ਪੜਚੋਲ ਕਰੋ

ਕੀ ਸ਼ੈਅ ਹਨ Exit ਤੇ ਓਪੀਨੀਅਨ ਪੋਲ? ਜਾਣੋ ਪੂਰੇ ਸੱਚ

ਸਾਲ 2009 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਚੋਣ ਸਰਵੇਖਣਾਂ 'ਤੇ ਰੋਕ ਲਾਉਣ ਦੀ ਤਿਆਰੀ ਕੀਤੀ ਗਈ ਸੀ, ਪਰ ਫਿਰ ਕਾਨੂੰਨ ਵਿੱਚ ਸੋਧ ਕਰ ਦਿੱਤੀ ਗਈ। ਹੁਣ ਐਗ਼ਜ਼ਿਟ ਪੋਲ ਉਦੋਂ ਤਕ ਨਹੀਂ ਨਸ਼ਰ ਕੀਤੇ ਜਾਂਦੇ ਜਦ ਤਕ ਆਖਰੀ ਵੋਟ ਨਹੀਂ ਪੈ ਜਾਂਦਾ।

ਚੰਡੀਗੜ੍ਹ: Lok Sabha 2019 ਆਪਣੇ ਆਖਰੀ ਦੌਰ ਵਿੱਚ ਪੁੱਜ ਗਏ ਹਨ ਤੇ ਐਤਵਾਰ ਸ਼ਾਮ ਛੇ ਵਜੇ ਤਕ ਵੋਟਿੰਗ ਸੰਪੂਰਨ ਹੋ ਜਾਵੇਗੀ। ਇਸ ਮਗਰੋਂ ਇੰਤਜ਼ਾਰ ਰਹਿੰਦਾ ਹੈ ਐਗ਼ਜ਼ਿਟ ਪੋਲ (Exit Polls) ਤੇ ਓਪੀਨੀਅਨ ਪੋਲ (Opinion Poll) ਦਾ, ਕਿਉਂਕਿ ਇਨ੍ਹਾਂ ਨਾਲ ਚੋਣ ਨਤੀਜਿਆਂ ਦੀ ਤਸਵੀਰ ਸਾਫ ਹੋ ਜਾਂਦੀ ਹੈ। ਹਾਲਾਂਕਿ, ਕਈ ਵਾਰ ਐਗ਼ਜ਼ਿਟ ਪੋਲ ਗ਼ਲਤ ਵੀ ਸਾਬਤ ਹੁੰਦੇ ਹਨ, ਪਰ ਜ਼ਿਆਦਾਤਰ ਠੀਕ ਸਾਬਤ ਹੁੰਦੇ ਹਨ। ਐਤਵਾਰ ਸ਼ਾਮ ਤੋਂ ਐਗ਼ਜ਼ਿਟ ਪੋਲ ਆਉਣੇ ਸ਼ੁਰੂ ਹੋ ਜਾਣਗੇ ਪਰ ਇਸ ਤੋਂ ਪਹਿਲਾਂ ਤੁਸੀਂ ਜਾਣ ਲਓ ਕਿ ਆਖ਼ਰ ਐਗ਼ਜ਼ਿਟ ਪੋਲ ਤੇ ਓਪੀਨੀਅਨ ਪੋਲ ਵਿੱਚ ਕੀ-ਕੀ ਵੱਖ ਹੁੰਦਾ ਹੈ। Exit Polls: ਐਗ਼ਜ਼ਿਟ ਪੋਲ ਵਿੱਚ ਇੱਕ ਸਰਵੇਖਣ ਰਾਹੀਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਖਰ ਚੋਣ ਨਤੀਜੇ ਕਿਸ ਪੱਖ ਵਿੱਚ ਆ ਰਹੇ ਹਨ। ਐਗ਼ਜ਼ਿਟ ਪੋਲ ਹਮੇਸ਼ਾ ਵੋਟਿੰਗ ਪੂਰੀ ਹੋਣ ਤੋਂ ਮਗਰੋਂ ਹੀ ਦਿਖਾਏ ਜਾਂਦੇ ਹਨ। ਦਰਅਸਲ, ਚੋਣਾਂ ਵਾਲੇ ਦਿਨ ਜਦ ਮੱਤਦਾਤਾ ਆਪਣੀ ਵੋਟ ਪਾ ਕੇ ਬਾਹਰ ਆਉਂਦਾ ਹੈ ਤਾਂ ਉਸ ਤੋਂ ਸਵਾਲ ਕੀਤੇ ਜਾਂਦੇ ਹਨ। ਇਸ ਆਧਾਰ 'ਤੇ ਪਤਾ ਲਾਇਆ ਜਾਂਦਾ ਹੈ ਕਿ ਇਸ ਵਾਰ ਕੌਣ ਸੱਤਾ ਵਿੱਚ ਆ ਰਿਹਾ ਹੈ। 15 ਫਰਵਰੀ, 1967 ਨੂੰ ਪਹਿਲੀ ਵਾਰ ਨੀਦਰਲੈਂਡ ਵਿੱਚ ਐਗ਼ਜ਼ਿਟ ਪੋਲ ਦਿਖਾਏ ਗਏ ਸਨ। ਇਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਇਹ ਪ੍ਰਚਲਿਤ ਹੋ ਗਏ। Opinion Poll: ਉਂਝ ਤਾਂ ਸਾਰੇ ਸਰਵੇਖਣ ਜਾਂ ਪੋਲ, ਓਪੀਨੀਅਨ ਪੋਲ ਹੀ ਹੁੰਦੇ ਹਨ ਤੇ ਐਗ਼ਜ਼ਿਟ ਪੋਲ ਇਸ ਦਾ ਹਿੱਸਾ ਹੁੰਦੇ ਹਨ ਪਰ ਆਮ ਭਾਸ਼ਾ ਵਿੱਚ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਕੀਤੇ ਗਏ ਸਰਵੇਖਣ ਨੂੰ ਓਪੀਨੀਅਨ ਪੋਲ ਕਿਹਾ ਜਾਂਦਾ ਹੈ। ਇਹ ਸਰਵੇਖਣ ਚੋਣ ਸ਼ੁਰੂ ਹੋਣ ਤੋਂ ਪਹਿਲਾਂ ਕਰਵਾਇਆ ਜਾਂਦਾ ਹੈ ਤੇ ਇਸ ਦੇ ਮਾਧਿਅਮ ਰਾਹੀਂ ਵੋਟਰ ਤੋਂ ਉਨ੍ਹਾਂ ਦੀ ਰਾਏ ਜਾਣੀ ਜਾਂਦੀ ਹੈ। ਇਨ੍ਹਾਂ ਨੂੰ ਪ੍ਰੀ-ਪੋਲ ਵੀ ਕਿਹਾ ਜਾਂਦਾ ਹੈ। ਓਪੀਨੀਅਨ ਪੋਲ ਵਿੱਚ ਪੱਤਰਕਾਰ ਵੱਖ-ਵੱਖ ਮਸਲਿਆਂ, ਮੁੱਦਿਆਂ ਤੇ ਚੋਣਾਂ ਵਿੱਚ ਜਨਤਾ ਦੀ ਨਬਜ਼ ਟੋਲਦੇ ਹਨ। ਪੋਸਟ ਪੋਲ: ਜਿਵੇਂ ਐਗ਼ਜ਼ਿਟ ਪੋਲ ਦੇ ਅੰਕੜੇ ਵੋਟਿੰਗ ਵਾਲੇ ਦਿਨ ਹੀ ਲਏ ਜਾਂਦੇ ਹਨ ਤੇ ਮੋਟਾ-ਮੋਟਾ ਹਿਸਾਬ ਲਾਇਆ ਜਾਂਦਾ ਹੈ। ਉਸੇ ਤਰ੍ਹਾਂ ਪੋਸਟ ਪੋਲ ਲਈ ਸਰਵੇਖਣ ਮੱਤਦਾਨ ਵਾਲੇ ਦਿਨ ਤੋਂ ਅਗਲੇ ਦਿਨ ਜਾਂ ਕੁਝ ਦਿਨ ਬਾਅਦ ਕੀਤੇ ਜਾਂਦੇ ਹਨ। ਇਸ ਰਾਹੀਂ ਵੋਟਰਾਂ ਤੋਂ ਉਨ੍ਹਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਪੋਸਟ ਪੋਲ ਦੇ ਨਤੀਜੇ ਵਧੇਰੇ ਸਟੀਕ ਹੁੰਦੇ ਹਨ। ਕਿਸੇ ਵੀ ਚੋਣ ਸਰਵੇਖਣ ਦੌਰਾਨ ਸੈਂਪਲਿੰਗ ਕੀਤੀ ਜਾਂਦੀ ਹੈ। ਸਰਵੇਖਣ ਦੇ ਅੰਕੜੇ ਹਾਸਲ ਕਰਨ ਲਈ ਫੀਲਡ ਵਰਕ ਕੀਤਾ ਜਾਂਦਾ ਹੈ। ਵੋਟਰਾਂ ਤੋਂ ਉਨ੍ਹਾਂ ਦੀ ਰਾਏ ਸਿੱਧੀ ਕਾਗ਼ਜ਼ 'ਤੇ ਭਰਵਾਈ ਜਾਂਦੀ ਹੈ। ਕਈ ਵਾਰ ਇੰਟਰਨੈੱਟ ਦੀ ਵੀ ਮਦਦ ਲਈ ਜਾਂਦੀ ਹੈ। ਇਹ ਸਰਵੇਖਣ ਉਮਰ, ਆਮਦਨ, ਜਾਤ, ਖੇਤਰ, ਆਦਿ ਡੇਟਾ ਦੇ ਆਧਾਰ 'ਤੇ ਤਿਆਰ ਕੀਤਾ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਾਲ 1998 ਵਿੱਚ ਚੋਣ ਕਮਿਸ਼ਨ ਨੇ ਓਪੀਨੀਅਨ ਪੋਲ ਤੇ ਐਗ਼ਜ਼ਿਟ ਪੋਲ 'ਤੇ ਬੈਨ ਲਾ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਸਾਲ 2009 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਚੋਣ ਸਰਵੇਖਣਾਂ 'ਤੇ ਰੋਕ ਲਾਉਣ ਦੀ ਤਿਆਰੀ ਕੀਤੀ ਗਈ ਸੀ, ਪਰ ਫਿਰ ਕਾਨੂੰਨ ਵਿੱਚ ਸੋਧ ਕਰ ਦਿੱਤੀ ਗਈ। ਹੁਣ ਐਗ਼ਜ਼ਿਟ ਪੋਲ ਉਦੋਂ ਤਕ ਨਹੀਂ ਨਸ਼ਰ ਕੀਤੇ ਜਾਂਦੇ ਜਦ ਤਕ ਆਖਰੀ ਵੋਟ ਨਹੀਂ ਪੈ ਜਾਂਦਾ।

ਟਾਪ ਹੈਡਲਾਈਨ

ਵੱਡੀ ਖ਼ਬਰ! ਟੈੱਕ ਮਹਿੰਦਰਾ ਦੇ ਏਸ਼ੀਆ ਹੈੱਡ ਦੀ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ
ਵੱਡੀ ਖ਼ਬਰ! ਟੈੱਕ ਮਹਿੰਦਰਾ ਦੇ ਏਸ਼ੀਆ ਹੈੱਡ ਦੀ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ
Congress Leader Case: ਕਾਂਗਰਸ ਆਗੂ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਕਰੀਬੀ ਰਿਸ਼ਤੇਦਾਰ ਕਾਬੂ, ਸਿਰ 'ਤੇ ਕੁਹਾੜੀ ਨਾਲ... 
ਕਾਂਗਰਸ ਆਗੂ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਕਰੀਬੀ ਰਿਸ਼ਤੇਦਾਰ ਕਾਬੂ, ਸਿਰ 'ਤੇ ਕੁਹਾੜੀ ਨਾਲ... 
Police Chowki Blast: ਪੁਲਿਸ ਚੌਕੀ 'ਚ ਜ਼ਬਰਦਸਤ ਧਮਾਕਾ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Police Chowki Blast: ਪੁਲਿਸ ਚੌਕੀ 'ਚ ਜ਼ਬਰਦਸਤ ਧਮਾਕਾ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Vantara ਨੇ 18 ਮਹੀਨੇ ਦੀ ਹਾਥਣੀ ਦੇ ਬੱਚੇ Maya ਨੂੰ ਇਲਾਜ ਲਈ Kerala ਤੋਂ Jamnagar ਹਵਾਈ ਰਾਹੀਂ ਪਹੁੰਚਾਇਆ
Vantara ਨੇ 18 ਮਹੀਨੇ ਦੀ ਹਾਥਣੀ ਦੇ ਬੱਚੇ Maya ਨੂੰ ਇਲਾਜ ਲਈ Kerala ਤੋਂ Jamnagar ਹਵਾਈ ਰਾਹੀਂ ਪਹੁੰਚਾਇਆ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
Akali BJP Alliance: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਅਪਡੇਟ...
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਕ੍ਰਿਕਟ ਜਗਤ ਤੋਂ ਵੱਡੀ ਖ਼ਬਰ! ਮੁਹੰਮਦ ਸ਼ਮੀ ਨੇ ਕ੍ਰਿਕਟ ਤੋਂ ਲਿਆ ਸੰਨਿਆਸ; ਸਾਂਝੀ ਕੀਤੀ ਭਾਵੁਕ ਪੋਸਟ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਪੰਜਾਬ-ਚੰਡੀਗੜ੍ਹ 'ਚ ਦੀਵਾਲੀ 'ਤੇ ਮੌਸਮ ਰਹੇਗਾ ਸਾਫ, 3 ਦਿਨ ਪਵੇਗੀ ਧੁੰਦ; 11 ਤਰੀਕ ਤੋਂ ਬਾਅਦ ਪੈ ਸਕਦਾ ਮੀਂਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਨਵੰਬਰ 2026
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Parvinder Jhota ਦਾ ਪੋਸਟਮਾਰਟਮ ਫਿਰ ਅਟਕਿਆ, 24 ਦਿਨ ਫਰੀਜ਼ਰ 'ਚ ਰਹਿਣ ਕਾਰਨ ਆਈ ਦਿੱਕਤ; ਕੱਲ੍ਹ ਹੋ ਸਕਦਾ ਅੰਤਿਮ ਸਸਕਾਰ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੇ 2 ਵੱਡੇ ਆਗੂਆਂ ਦੀ ਅਕਾਲੀ ਦਲ 'ਚ ਘਰ ਵਾਪਸੀ! ਕਿਹਾ- ਮੈਂ 2027 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Punjab News : ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! ਇਸ ਆਗੂ ਨੇ ਪਾਰਟੀ ਬਦਲਣ ਦੇ ਦਿੱਤੇ ਸੰਕੇਤ 
Embed widget