Diamonds Auctioned: ਅੱਜ ਹੋਵੇਗੀ 139 ਹੀਰਿਆਂ ਦੀ ਨਿਲਾਮੀ, ਇਹ ਹੀਰਾ ਰਹੇਗਾ ਖਿੱਚ ਦਾ ਕੇਂਦਰ
14.09 ਕੈਰੇਟ ਦਾ ਇਹ ਹੀਰਾ ਇਕ ਮਜਦੂਰ ਨੂੰ ਖਣਨ ਦੌਰਾਨ ਪ੍ਰਾਪਤ ਹੋਇਆ ਸੀ। ਇਹ ਹੀਰਾ ਜ਼ਿਲ੍ਹੇ ਦੇ ਕ੍ਰਿਸ਼ਣਾ ਕਲਿਆਣਪੁਰ ਪਿੰਡ ਦੇ ਕੋਲ ਲੀਜ਼ ਤੇ ਲਈ ਇਕ ਖਦਾਨ ਤੋਂ ਪ੍ਰਾਪਤ ਹੋਇਆ ਸੀ।
ਭੋਪਾਲ: ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੀ ਉਥਲੀ ਖਦਾਨਾਂ 'ਚੋਂ ਮਿਲੇ ਕੁੱਲ 139 ਨਗ ਹੀਰਿਆਂ ਦੀ ਅੱਜ ਤੋਂ ਨਿਲਾਮੀ ਸ਼ੁਰੂ ਹੋਵੇਗੀ। ਪੰਨਾ ਦੇ ਕਲੈਕਟ੍ਰੇਟ ਸਭਾਗਾਰ 'ਚ ਹੀਰਿਆਂ ਦੀ ਨਿਲਾਮੀ ਆਯੋਜਿਤ ਕੀਤੀ ਜਾਵੇਗੀ। ਨਿਲਾਮੀ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਹੀਰਾ ਨਿਲਾਮ ਨਾ ਹੋ ਜਾਵੇ। ਇਸ ਨਿਲਾਮੀ 'ਚ ਉੱਜਵਲ, ਮੈਲੇ ਤੇ ਉਦਯੋਗਿਕ ਕਿਸਮ ਦੇ 139 ਨਗ ਹੀਰੇ ਰੱਖੇ ਜਾਣਗੇ। ਇਨ੍ਹਾਂ ਹੀਰਿਆਂ ਦਾ ਕੁੱਲ ਵਜ਼ਨ ਕਰੀਬ 156.46 ਕੈਰੇਟ ਹੈ ਜਿਸ ਦਾ ਅੰਦਾਜ਼ਨ ਭਾਅ ਕਰੀਬ 1.06 ਕਰੋੜ ਰੁਪਏ ਹੈ।
ਇਸ ਨਿਲਾਮੀ 'ਚ ਸਭ ਤੋਂ ਜ਼ਿਆਦਾ ਆਕਰਸ਼ਨ ਦਾ ਜੋ ਕੇਂਦਰ ਹੈ ਉਹ 14.09 ਕੈਰੇਟ ਦਾ ਵੱਡਾ ਹੀਰਾ ਰਹਿ ਸਕਦਾ ਹੈ। ਪਿਛਲੀ ਨਿਲਾਮੀ ਦੇ ਦੌਰਾਨ ਉੱਚਿਤ ਬੋਲੀ ਨਾ ਲੱਗਣ ਕਾਰਨ ਵਿਕ ਨਹੀਂ ਪਾਇਆ ਸੀ।
14.09 ਕੈਰੇਟ ਦਾ ਇਹ ਹੀਰਾ ਇਕ ਮਜਦੂਰ ਨੂੰ ਖਣਨ ਦੌਰਾਨ ਪ੍ਰਾਪਤ ਹੋਇਆ ਸੀ। ਇਹ ਹੀਰਾ ਜ਼ਿਲ੍ਹੇ ਦੇ ਕ੍ਰਿਸ਼ਣਾ ਕਲਿਆਣਪੁਰ ਪਿੰਡ ਦੇ ਕੋਲ ਲੀਜ਼ ਤੇ ਲਈ ਇਕ ਖਦਾਨ ਤੋਂ ਪ੍ਰਾਪਤ ਹੋਇਆ ਸੀ। ਇਸ ਨਿਲਾਮੀ 'ਚ ਪੰਨਾ ਸਮੇਤ ਗੁਜਰਾਤ, ਸੂਰਤ, ਅਹਿਮਦਾਬਾਦ, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਖੇਤਰਾਂ ਤੋਂ ਵੱਡੀ ਸੰਖਿਆਂ 'ਚ ਹੀਰਾ ਵਪਾਰੀ ਹਿੱਸਾ ਲੈ ਸਕਦੇ ਹਨ।
ਮਜਦੂਰ ਨੂੰ ਮਿਲਿਆ ਹੀਰਾ ਵੀ ਨਿਲਾਮੀ 'ਚ ਹੋਵੇਗਾ ਸ਼ਾਮਿਲ
ਨਿਲਾਮੀ 'ਚ ਉਸ ਹੀਰੇ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜੋ ਹਾਲ ਹੀ ਦੇ ਦਿਨਾਂ 'ਚ ਇਕ ਮਜ਼ਦੂਰ ਨੂੰ ਕੰਮ ਕਰਦਿਆਂ ਮਿਲਿਆ ਸੀ। ਖਣਨ ਦੌਰਾਨ ਮਜਦੂਰ ਨੂੰ 8 ਕੈਰੇਟ ਤੋਂ ਜ਼ਿਆਦਾ ਚਮਚਮਾਉਂਦਾ ਹੀਰਾ ਮਿਲਿਆ ਸੀ। ਹੀਰਾ ਪਾਕੇ ਮਜਦੂਰ ਤੇ ਉਸ ਦੇ ਸਾਥੀ ਬਹੁਤ ਖੁਸ਼ ਸਨ। ਮਜਦੂਰਾਂ ਨੇ ਹੀਰਾਂ ਨਿਯਮਾਂ ਮੁਤਾਬਕ ਸਰਕਾਰੀ ਦਫ਼ਤਰ 'ਚ ਜਮ੍ਹਾ ਕਰਵਾ ਦਿੱਤਾ ਸੀ। ਹੀਰਾ ਪੰਨਾ ਨਗਰ ਦੇ ਸਮੀਪ ਹੀਰਾਪੁਰ ਦੀ ਉਥਲੀ ਹੀਰਾ ਖਦਾਨ 'ਚ ਖਣਨ ਦੌਰਾਨ ਪ੍ਰਾਪਤ ਹੋਇਆ ਸੀ।
ਮੱਧ ਪ੍ਰਦੇਸ਼ 'ਚ ਮਝਗਵਾਂ ਖਦਾਨ ਤੋਂ ਨਿੱਕਲ ਰਿਹਾ ਹੀਰਾ
ਦੇਸ਼ 'ਚ ਮੱਧ ਪ੍ਰਦੇਸ਼ ਇਕਲੌਤਾ ਅਜਿਹਾ ਸੂਬਾ ਜਿੱਥੇ ਪੰਨਾ ਜ਼ਿਲ੍ਹੇ ਦੀ ਮਝਗਵਾਂ ਖਦਾਨ ਤੋਂ ਹੀਰਾ ਨਿੱਕਲ ਰਿਹਾ ਹੈ। ਜਦਕਿ ਨੈਸ਼ਨਲ ਮਿਨਰਲ ਡਵੈਲਪਮੈਂਟ ਕਾਰਪੋਰੇਸ਼ਨ (NMDC) ਦੇਸ਼ ਦੀ ਇਕਲੌਤੀ ਅਜਿਹੀ ਕੰਪਨੀ ਹੈ, ਜੋ ਹੀਰਾ ਖਣਨ ਦਾ ਕੰਮ ਕਰਦੀ ਹੈ। ਪੰਨੀ ਦੀ ਹੀਰਾ ਖਦਾਨ ਤੋਂ ਸਾਲ 2011 ਨਵੰਬਰ ਮਹੀਨੇ 'ਚ 37.68 ਕੈਰੇਟ ਦਾ ਹੀਰਾ ਮਿਲਿਆ ਸੀ। ਇਸ ਹੀਰੇ ਦੀ ਅੰਦਾਜ਼ਨ ਕੀਮਤ 2.5 ਕਰੋੜ ਤੋਂ ਪੰਜ ਕਰੋੜ ਦੇ ਵਿਚ ਮੰਨੀ ਗਈ ਹੈ। ਹੀਰੇ ਦਾ ਇਹ ਟੁਕੜਾ ਏਸ਼ੀਆ ਦਾ ਸਭ ਤੋਂ ਵੱਡਾ ਟੁਕੜਾ ਮੰਨਿਆ ਜਾਂਦਾ ਹੈ।