ਨਵੀਂ ਦਿੱਲੀ: ਜੀਐਸਟੀ ਵਿੱਚ ਕਈ ਵਾਰ ਬਦਲਾਅ ਹੋਣ ਕਾਰਨ ਜੀਐਸਟੀ ਟੈਕਸ ਸਲੈਬ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਹੈ। ਇਸ ਦੀ ਵਜ੍ਹਾ ਨਾਲ ਖਪਤਕਾਰ ਨੂੰ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਪਰ ਹੁਣ ਤੁਸੀਂ ਫ਼ਿਕਰ ਨਾ ਕਰੋ, ਅਸੀਂ ਦੱਸਦੇ ਹਾਂ ਕਿਹੜੀਆਂ-2 ਵਸਤੂਆਂ 'ਤੇ ਜੀਐਸਟੀ ਦੀ ਦਰ ਕਿੰਨੀ ਹੋਵੇਗੀ।
ਇਨ੍ਹਾਂ ਵਸਤੂਆਂ 'ਤੇ ਕੋਈ ਟੈਕਸ ਨਹੀਂ-


ਤਾਜ਼ਾ ਮਾਸ, ਮੱਛੀ, ਚਿਕਨ, ਅੰਡੇ, ਦੁੱਧ ਲੱਸੀ, ਦਹੀਂ, ਨੈਚੂਰਲ ਸ਼ਹਿਦ, ਤਾਜ਼ੇ ਫਲ ਤੇ ਸਬਜ਼ੀਆਂ, ਆਟਾ, ਵੇਸਣ, ਪ੍ਰਸਾਦ, ਨਮਕ ਸ਼ਾਮਲ ਹੈ। ਬੱਚਿਆਂ ਦੇ ਉਪਯੋਗ ਦੀਆਂ ਵਸਤੂਆਂ ਜਿਵੇਂ ਬੱਚਿਆਂ ਦੀਆਂ ਤਸਵੀਰਾਂ, ਚਿੱਤਰ ਜਾਂ ਰੰਗ ਵਾਲੀਆਂ ਕਿਤਾਬਾਂ ਤੇ ਡਾਕ ਟਿਕਟ, ਅਦਾਲਤੀ ਪੱਤਰ, ਪ੍ਰਿੰਟਿਡ ਕਿਤਾਬਾਂ, ਨਿਊਜ਼ ਪੇਪਰ ਉੱਤੇ ਵੀ 0% ਫ਼ੀਸਦੀ ਟੈਕਸ ਲੱਗੇਗਾ।
ਜਿਨ੍ਹਾਂ ਵਸਤੂਆਂ ਤੇ ਪੰਜ ਫ਼ੀਸਦੀ ਟੈਕਸ-

ਚੀਨੀ, ਚਾਹ, ਭੁੰਨ੍ਹੇ ਹੋਏ ਬੀਨਸ, ਖਾਣ ਯੋਗ ਤੇਲ, ਸਕਿਮਡ ਮਿਲਕ ਪਾਊਡਰ, ਬੱਚਿਆਂ ਲਈ ਮਿਲਕ ਫੂਡ, ਪੈਕਟ ਪਨੀਰ, ਸੂਤੀ ਧਾਗਾ, ਫੈਬਰਿਕ, ਸਰਕੰਡੇ ਦੀ ਝਾੜੂ, 500 ਰੁਪਏ ਤੱਕ ਦੀ ਫੁੱਟਵੇਅਰ, ਨਿਊਜ਼ ਪ੍ਰਿੰਟ, ਪੀਡੀਐਸ ਤਹਿਤ ਮਿਲਣ ਵਾਲਾ ਕੈਰੋਸੀਨ, ਘਰੇਲੂ ਐਲਪੀਜੀ, ਕੋਇਲਾ, ਸੋਲਰ ਫੋਟੋਫੋਲਟੈਕ ਸੇਲ ਤੇ ਮਾਡਿਊਲ, ਕਾਟਨ ਫਾਈਬਰ, ਕੱਪੜੇ ਜਿਹੜੇ ਇੱਕ ਹਜ਼ਾਰ ਰੁਪਏ ਤੱਕ ਦੇ ਹੋਣ।

ਇੱਕ ਹਜ਼ਾਰ ਰੁਪਏ ਤੋਂ ਉੱਪਰ ਦੇ ਕੱਪੜੇ, ਫਰੋਜਨ ਮੀਟ ਪ੍ਰੋਡਕਟ, ਮੱਖਣ, ਪਨੀਰ, ਘੀ, ਪੈਕ ਲਈ ਸੁੱਕੇ ਫਲ, ਐਨੀਮਲ ਫੈਟ, ਸਾਂ ਸੇਜ, ਫਰੂਟ ਜੂਸ, ਕੰਟੇਸਡ ਮਿਲਕ, ਪ੍ਰਿੰਟਿੰਗ ਜੰਕ, ਹੈੱਡ ਬੈਗ, ਟੋਪੀ, ਚਸ਼ਮੇ ਦਾ ਫਰੇਮ, ਬਾਂਸ-ਕੇਨ ਫ਼ਰਨੀਚਰ, ਨਮਕੀਨ, ਦੰਦ ਪਾਊਡਰ, ਅਗਰਬੱਤੀ ਰੰਗੀਨ ਕਿਤਾਬਾਂ, ਚਿੱਤਰ ਕਿਤਾਬਾਂ, ਸਿਲਾਈ ਮਸ਼ੀਨਾਂ ਸੇਲਫੋਨ, ਕੇਚਪ ਤੇ ਸੋਸ 12 ਫ਼ੀਸਦੀ ਟੈਕਸ ਸਲੈਬ ਦੀ ਸ਼੍ਰੇਣੀ ਵਿੱਚ ਆਉਂਦਾ ਹੈ। 12 ਫ਼ੀਸਦੀ ਟੈਕਸ ਸਲੈਬ ਦੇ ਤਹਿਤ ਆਉਣ ਵਾਲੀ ਸੇਵਾਵਾਂ ਵਿੱਚ ਗੈਰ ਏ ਸੀ ਹੋਟਲ, ਬਿਜ਼ਨੈੱਸ ਕਲਾਸ ਏਅਰ ਟਿਕਟ ਵੀ ਸ਼ਾਮਲ ਹੈ।

ਉਹ ਵਸਤੂਆਂ ਜਿਹੜੀਆਂ 18 ਫ਼ੀਸਦੀ ਸਲੈਬ ਵਿੱਚ-

ਇੰਨਾ ਵਿੱਚ ਬਿਸਕੁਟ(ਸਾਰੇ ਤਰ੍ਹਾਂ ਦੇ), ਪਾਸਤਾ, ਪੇਸਟਰੀ ਤੇ ਕੇਕ, ਆਈਸਕ੍ਰੀਮ, ਚੁਇੰਗਗਮ, ਚਾਕਲੇਟ, ਮਾਰਬਲ ਤੇ ਗ੍ਰੇਨਾਈਟ, ਡੈਂਟਲ ਹਾਈਜੀਨ ਪ੍ਰੋਡਕਟ ਪਾਲਿਸੀ ਤੇ ਕਰੀਮ, ਚਮੜੇ ਦੇ ਕੱਪੜੇ, ਬਿੱਗ ਸੇਵਿੰਗ ਕਿੱਟਸ, ਸ਼ੈਂਪੂ, ਡਿਉਡਰੇਂਟ, ਕੱਪੜੇ ਧੋਣ ਦੇ ਡਿਟਰਜੈਂਟ ਪਾਊਡਰ, ਕਟਲਰੀ ਸਟੋਰੇਜ ਵਾਟਰ ਹੀਟਰ, ਬੈਟਰੀਆਂ, ਐਨਕਾਂ, ਹੱਥ ਘੜੀ, ਮੈਟੇਸ, ਵਾਇਰ, ਫ਼ਰਨੀਚਰ, ਹੇਅਰ ਕਰੀਮ ਕੱਲਰ, ਮੇਕਅਪ ਦਾ ਸਾਮਾਨ, ਪੱਖੇ ਲੈਂਪ, ਰਬੜ ਟਿਊਬ, ਮਾਈਕ੍ਰੋਸਕੋਪ ਵੀ ਸ਼ਾਮਲ ਕੀਤਾ ਗਿਆ ਹੈ।

ਪੇਂਟ ਸੀਮੈਂਟ, ਵਾਸ਼ਿੰਗ ਮਸ਼ੀਨ, ਫ਼ਰਿਜ ਏਸੀ ਤੇ ਤੰਬਾਕੂ, ਵੈਕਿਊਮ ਕਲੀਨਰ, ਕਾਰ ਤੇ ਬਾਈਕ, ਵਿਮਾਨ ਵਰਗੀਆਂ ਵਸਤੂਆਂ ਉੱਤੇ 28 ਫ਼ੀਸਦੀ ਸਲੈਬ ਵਿੱਚ ਹੀ ਰੱਖਿਆ ਗਿਆ ਹੈ। ਪੈਟ੍ਰੋਲ ਤੇ ਡੀਜ਼ਲ ਨੂੰ ਹੁਣ ਵੀ ਜੀਐਸਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।