ਨਵੀਂ ਦਿੱਲੀ: ਕੈਸ਼ਲੈਸ਼ ਟ੍ਰਾਂਸਜੈਕਸ਼ਨ ਨੂੰ ਵਧਾਉਣ ਲਈ ਕੇਂਦਰ ਸਰਕਾਰ ਇਸ 'ਤੇ ਦੋ ਫੀਸਦੀ ਛੋਟ ਦੇਣ ਬਾਰੇ ਵਿਚਾਰ ਕਰ ਰਹੀ ਹੈ। ਇਸ ਲਈ ਦਸੰਬਰ 'ਚ ਹੋਣ ਵਾਲੀ ਜੀਐਸਟੀ ਕੌਂਸਲ ਦੀ ਬੈਠਕ 'ਚ ਫੈਸਲਾ ਲਿਆ ਜਾਵੇਗਾ। ਇਹ ਛੋਟ ਸਿਰਫ ਉਨ੍ਹਾਂ ਲੋਕਾਂ ਨੂੰ ਮਿਲੇਗੀ ਜਿਹੜੇ ਡੈਬਿਟ, ਕ੍ਰੈਡਿਟ ਜਾਂ ਈ-ਵਾਲੇਟ ਨਾਲ ਬਿੱਲ ਭੁਗਤਾਨ ਕਰਨਗੇ।


ਇਹ ਛੋਟ ਲੋਕਾਂ ਨੂੰ ਉਨ੍ਹਾਂ ਦੇ ਜੀਐਸਟੀ 'ਤੇ ਮਿਲੇਗੀ। ਇਸ 'ਚ ਇੱਕ ਫੀਸਦੀ ਛੋਟ ਸੈਂਟਰਲ ਜੀਐਸਟੀ ਤੇ ਇੱਕ ਫੀਸਦੀ ਸਟੇਟ ਜੀਐਸਟੀ 'ਤੇ ਮਿਲੇਗੀ। ਮੀਡੀਆ ਰਿਪੋਰਟਾਂ ਮੁਤਾਬਕ ਵਿੱਤ ਮੰਤਰਾਲੇ ਦੇ ਵੱਡੇ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਟੈਕਸ ਚੋਰੀ ਘਟ ਜਾਵੇਗੀ। ਬਿੱਲ 'ਤੇ ਵੱਧ ਤੋਂ ਵੱਧ ਛੋਟ 100 ਰੁਪਏ ਦੀ ਹੋਵੇਗੀ।

ਇਸ ਹਿਸਾਬ ਨਾਲ 5 ਫੀਸਦੀ ਸਲੈਬ 'ਚ ਆਉਣ ਵਾਲੀ ਚੀਜ਼ਾਂ 'ਤੇ 3 ਫੀਸਦੀ, 12 ਫੀਸਦੀ ਸਲੈਬ ਵਾਲੀਆਂ ਚੀਜ਼ਾਂ 'ਤੇ 10 ਫੀਸਦੀ, 18 ਫੀਸਦੀ ਸਲੈਬ ਵਾਲੀਆਂ ਚੀਜ਼ਾਂ 'ਤੇ 16 ਫੀਸਦੀ ਤੇ 28 ਫੀਸਦੀ ਸਲੈਬ 'ਚ ਆਉਣ ਵਾਲੀਆਂ ਚੀਜ਼ਾਂ 'ਤੇ ਸਿਰਫ 26 ਫੀਸਦੀ ਟੈਕਸ ਲੱਗੇਗਾ।

ਖਰੀਦਦਾਰ ਨੂੰ ਪੇਸ਼ਕਸ਼ ਕੀਤੀ ਜਾਵੇਗੀ ਕਿ ਜੇਕਰ ਉਹ ਕਾਰਡ ਨਾਲ ਪੇਮੈਂਟ ਕਰਦਾ ਹੈ ਤਾਂ ਦੋ ਫੀਸਦੀ ਟੈਕਸ ਘੱਟ ਦੇਣਾ ਪਵੇਗੀ। ਇਸ ਛੋਟ ਦਾ ਮਤਲਬ ਇਹ ਹੈ ਕਿ ਸਰਕਾਰ ਨੂੰ ਕਮਾਈ ਥੋੜ੍ਹੀ ਘਟਾਉਣੀ ਪਵੇਗੀ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਟੈਕਸ ਦੀ ਚੋਰੀ ਘਟੇਗੀ।