ਪੜਚੋਲ ਕਰੋ
ਪਨਾਮਾ 'ਚ 7.6 ਦੀ ਤੀਬਰਤਾ ਨਾਲ ਕੰਬੀ ਧਰਤੀ, ਪੰਜ ਦੇਸ਼ਾਂ 'ਚ ਸੁਨਾਮੀ ਦਾ ਅਲਰਟ; ਲੋਕਾਂ 'ਚ ਫੈਲੀ ਦਹਿਸ਼ਤ
Earthquake in Panama: ਮੱਧ ਅਮਰੀਕੀ ਦੇਸ਼ ਪਨਾਮਾ ਦੇ ਦੱਖਣੀ ਤੱਟ 'ਤੇ ਸ਼ੁੱਕਰਵਾਰ ਨੂੰ 7.6 ਤੀਬਰਤਾ ਨਾਲ ਜ਼ਬਰਦਸਤ ਭੂਚਾਲ ਆਇਆ।

Earthquake
Source : PTI
Earthquake in Panama: ਮੱਧ ਅਮਰੀਕੀ ਦੇਸ਼ ਪਨਾਮਾ ਦੇ ਦੱਖਣੀ ਤੱਟ 'ਤੇ ਸ਼ੁੱਕਰਵਾਰ ਨੂੰ 7.6 ਤੀਬਰਤਾ ਨਾਲ ਜ਼ਬਰਦਸਤ ਭੂਚਾਲ ਆਇਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਦੇ ਅਨੁਸਾਰ ਭੂਚਾਲ ਦਾ ਕੇਂਦਰ ਪਿਤਾਲੋਜ਼ਾ ਅਰੀਬਾ ਬਸਤੀ ਤੋਂ ਲਗਭਗ 10 ਕਿਲੋਮੀਟਰ ਦੱਖਣ-ਪੱਛਮ ਵਿੱਚ ਅਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਭੂਚਾਲ ਦੇ ਝਟਕੇ ਰਾਜਧਾਨੀ ਪਨਾਮਾ ਸਿਟੀ ਤੱਕ ਮਹਿਸੂਸ ਕੀਤੇ ਗਏ। ਹੇਰੇਰਾ, ਵੇਰਾਗੁਆਸ ਅਤੇ ਲਾਸ ਸੈਂਟੋਸ ਰਾਜਾਂ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਦੋਂ ਕਿ ਰਾਜਧਾਨੀ ਵਿੱਚ ਕੋਈ ਨੁਕਸਾਨ ਨਹੀਂ ਹੋਇਆ।
Advertisement
ਟ੍ਰੈਂਡਿੰਗ ਟੌਪਿਕ
















