ਮੋਦੀ ਦੇ ਫੈਸਲੇ ਖ਼ਿਲਾਫ਼ ਸਰਕਾਰੀ ਮੁਲਾਜ਼ਮਾਂ ਦੇ ਹੱਕ 'ਚ ਡਟੇ ਸਾਬਕਾ ਪੀਐਮ ਡਾ.ਮਨਮੋਹਨ ਸਿੰਘ
ਡਾ. ਸਿੰਘ ਹਾਲ ਹੀ 'ਚ ਬਣਾਏ ਕਾਂਗਰਸ ਸਲਾਹਕਾਰ ਸਮੂਹ ਦੇ ਮੁਖੀ ਹਨ। ਇਸ ਸਮੂਹ ਦੀ ਬੈਠਕ ਇਕ ਦਿਨ ਦੇ ਵਕਫ਼ੇ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਹੁੰਦੀ ਹੈ। ਉਨ੍ਹਾਂ ਕਿਹਾ 'ਅਸੀਂ ਉਨ੍ਹਾਂ ਲੋਕਾਂ ਦੇ ਨਾਲ ਖੜਨਾ ਹੈ ਜਿੰਨ੍ਹਾਂ ਦੇ ਭੱਤੇ ਕੱਟੇ ਜਾ ਰਹੇ ਹਨ। ਮੇਰਾ ਮੰਨਣਾ ਹੈ ਕਿ ਇਸ ਸਮੇਂ ਸਰਕਾਰੀ ਕਰਮਚਾਰੀਆਂ ਤੇ ਹਥਿਆਰਬੰਦ ਬਲਾਂ ਲਈ ਮੁਸ਼ਕਿਲ ਪੈਦਾ ਕਰਨ ਦੀ ਸਥਿਤੀ ਨਹੀਂ ਸੀ।
ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ ਵਾਧਾ ਨਾ ਕਰਨ ਦੇ ਸਰਕਾਰ ਦੇ ਕਦਮਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਸਮੇਂ ਕੇਂਦਰੀ ਕਰਮੀਆਂ ਤੇ ਫੌਜੀਆਂ ਲਈ ਮੁਸ਼ਕਿਲਾਂ ਪੈਦਾ ਕਰਨਾ ਸਹੀ ਨਹੀਂ ਹੈ।
ਕਾਂਗਰਸ ਵੱਲੋਂ ਜਾਰੀ ਕੀਤੇ ਪਾਰਟੀ ਦੇ ਸਲਾਹਕਾਰ ਸਮੂਹ ਦੀ ਬੈਠਕ ਦੇ ਵੀਡੀਓ ਮੁਤਾਬਕ ਡਾ. ਸਿੰਘ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਇਸ ਸਮੇਂ ਇਨ੍ਹਾਂ ਸਰਕਾਰੀ ਕਰਮਚਾਰੀਆਂ ਤੇ ਫੌਜੀਆਂ ਦਾ ਸਾਥ ਦੇਣਾ ਹੈ।
ਡਾ. ਸਿੰਘ ਹਾਲ ਹੀ 'ਚ ਬਣਾਏ ਕਾਂਗਰਸ ਸਲਾਹਕਾਰ ਸਮੂਹ ਦੇ ਮੁਖੀ ਹਨ। ਇਸ ਸਮੂਹ ਦੀ ਬੈਠਕ ਇਕ ਦਿਨ ਦੇ ਵਕਫ਼ੇ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਹੁੰਦੀ ਹੈ। ਉਨ੍ਹਾਂ ਕਿਹਾ 'ਅਸੀਂ ਉਨ੍ਹਾਂ ਲੋਕਾਂ ਦੇ ਨਾਲ ਖੜਨਾ ਹੈ ਜਿੰਨ੍ਹਾਂ ਦੇ ਭੱਤੇ ਕੱਟੇ ਜਾ ਰਹੇ ਹਨ। ਮੇਰਾ ਮੰਨਣਾ ਹੈ ਕਿ ਇਸ ਸਮੇਂ ਸਰਕਾਰੀ ਕਰਮਚਾਰੀਆਂ ਤੇ ਹਥਿਆਰਬੰਦ ਬਲਾਂ ਲਈ ਮੁਸ਼ਕਿਲ ਪੈਦਾ ਕਰਨ ਦੀ ਸਥਿਤੀ ਨਹੀਂ ਸੀ।
ਬੈਠਕ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਕ ਪਾਸੇ ਤਾਂ ਸੈਂਟਰਲ ਵਿਸਟਾ ਯੋਜਨਾ 'ਤੇ ਪੈਸਾ ਖਰਚ ਹੋ ਰਿਹਾ ਹੈ ਤੇ ਦੂਜੇ ਪਾਸੇ ਮੱਧ ਵਰਗ ਤੋਂ ਪੈਸੇ ਲਏ ਜਾ ਰਹੇ ਹਨ। ਅਜਿਹਾ ਨਹੀਂ ਹੈ ਕਿ ਇਹ ਪੈਸਾ ਗਰੀਬਾਂ ਨੂੰ ਦਿੱਤਾ ਜਾ ਰਿਹਾ ਹੈ। ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਤੇ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਕਿਹਾ ਕਿ ਸਰਕਾਰ ਨੂੰ ਕਰਮਚਾਰੀਆਂ ਦੇ ਭੱਤੇ ਘੱਟ ਕਰਨ ਦੀ ਬਜਾਇ ਸੈਂਟਰਲ ਵਿਸਟਾ ਯੋਜਨਾ ਤੇ ਦੂਜੇ ਗੈਰ-ਜ਼ਰੂਰੀ ਖਰਚ ਰੋਕਣੇ ਚਾਹੀਦੇ ਹਨ।