DMVS: CM ਅਰਵਿੰਦ ਕੇਜਰੀਵਾਲ ਦਾ ਐਲਾਨ - ਦਿੱਲੀ 'ਚ ਸ਼ੁਰੂ ਹੋਵੇਗਾ ਦੁਨੀਆ ਦਾ ਪਹਿਲਾ ਵਰਚੁਅਲ ਸਕੂਲ, ਜਾਣੋ ਕਿੰਝ ਮਿਲੇਗਾ ਦਾਖਲਾ
DMVS School: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਐਲਾਨ ਕੀਤੇ ਹਨ। ਇਹਨਾਂ ਵਿੱਚੋਂ ਮੁੱਖ ਹੈ ਦੁਨੀਆ ਦਾ ਪਹਿਲਾ ਵਰਚੁਅਲ ਸਕੂਲ, ਦਿੱਲੀ ਮਾਡਲ ਵਰਚੁਅਲ ਸਕੂਲ ਦਾ ਉਦਘਾਟਨ। ਅੱਜ ਤੋਂ ਸ਼ੁਰੂ ਹੋ ਰਿਹੈ।
Delhi Model Virtual School Begins Today: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖਿਆ ਅਤੇ ਦਵਾਈ (medicine) ਦੇ ਖੇਤਰ ਵਿੱਚ ਕਈ ਵੱਡੇ ਐਲਾਨ ਕੀਤੇ ਹਨ। ਇਹਨਾਂ ਵਿੱਚੋਂ ਸਭ ਤੋਂ ਖਾਸ ਅਤੇ ਵੱਖਰਾ ਐਲਾਨ ਦੁਨੀਆ ਦੇ ਪਹਿਲੇ ਵਰਚੁਅਲ ਸਕੂਲ ਦਾ ਉਦਘਾਟਨ ਹੈ। ਦਿੱਲੀ ਦਾ ਪਹਿਲਾ ਵਰਚੁਅਲ ਸਕੂਲ ਜਾਂ ਦੇਸ਼ ਦਾ ਪਹਿਲਾ ਵਰਚੁਅਲ ਸਕੂਲ, ਦਿੱਲੀ ਮਾਡਲ ਵਰਚੁਅਲ ਸਕੂਲ ਅੱਜ ਤੋਂ ਖੋਲ੍ਹਿਆ ਗਿਆ ਹੈ। ਦੇਸ਼ ਦਾ ਕੋਈ ਵੀ ਬੱਚਾ ਇਸ ਸਕੂਲ ਵਿੱਚ ਸਿੱਖਿਆ ਲੈ ਸਕਦਾ ਹੈ, ਭਾਵ ਇਸ ਸਕੂਲ ਦੇ ਦਰਵਾਜ਼ੇ ਸਾਰਿਆਂ ਲਈ ਬਰਾਬਰ ਖੁੱਲ੍ਹੇ ਹਨ।
ਹੋਣਗੀਆਂ ਆਨਲਾਈਨ ਕਲਾਸਾਂ -
ਹਾਲਾਂਕਿ ਵਰਚੁਅਲ ਜਾਂ ਆਨਲਾਈਨ ਕਲਾਸ ਦਾ ਮਾਡਲ ਸਭ ਤੋਂ ਪਹਿਲਾਂ ਕੋਰੋਨਾ ਦੇ ਸਮੇਂ ਸਾਹਮਣੇ ਆਇਆ ਸੀ ਜਦੋਂ ਕਲਾਸਾਂ ਚਲਾਉਣ ਲਈ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਇਸ ਮਾਡਲ ਨੂੰ ਹੋਰ ਮੁੱਦਿਆਂ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਸਕੂਲ ਵਿੱਚ ਕਲਾਸਾਂ ਆਨਲਾਈਨ ਹੋਣਗੀਆਂ ਅਤੇ ਡਿਜੀਟਲ ਲਾਇਬ੍ਰੇਰੀ ਦੀਆਂ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਆਨਲਾਈਨ ਹੀ ਉਪਲਬਧ ਹੋਣਗੀਆਂ।
ਇਸ ਨੂੰ ਗੂਗਲ ਅਤੇ ਇੰਡੀਆ ਨੈੱਟ ਪਲੇਟਫਾਰਮ ਦੁਆਰਾ ਬਣਾਇਆ ਗਿਆ ਹੈ ਅਤੇ ਇਸ ਵਿੱਚ ਦੇਸ਼ ਭਰ ਦੇ 13 ਤੋਂ 18 ਸਾਲ ਦੇ ਬੱਚੇ ਦਾਖਲੇ ਲਈ ਅਪਲਾਈ ਕਰ ਸਕਦੇ ਹਨ।
ਕੀ ਹੋਵੇਗੀ ਇਸ ਸਕੂਲ ਦੀ ਖ਼ਾਸੀਅਤ
- ਇਸ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾਵੇਗਾ।
- ਇੱਥੇ ਹੁਨਰ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾਣਗੇ ਅਤੇ ਦੇਸ਼ ਦੇ ਹਰ ਕੋਨੇ ਤੋਂ ਹਰ ਬੱਚਾ ਇਸ ਸਕੂਲ ਤੱਕ ਪਹੁੰਚ ਕਰ ਸਕਦਾ ਹੈ।
- ਇਹ ਸਕੂਲ ਮੁੱਖ ਤੌਰ 'ਤੇ ਉਨ੍ਹਾਂ ਬੱਚਿਆਂ ਲਈ ਹੈ ਜੋ ਕਿਸੇ ਨਾ ਕਿਸੇ ਕਾਰਨ ਪੜ੍ਹਾਈ ਤੋਂ ਦੂਰ ਹਨ।
- ਜਿਵੇਂ ਕੰਮ 'ਤੇ ਜਾਣ ਦੇ ਕਾਰਨ, ਕੁੜੀਆਂ ਹੋਣ 'ਤੇ ਮਾਪਿਆਂ ਦਾ ਉਹਨਾਂ ਦੀ ਪੜ੍ਹਾਈ ਵਿਚ ਦਿਲਚਸਪੀ ਨਾ ਲੈਣ ਕਾਰਨ, ਪਿੰਡ ਵਿੱਚ ਸਕੂਲ ਨਾ ਹੋਣ ਕਾਰਨ ਜਾਂ ਸਕੂਲ ਬਹੁਤ ਦੂਰ ਹੋਣ ਕਾਰਨ।
- ਵਜ੍ਹਾ ਕੋਈ ਵੀ ਹੋਵੇ, ਹਰ ਬੱਚਾ ਇੱਥੋਂ ਆਪਣੀ ਪੜ੍ਹਾਈ ਜਾਰੀ ਰੱਖ ਸਕਦਾ ਹੈ।
- ਬੱਚੇ ਜਾਂ ਤਾਂ ਲਾਈਵ ਕਲਾਸਾਂ ਵਿੱਚ ਹਾਜ਼ਰ ਹੋ ਸਕਦੇ ਹਨ ਜਾਂ ਰਿਕਾਰਡਿੰਗਾਂ ਨੂੰ ਆਪਣੀ ਮਰਜ਼ੀ ਅਨੁਸਾਰ ਦੇਖ ਸਕਦੇ ਹਨ।
- ਇਹ ਸਕੂਲ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਹੈ, ਪਰ ਸਿਰਫ਼ ਨੌਵੀਂ ਜਮਾਤ ਲਈ ਹੀ ਅਰਜ਼ੀਆਂ ਮੰਗੀਆਂ ਗਈਆਂ ਹਨ।
- ਇਸ ਸਕੂਲ ਨੂੰ ਦਿੱਲੀ ਸਿੱਖਿਆ ਬੋਰਡ ਵੱਲੋਂ ਮਾਨਤਾ ਦਿੱਤੀ ਜਾਵੇਗੀ।
- 13 ਤੋਂ 18 ਸਾਲ ਦਾ ਕੋਈ ਵੀ ਬੱਚਾ ਜੋ 8ਵੀਂ ਪਾਸ ਕਰ ਚੁੱਕਾ ਹੈ ਅਪਲਾਈ ਕਰ ਸਕਦਾ ਹੈ।
- ਅਪਲਾਈ ਕਰਨ ਲਈ, ਤੁਹਾਨੂੰ DMVS.ac.in 'ਤੇ ਜਾਣਾ ਪਵੇਗਾ।