ਪੜਚੋਲ ਕਰੋ
Advertisement
(Source: ECI/ABP News/ABP Majha)
ਜ਼ਹਿਰੀਲੇ ਸੱਪ ਨੇ ਡੱਸਿਆ ਤਾਂ ਸ਼ਰਾਬ ਨਾਲ ਟੱਲੀ ਨੌਜਵਾਨ ਨੇ ਚੱਬ ਖਾਧਾ ਸੱਪ, ਹਾਲਤ ਗੰਭੀਰ
ਰਾਜਕੁਮਾਰ ਦੀ ਮਾਂ ਰਾਜਰਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਰਾਤ ਨੂੰ ਵੀ ਸ਼ਰਾਬ ਪੀਤੀ ਸੀ। ਨਸ਼ੇ ਦੀ ਹਾਲਤ ਵਿੱਚ ਹੋਣ ਕਰ ਕੇ ਹੀ ਉਸ ਨੇ ਅਜਿਹੀ ਗੰਭੀਰ ਘਟਨਾ ਨੂੰ ਅੰਜਾਮ ਦਿੱਤਾ।
ਏਟਾ: ਉੱਤਰ ਪ੍ਰਦੇਸ਼ ਦੇ ਏਟਾ ਜਨਪਦ ਦੀ ਕੋਤਵਾਲੀ ਦੇਹਾਤ ਥਾਣਾ ਖੇਤਰ ਦੇ ਪਿੰਡ ਅਸਰੌਲੀ ਵਿੱਚ ਨੌਜਵਾਨ ਨੇ ਸੱਪ ਖਾ ਲਿਆ। ਰਾਜਕੁਮਾਰ ਨਾਂ ਦੇ ਨੌਜਵਾਨ ਨੂੰ ਜ਼ਹਿਰੀਲੇ ਸੱਪ ਨੇ ਡੱਸਿਆ ਤਾਂ ਉਸ ਨੇ ਸੱਪ ਨੂੰ ਫੜ ਕੇ ਦੰਦਾਂ ਨਾਲ ਵੱਢ-ਵੱਢ ਉਸ ਦੇ 3-4 ਟੁਕੜੇ ਕਰ ਦਿੱਤੇ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨੌਜਵਾਨ ਦੇ ਪਰਿਵਾਰਕ ਮੈਂਬਰ ਘਬਰਾ ਗਏ। ਉਹ ਨਸ਼ੇ ਵਿੱਚ ਟੱਲੀ ਰਾਜਕੁਮਾਰ ਨੂੰ ਸਿਟੀ ਹਸਪਤਾਲ ਲੈ ਕੇ ਗਏ। ਇਸ ਦੇ ਨਾਲ ਹੀ ਉਹ ਕੱਟੇ ਹੋਏ ਸੱਪ ਦੇ ਟੁਕੜੇ ਵੀ ਥੈਲੀ ਵਿੱਚ ਪਾ ਕੇ ਲੈ ਗਏ।
ਡਾਕਟਰ ਨੇ ਰਾਜਕੁਮਾਰ ਦੀ ਹਾਲਤ ਗੰਭੀਰ ਹੋਈ ਵੇਖਦਿਆਂ ਉਸ ਨੂੰ ਮੁੱਢਲਾ ਇਲਾਜ ਦੇ ਕੇ ਆਗਰਾ ਜਾਂ ਅਲੀਗੜ੍ਹ ਲਿਜਾਣ ਦੀ ਸਲਾਹ ਦਿੱਤੀ। ਆਰਥਿਕ ਤੰਗੀ ਕਾਰਨ ਪਰਿਵਾਰ ਉਸ ਨੂੰ ਆਗਰਾ ਜਾਂ ਅਲੀਗੜ੍ਹ ਨਹੀਂ ਲੈ ਕੇ ਜਾ ਸਕਿਆ ਤੇ ਉਸ ਨੂੰ ਘਰ ਲੈ ਗਿਆ। ਉਸ ਵੇਲੇ ਤਕ ਤਾਂ ਰਾਜਕੁਮਾਰ ਜਿਊਂਦਾ ਸੀ ਤੇ ਦੇਸੀ ਡਾਕਟਰ ਹੀ ਉਸ ਦਾ ਇਲਾਜ ਕਰ ਰਹੇ ਸੀ।
ਰਾਜਕੁਮਾਰ ਦੀ ਮਾਂ ਰਾਜਰਾਨੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਰਾਤ ਨੂੰ ਵੀ ਸ਼ਰਾਬ ਪੀਤੀ ਸੀ। ਨਸ਼ੇ ਦੀ ਹਾਲਤ ਵਿੱਚ ਹੋਣ ਕਰ ਕੇ ਹੀ ਉਸ ਨੇ ਅਜਿਹੀ ਗੰਭੀਰ ਘਟਨਾ ਨੂੰ ਅੰਜਾਮ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement