ਨਵੀਂ ਦਿੱਲੀ: ਫਰਾਂਸ ਨਾਲ ਲੜਾਕੂ ਜਹਾਜ਼ ਰਾਫੇਲ ਦੇ ਸੌਦੇ 'ਚ ਐਨਡੀਏ ਸਰਕਾਰ ਨੇ 12,600 ਕਰੋੜ ਰੁਪਏ ਦੀ ਬਚਤ ਕੀਤੀ ਹੈ। ਐਨ.ਡੀ.ਏ. ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਫਰਾਂਸ ਨਾਲ 36 ਲੜਾਕੂ ਜਹਾਜ਼ਾਂ ਦੇ ਸੌਦੇ ਸਣੇ ਹੋਰ ਹਥਿਆਰ, ਸਿਖਲਾਈ ਅਤੇ ਰੱਖ-ਰਖਾਅ ਦੇ ਸੌਦੇ 'ਚ ਵੱਡੀ ਬਚਤ ਕੀਤੀ ਹੈ। ਰਾਫੇਲ ਸੌਦੇ 'ਚ ਐਨ.ਡੀ.ਏ. ਸਰਕਾਰ 'ਚ ਕੀਮਤਾਂ ਵਧਣ ਦੇ ਯੂ.ਪੀ.ਏ. ਦੇ ਇਲਜ਼ਾਮਾਂ ਦਾ ਜੁਆਬ ਦਿੰਦੇ ਹੋਏ ਸਰਕਾਰ ਵਲੋਂ ਇਹ ਦਾਅਵਾ ਕੀਤਾ ਗਿਆ ਹੈ।


ਕਾਂਗਰਸ ਪਾਰਟੀ ਦੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਸਰਕਾਰੀ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਏਅਰਕ੍ਰਾਫਟਸ ਨੂੰ ਉਡਾਉਣ ਦੀ ਹਾਲਤ 'ਚ ਖਰੀਦਿਆ ਗਿਆ ਹੈ। ਕਾਂਗਰਸ ਮੁਤਾਬਕ ਇਸ ਡੀਲ 'ਚ 12,600 ਕਰੋੜ ਰੁਪਏ ਵੇਚੇ ਗਏ ਹਨ। ਇਹੀ ਨਹੀਂ ਸਰਕਾਰੀ ਸੂਤਰਾਂ ਦਾ ਦਾਅਵਾ ਹੈ ਕਿ ਯੂ.ਪੀ.ਏ. ਵੇਲੇ ਇਸ ਸਬੰਧੀ ਕੋਈ ਡੀਲ ਹੀ ਨਹੀਂ ਹੋਈ ਸੀ।

ਇਸ ਤੋਂ ਪਹਿਲਾਂ ਕਾਂਗਰਸੀ ਬੁਲਾਰਿਆਂ ਨੇ ਇਸ ਡੀਲ ਕਾਰਨ ਮੋਦੀ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਹਵਾਈ ਜਹਾਜ਼ਾਂ ਦੇ ਸੌਦੇ ਦੇ ਮੁੱਲ 'ਚ ਵਾਧਾ ਦਰਜ ਕੀਤਾ ਗਿਆ ਹੈ। ਕਾਂਗਰਸ ਮੁਤਾਬਕ ਯੂ.ਪੀ.ਏ. ਦੇ ਸਮੇਂ ਦੌਰਾਨ ਇੱਕ ਏਅਰਕ੍ਰਾਫਟ ਨੂੰ 526 ਕਰੋੜ ਰੁਪਏ 'ਚ ਖਰੀਦਣ ਦੀ ਗੱਲ ਚਲ ਰਹੀ ਸੀ ਪਰ ਐਨ.ਡੀ.ਏ. ਵੇਲੇ ਇਹ ਕੀਮਤ 1570 ਕਰੋੜ ਰੁਪਏ ਹੋ ਗਈ ਹੈ।

ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਐਨ.ਡੀ.ਏ. ਸਰਕਾਰ ਨੇ ਇੱਕ ਫਾਈਟਰ ਜੈੱਟ ਨੂੰ 90 ਮਿਲੀਅਨ 'ਚ ਹਾਸਲ ਕੀਤਾ ਹੈ, ਜਦਕਿ ਯੂਪੀਏ ਸਰਕਾਰ ਦੌਰਾਨ ਇਹ ਸੌਦਾ 100 ਮਿਲੀਅਨ 'ਤੇ ਹੋਇਆ ਸੀ। ਇਸ ਤਰ੍ਹਾਂ ਐਨਡੀਏ ਸਰਕਾਰ ਨੇ ਇਸ ਸੌਦੇ 'ਚ ਵੱਡੀ ਬਚਤ ਕੀਤੀ ਹੈ।