ਪੜਚੋਲ ਕਰੋ

DSGMC ਦੀ ਪ੍ਰਧਾਨਗੀ ਨੂੰ ਲੈ ਕੇ ਪਿਆ ਕਲੇਸ਼, ਕਾਲਕਾ-ਸਿਰਸਾ ਵਿਚਾਲੇ ਛਿੜੀ ਬਹਿਸ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਲਈ ਨਵਾਂ ਕਲੇਸ਼ ਸ਼ੁਰੂ ਹੋ ਗਿਆ ਹੈ।ਮਨਜਿੰਦਰ ਸਿਰਸਾ ਜੋ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਚੁੱਕੇ ਸੀ ਨੇ ਅੱਜ ਕਾਰਜਕਰਨੀ ਦੀ ਇੱਕ ਮੀਟਿੰਗ ਬੁਲਾ ਲਈ ਜਿਸ ਮਗਰੋਂ ਝਗੜਾ ਸ਼ੁਰੂ ਹੋ ਗਿਆ।

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਲਈ ਨਵਾਂ ਕਲੇਸ਼ ਸ਼ੁਰੂ ਹੋ ਗਿਆ ਹੈ।ਮਨਜਿੰਦਰ ਸਿਰਸਾ ਜੋ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਚੁੱਕੇ ਸੀ ਨੇ ਅੱਜ ਕਾਰਜਕਰਨੀ ਦੀ ਇੱਕ ਮੀਟਿੰਗ ਬੁਲਾ ਲਈ ਜਿਸ ਮਗਰੋਂ ਝਗੜਾ ਸ਼ੁਰੂ ਹੋ ਗਿਆ।ਇਸ ਮੀਟਿੰਗ 'ਚ ਹਰਮੀਤ ਸਿੰਘ ਕਾਲਕਾ ਅਤੇ ਮਨਜਿੰਦਰ ਸਿਰਸਾ ਵਿਚਾਲੇ ਬਹਿਸ ਛਿੜ ਗਈ।ਜਿਸ ਕਾਰਨ ਇਹ ਮੀਟਿੰਗ ਸਿਰੇ ਨਹੀਂ ਚੜ੍ਹ ਸਕੀ।

ਦਰਅਸਲ, ਕੁਲਵੰਤ ਸਿੰਘ ਬਾਠ ਮੀਤ ਪ੍ਰਧਾਨ ਨੂੰ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਦਿੱਤੀਆ ਗਈਆਂ ਹਨ।ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪਿਛਲੇ ਕਈ ਸਮੇਂ ਤੋਂ ਸਕੈਮ ਚੱਲ ਰਿਹਾ ਸੀ, ਹਰਗੋਬਿੰਦ ਇਨਕਲੇਵ ਵਿੱਚ ਸ਼ੂਟਿੰਗ ਰੇਂਜ, ਜਿਮ ਅਤੇ ਕੰਪਿਊਟਰ ਸੈਂਟਰ ਚੱਲ ਰਹੇ ਹਨ ਜਿਨ੍ਹਾਂ ਦੀ ਕੋਈ ਇਜਾਜ਼ੱਤ ਨਹੀਂ ਲਈ ਗਈ।ਇਸ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ । ਅੰਤਰਿਮ ਬੋਰਡ ਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ ਕਿ ਕੁਲਵੰਤ ਸਿੰਘ ਬਾਠ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਨਿਭਾਉਣਗੇ।

ਮਨਜਿੰਦਰ ਸਿਰਸਾ ਨੇ ਕਿਹਾ ਕਿ, "ਮੈਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵਜੋਂ ਅਹੁੱਦੇ ਤੋਂ ਅਸਤੀਫ਼ਾ ਦਿੱਤਾ ਸੀ। ਇਹ ਅਸਤੀਫ਼ਾ ਜਨਰਲ ਹਾਊਸ ਨੇ ਮਨਜ਼ੂਰ ਨਹੀਂ ਕੀਤਾ ਹੈ।ਐਗਜ਼ੀਕਿਉਟਿਵ ਬੋਰਡ ਵੱਲੋਂ ਪ੍ਰਧਾਨ ਨੂੰ ਨਹੀਂ ਹਟਾਇਆ ਜਾ ਸਕਦਾ।"

ਸਿਰਸਾ ਨੇ ਕਿਹਾ ਕਿ, "ਨਾ ਮੈਂ ਕੋਈ ਦੋਬਾਰਾ ਚੋਣ ਲੜਨੀ ਹੈ ਤੇ ਨਾ ਹੀ ਕੋਈ ਮੈਂਬਰ ਬਣਨਾ ਹੈ। ਮੇਰੇ ਅਸਤੀਫ਼ਾ ਦੇਣ ਦੇ ਬਾਅਦ ਵੀ ਮੈਂ ਹੀ ਪ੍ਰਧਾਨ ਹਾਂ ਕਿਉਂਕਿ ਜਨਰਲ ਹਾਊਸ ਨੇ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਹੈ।" 

ਸਿਰਸਾ ਨੇ ਕਿਹਾ ਕਿ "ਅੱਜ ਜੋ ਵੀ ਬਹਿਸ ਹੋਈ ਹੈ ਉਹ ਹਰਮੀਤ ਸਿੰਘ ਕਾਲਕਾ ਵੱਲੋਂ ਕੀਤੀ ਗਈ ਹੈ।ਜੋ ਵੀ ਹੋਣਾ ਹੈ ਡਾਇਰੈਕਟਰ ਗੁਰਦੁਆਰਾ ਐਕਟ ਦੇ ਅਨੁਸਾਰ ਹੋਣਾ ਹੈ।

ਉਧਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ, "ਜੋ ਇਨਸਾਨ ਇੱਕ ਮਹੀਨਾ ਪਹਿਲਾਂ ਅਸਤੀਫ਼ਾ ਦੇ ਚੁੱਕਾ ਹੈ ਅਤੇ ਹੁਣ ਦੋਬਾਰਾ ਵਾਪਿਸ ਆ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ  ਪ੍ਰਧਾਨ ਅਹੁੱਦੇ ਤੇ ਕਾਬਜ ਹੋ ਗਿਆ ਹੈ।"

ਕਾਲਕਾ ਨੇ ਕਿਹਾ ਕਿ, "13 ਐਗਜੇਕਟਿਵ ਮੈਂਬਰਾਂ ਵਿੱਚੋਂ 9 ਮੈਂਬਰ ਸਾਡੇ ਨਾਲ ਬੈਠੇ ਹਨ। ਸਾਰੇ ਮੈਂਬਰਾਂ ਨੇ ਇੱਕ ਜੁਟ ਹੋ ਕਿ ਮਤਾ ਪਾਸ ਕੀਤਾ ਹੈ।ਮਨਜਿੰਦਰ ਸਿਰਸਾ ਦੀ ਚਿੱਠੀ ਨੂੰ ਅਸੀਂ ਰੱਦ ਕਰਦੇ ਹਾਂ।ਸਿਰਸਾ ਦੇ ਅਸਤੀਫ਼ੇ ਨੂੰ ਪ੍ਰਵਾਨ ਕਰਕੇ ਜਨਰਲ ਹਾਉਸ ਕੋਲ ਭੇਜ ਦਿੱਤਾ ਹੈ।"

ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿਰਸਾ ਨਾਲ ਸਿਰਫ 3 ਐਗਜੀਕਿਉਟਿਵ ਮੈਂਬਰ ਹੀ ਬੈਠੇ ਹਨ। ਸਿਰਸਾ ਨੇ ਅਦਾਲਤ 'ਚ ਹਲਫ਼ਨਾਮਾ ਦਿੱਤਾ ਹੋਇਆ ਹੈ ਕਿ, "ਮੈਂ ਅਸਤੀਫਾ ਦੇ ਚੁੱਕਾ ਹਾਂ", ਹੁਣ ਫਿਰ ਤੋਂ ਸਿਰਸਾ ਦਾ ਕਿਹੜਾ ਮੋਹ ਜਾਗਿਆ ਹੈ, ਜਿਸ ਕਰਕੇ ਉਹ ਵਾਪਸ ਪ੍ਰਧਾਨਗੀ 'ਤੇ ਆਉਣਾ ਚਾਹੁੰਦੇ ਹਨ।

ਅਵਤਾਰ ਸਿੰਘ ਹਿੱਤ ਨੇ ਇਸ ਮਾਮਲੇ 'ਤੇ ਕਿਹਾ ਕਿ ਇਹ ਲੜਾਈ ਸਾਡੀ ਘਰ ਦੀ ਲੜਾਈ ਹੈ।ਅਕਾਲੀ ਦਲ ਦਾ ਅੱਜ ਇਹ ਹਾਲ ਹੈ ਕਿ ਅਸੀਂ ਆਪਸੀ ਫੁੱਟ ਦਾ ਸ਼ਿਕਾਰ ਹਾਂ। ਸਾਰੀ ਜ਼ਿੰਦਗੀ ਅਸੀਂ ਗੁਰੂਘਰ ਦੀ ਸੇਵਾ ਕੀਤੀ ਹੈ। ਪਰ ਇੱਕ ਸਿਰਸਾ ਕਰਕੇ ਸਾਡੇ ਬਾਕੀ ਮੈਂਬਰ ਵੀ ਗਦਾਰੀ ਕਰ ਰਹੇ ਹਨ। ਜੇ ਕਿਸੇ ਨੇ ਗਲਤੀ ਕੀਤੀ ਵੀ ਹੈ ਉਹ ਆ ਕੇ ਅਕਾਲੀ ਦਲ ਪਾਰਟੀ 'ਚ ਸ਼ਾਮਲ ਹੋਵੇ।ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਐਕਟ ਬਣਿਆ ਹੈ ਇਸ ਐਕਟ ਨੂੰ ਬਣਾਉਣ ਲਈ ਅਸੀਂ ਜੇਲਾ ਕੱਟੀਆਂ ਹਨ।"

 

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
ਪ੍ਰਸ਼ਾਸਨਿਕ ਫੇਰਬਦਲ, 28 IPS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਪ੍ਰਸ਼ਾਸਨਿਕ ਫੇਰਬਦਲ, 28 IPS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਸਿਆਸੀ ਜਗਤ ਤੋਂ ਦੁਖ਼ਦ ਖ਼ਬਰ! ਕਾਂਗਰਸੀ ਵਿਧਾਇਕ ਦਾ ਹੋਇਆ ਦੇਹਾਂਤ; ਕਾਫੀ ਸਮੇਂ ਤੋਂ ਚੱਲ ਰਹੇ ਸੀ ਬਿਮਾਰ
 Parliament Session 2026 :  30 ਨਵੰਬਰ ਤੋਂ ਸ਼ੁਰੂ ਹੋਵੇਗਾ ਲੋਕ ਸਭਾ ਦਾ ਸੈਸ਼ਨ, 2 ਦਸੰਬਰ ਤੋਂ ਰਾਜ ਸਭਾ ਦੀ ਕਾਰਵਾਈ ਸ਼ੁਰੂ 
 Parliament Session 2026 :  30 ਨਵੰਬਰ ਤੋਂ ਸ਼ੁਰੂ ਹੋਵੇਗਾ ਲੋਕ ਸਭਾ ਦਾ ਸੈਸ਼ਨ, 2 ਦਸੰਬਰ ਤੋਂ ਰਾਜ ਸਭਾ ਦੀ ਕਾਰਵਾਈ ਸ਼ੁਰੂ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Abohar Bus Accident : ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ, ਤੇਜ਼ ਰਫ਼ਤਾਰ ਬੱਸ ਨੇ ਲਈ ਮਜ਼ਦੂਰ ਦੀ ਜਾਨ
Amritsar News :  OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ
Amritsar News :  OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Dasuya Police Encounter : ਫਿਲਮੀ ਸਟਾਈਲ ਮੁਕਾਬਲਾ, ਸੜਕ 'ਤੇ ਚੱਲੀਆਂ ਗੋਲੀਆਂ, ਇੱਕ ਆਮ ਨਾਗਰਿਕ ਜ਼ਖ਼ਮੀ
Delivery Boy Pension Scheme : 15 ਲੱਖ ਡਿਲੀਵਰੀ ਬੁਆਏ ਤੇ ਡਰਾਈਵਰਾਂ ਨੂੰ ਮਿਲੇਗੀ ਪੈਨਸ਼ਨ ਤੇ ਬੀਮਾ, ਦਸੰਬਰ 'ਚ ਹੋ ਸਕਦਾ ਹੈ ਐਲਾਨ
Delivery Boy Pension Scheme : 15 ਲੱਖ ਡਿਲੀਵਰੀ ਬੁਆਏ ਤੇ ਡਰਾਈਵਰਾਂ ਨੂੰ ਮਿਲੇਗੀ ਪੈਨਸ਼ਨ ਤੇ ਬੀਮਾ, ਦਸੰਬਰ 'ਚ ਹੋ ਸਕਦਾ ਹੈ ਐਲਾਨ
Embed widget