ਬੈਂਗਲੁਰੂ :ਝਾਂਸੀ ਦੇ ਨਜ਼ਦੀਕ ਬੁੰਦੇਲਖੰਡ ਦੇ ਗਵਾਲੀਅਰ ਖੇਤਰ 'ਚ 200 ਕਰੋੜ ਸਾਲ ਪੁਰਾਣੇ ਸੂਖਮ ਜੀਵਾਸ਼ਮ ਦੀ ਖੋਜ ਹੋਈ ਹੈ। ਪਟਨਾ ਯੂਨੀਵਰਸਿਟੀ 'ਚ ਅਧਿਆਪਕ ਰਹਿ ਚੁੱਕੇ ਭੂਵਿਗਿਆਨੀ ਨਰੇਸ਼ ਘੋਸ਼ ਦੀ ਇਸ ਖੋਜ ਨੂੰ ਨਾਗਪੁਰ 'ਚ ਇੰਡੀਅਨ ਜਿਓਲਾਜੀਕਲ ਕਾਂਗਰਸ ਦੇ ਸੰਮੇਲਨ 'ਚ ਪੇਸ਼ ਕੀਤਾ ਗਿਆ। ਪਿ੍ਰਥਵੀ 'ਤੇ ਜੀਵਨ ਦੇ ਸਭ ਤੋਂ ਸ਼ੁਰੂਆਤੀ ਰੂਪ ਨਾਲ ਮੰਨੇ ਜਾਣ ਵਾਲੇ ਇਹ ਸੂਖਮ ਜੀਵਾਸ਼ਮ ਆਕਾਰ 'ਚ ਇਕ ਮਿਲੀਮੀਟਰ ਤੋਂ ਵੀ ਘੱਟ ਦੇ ਹਨ।


ਇਸ ਦਾ ਨਿਰਮਾਣ ਬੈਕਟੀਰੀਆ, ਫਫੂੰਦ ਅਤੇ ਹੋਰ ਸੂਖਮ ਜੀਵਾਂ ਦੀ ਰਹਿੰਦ ਖੂੰਹਦ ਤੋਂ ਹੋਇਆ ਹੈ। ਘੋਸ਼ ਨੇ ਇਨ੍ਹਾਂ ਜੀਵਾਸ਼ਮਾਂ ਨੂੰ 200 ਕਰੋੜ ਸਾਲ ਪੁਰਾਣੇ ਕਾਰਬੇਨੀਅਸ ਸ਼ੈੱਲ (ਕਾਰਬਨ ਅਤੇ ਉਸ ਦੇ ਯੋਗਿਕ ਨਾਲ ਬਣੇ ਪੱਥਰ) ਤੋਂ ਪ੍ਰਾਪਤ ਕੀਤਾ। ਇਨ੍ਹਾਂ ਸੂਖਮ ਜੀਵਾਸ਼ਮ ਦੀ ਬਾਹਰੀ ਪਰਤ ਸਿਲਿਕਾ (ਇਕ ਤਰ੍ਹਾਂ ਦਾ ਸਖ਼ਤ ਚਿੱਟਾ ਪੱਥਰ) ਨਾਲ ਬਣੀ ਹੈ ਅਤੇ ਅੰਦਰੂਨੀ ਰਚਨਾ ਕਾਰਬੋਨੇਟ (ਕੈਲਸਾਈਟ) ਦੀ ਹੈ।

ਘੋਸ਼ ਦੇ ਮੁਤਾਬਿਕ ਕਾਰਬੇਨੇਸ਼ੀਅਸ ਸ਼ੈੱਲ 'ਚ ਪਾਏ ਗਏ ਇਨ੍ਹਾਂ ਜੀਵਾਸ਼ਮਾਂ ਦੇ ਆਕਾਰ ਅਤੇ ਵੰਡ ਤੋਂ ਪਤਾ ਲੱਗਦਾ ਹੈ ਕਿ ਇਹ ਸੂਖਮ ਜੀਵਾਂ ਦੀ ਰਹਿੰਦ ਖੂੰਹਦ ਹਨ। ਉਨ੍ਹਾਂ ਨੇ ਮਾਈਯੋਸਕੋਪ ਦੀ ਮਦਦ ਨਾਲ ਇਨ੍ਹਾਂ ਸ਼ੈੱਲਾਂ ਦਾ ਅਧਿਐਨ ਕੀਤਾ। 200 ਕਰੋੜ ਸਾਲ ਪੁਰਾਣੇ ਜੀਵਾਂ ਦਾ ਮਿਲਣਾ 'ਗ੍ਰੇਟ ਆਕਸੀਜਨੇਸ਼ਨ ਈਵੈਂਟ' ਨਾਲ ਵੀ ਮੇਲ ਖਾਂਦਾ ਹੈ। ਇਸ ਪ੍ਰਕਿਰਿਆ ਦੇ ਬਾਅਦ ਪਿ੍ਰਥਵੀ 'ਤੇ ਆਕਸੀਜਨ ਦੀ ਮਾਤਰਾ 'ਚ ਵਾਧਾ ਹੋਣ ਨਾਲ ਜੀਵਨ ਦੇ ਵਿਕਾਸ ਦੀ ਸੀਰੀਜ਼ ਬਣੀ ਸੀ। ਘੋਸ਼ ਦੀ ਖੋਜ 'ਤੇ ਵੱਖ-ਵੱਖ ਅਦਾਰਿਆਂ ਦੇ ਵਿਗਿਆਨੀਆਂ ਨੇ ਵੀ ਮੋਹਰ ਲਗਾਈ ਹੈ।