਬਾਲੀਵੁੱਡ ਅਦਾਕਾਰਾਂ ਤੇ ਸਿਆਸਤਦਾਨਾਂ ਨੇ ਵੀ ਆਪਣਾ ਵੀਡੀਓ ਬਣਾਇਆ ਹੈ। ਆਮ ਲੋਕ ਵੀ ਇਸ ਫਿੱਟਨੈਸ ਚੈਲੇਂਜ ਨੂੰ ਆਪਣੇ ਹਿਸਾਬ ਨਾਲ ਪੂਰਾ ਕਰ ਰਹੇ ਹਨ।

https://twitter.com/iHrithik/status/998959071020617734

https://twitter.com/iTIGERSHROFF/status/999274630681591809

https://twitter.com/KirenRijiju/status/999288385897283584