ਨਵੀਂ ਦਿੱਲੀ: ਜੇਕਰ ਤੁਸੀਂ ਆਪਣੇ ਮੋਬਾਈਲ ਤੇ ਬੈਂਕ ਖਾਤੇ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗੀ। ਤੁਸੀਂ ਬਿਨਾ ਇੰਟਰਨੈਟ ਦੀ ਵਰਤੋਂ ਕੀਤੇ ਹੀ ਆਪਣੇ ਫੋਨ ਤੇ ਬੈਂਕ ਖਾਤੇ ਦੀ ਡਿਟੇਲ ਚੈੱਕ ਕਰ ਸਕਦੇ ਹੋ। ਮਤਲਬ ਕੁਝ ਸਪੈਸ਼ਲ ਨੰਬਰ ਡਾਇਲ ਕਰਕੇ ਤੁਸੀਂ ਇਹ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਦੇ ਹੋ।


ਇਸ ਸੇਵਾ ਲਈ ਤੁਹਾਡਾ ਮੋਬਾਈਲ ਨੰਬਰ ਆਪਣੇ ਬੈਂਕ ਵਿੱਚ ਰਜਿਸਟਰਡ ਹੋਣਾ ਜਰੂਰੀ ਹੈ। ਜੇਕਰ ਤੁਹਾਡਾ ਨੰਬਰ ਪਹਿਲਾਂ ਤੋਂ ਹੀ ਰਜਿਸਟਰ ਹੈ ਤਾਂ ਤੁਸੀਂ ਆਪਣੇ ਫੋਨ 'ਤੇ ਕੁਝ ਅਜਿਹੇ ਨੰਬਰ ਡਾਇਲ ਕਰਕੇ ਆਪਣੇ ਖਾਤੇ ਵਿੱਚ ਬਚੀ ਰਕਮ ਦੀ ਜਾਣਕਾਰੀ ਲੈ ਸਕਦੇ ਹੋ।

ਇਹ ਕੁਝ ਨੰਬਰ ਹਨ ਜਿਨ੍ਹਾਂ ਨੂੰ ਡਾਇਲ ਕਰਕੇ ਤੁਸੀਂ ਆਪਣੇ ਖਾਤੇ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਪਹਿਲੀ ਵਾਰ ਇਹ ਕੋਡ ਡਾਇਲ ਕਰਨ 'ਤੇ ਬੈਂਕ ਵੱਲੋਂ ਤੁਹਾਡੇ ਕੋਲੋਂ ਕੁਝ ਜਾਣਕਾਰੀ ਜਿੱਦਾਂ ਨਾਮ ਤੇ ਕਾਰਡ ਨੰਬਰ ਦੀ ਜਾਣਕਾਰੀ ਮੰਗੀ ਜਾਵੇਗੀ। ਦੂਜੀ ਵਾਰ ਤੁਸੀਂ ਇਨ੍ਹਾਂ ਨੰਬਰਾਂ ਨੂੰ ਡਾਇਲ ਕਰਕੇ ਬੜੀ ਹੀ ਆਸਾਨੀ ਨਾਲ ਆਪਣੇ ਬੈਂਕ ਖਾਤੇ ਦੇ ਬੈਲੈਂਸ ਬਾਰੇ ਪਤਾ ਲਾ ਸਕੋਗੇ।

ਇਹ ਹਨ ਉਹ ਖਾਸ ਨੰਬਰ---

ਸਟੇਟ ਬੈਂਕ ਆਫ ਇੰਡੀਆ-- *99*41#

ਪੰਜਾਬ ਨੈਸ਼ਨਲ ਬੈਂਕ-- *99*42#

ਐਚ.ਡੀ.ਐਫ.ਸੀ. ਬੈਂਕ -- *99*43#

ਆਈ.ਸੀ.ਆਈ.ਸੀ.ਆਈ. ਬੈਂਕ-- *99*44#

ਐਕਸਿਸ ਬੈਂਕ-- *99*45#

ਕੈਨਰਾ ਬੈਂਕ-- *99*46#

ਬੈਂਕ ਆਫ ਇੰਡੀਆ-- *99*48#

ਆਈ.ਡੀ.ਬੀ.ਆਈ. ਬੈਂਕ-- *99*49#

ਯੂਨੀਅਨ ਬੈਂਕ ਆਫ ਇੰਡੀਆ-- *99*50#