ਤ੍ਰਿਪੁਰਾ: ਕ੍ਰਾਇਮ ਰਿਪੋਰਟਰ ਦੇ ਕਤਲ ਦੇ ਵਿਰੋਧ 'ਚ ਕਈ ਸਥਾਨਕ ਅਖ਼ਬਾਰਾਂ ਨੇ ਆਪਣੇ ਸੰਪਾਦਕੀ ਕਾਲਮ ਖਾਲੀ ਛੱਡ ਦਿੱਤਾ ਹੈ। ਪੱਤਰਕਾਰ ਸੁਦੀਪ ਦੱਤ ਦੀ ਮੰਗਲਵਾਰ ਨੂੰ ਰਾਜਧਾਨੀ ਅਗਰਤਲਾ 'ਚ ਹੱਤਿਆ ਕਰ ਦਿੱਤੀ ਗਈ ਸੀ।


ਤ੍ਰਿਪੁਰਾ 'ਚ ਪੱਤਰਕਾਰਾਂ ਦੇ ਕਤਲ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੁਝ ਮਹੀਨੇ ਪਹਿਲਾਂ ਸ਼ਾਂਤਨੂ ਭੌਮਿਕ ਨਾਂ ਦੇ ਪੱਤਰਕਾਰ ਨੂੰ ਵੀ ਮਾਰ ਦਿੱਤਾ ਗਿਆ ਸੀ। ਤ੍ਰਿਪੁਰਾ ਟਾਇਮਸ ਦੇ ਐਡੀਟਰ ਮਾਨਸ ਪੌਲ ਨੇ ਕਿਹਾ ਕਿ ਦੋ ਮਹੀਨਿਆਂ 'ਚ ਦੋ ਪੱਤਰਕਾਰਾਂ ਦਾ ਕਤਲ ਬੇਹਦ ਗੰਭੀਰ ਮਸਲਾ ਹੈ।

ਦੱਸ ਦੇਈਏ ਕਿ ਤ੍ਰਿਪੁਰਾ ਸਟੇਟ ਰਾਇਫਲਸ (ਟੀ.ਐਸ.ਆਰ.) ਦੀ ਦੂਜੀ ਬਟਾਲਿਅਨ ਦੇ ਇਕ ਜਵਾਨ ਨੇ ਪੱਤਰਕਾਰ ਸੁਦੀਪ ਦੱਤ ਨੂੰ ਬੇਹਦ ਕਰੀਬ ਤੋਂ ਗੋਲੀ ਮਾਰ ਦਿੱਤੀ। ਉਹ ਦੋ ਗੁਟਾਂ ਵਿਚਾਲੇ ਹੋਈ ਹਿੰਸਾ ਨੂੰ ਕਵਰ ਕਰਨ ਗਏ ਸਨ।

ਅਗਰਤਲਾ ਦੇ ਵੱਡੇ ਅਖ਼ਬਾਰ ਸ਼ਿਆਨਦਨ ਪਤ੍ਰਿਕਾ ਦੇ ਸੰਪਾਦਕ ਸੁਬਲ ਡੇ ਨੇ ਦੱਸਿਆ ਕਿ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਟੀ.ਐਸ.ਆਰ. ਦੇ ਕਮਾਂਡੈਂਟ ਨਾਲ ਮੁਲਾਕਾਤ ਕਰਨ ਲਈ ਟਾਇਮ ਲੈ ਕੇ ਆਰ.ਕੇ. ਨਗਰ ਗਏ ਸਨ ਪਰ ਕਮਾਂਡੈਂਟ ਦੇ ਦਫ਼ਤਰ ਦੇ ਬਾਹਰ ਨਿੱਜੀ ਗਾਰਡ ਨਾਲ ਮਾਮੂਲੀ ਝਗੜਾ ਹੋ ਗਿਆ। ਇਸ ਤੋਂ ਬਾਅਦ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਸੁਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ।