EVM 'ਚ ਗੜਬੜੀ ਪਾਏ ਜਾਣ ਤੋਂ ਬਾਅਦ EC ਨੇ 19 ਅਧਿਕਾਰੀ ਹਟਾਏ ? ਜਾਣੋ ਵਾਇਰਲ ਖ਼ਬਰ ਦੀ ਸੱਚਾਈ
Fact check: ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਇਹ ਦੋਸ਼ ਭਿੰਡ ਦੇ ਅਧਿਕਾਰੀਆਂ ‘ਤੇ ਪਾਇਆ ਗਿਆ। ਕੁੱਲ 19 ਅਫਸਰਾਂ ਨੂੰ ਹਟਾ ਦਿੱਤਾ ਗਿਆ ਹੈ। ਜਾਣੋ ਆਖ਼ਰ ਇਹ ਖ਼ਬਰ ਹੁਣ ਕਿਉਂ ਵਾਇਰਲ ਹੋ ਰਹੀ ਹੈ।
Fact check: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਈ ਵੀਐਮ ਦੀ ਖਰਾਬੀ ਬਾਰੇ ਦੱਸਿਆ ਗਿਆ ਹੈ। ਵੀਡੀਓ ਨਾਲ ਕੈਪਸਨ ਵਿੱਚ ਲਿਖਿਆ ਹੈ,’ਈਵੀਐਮ ਵਿੱਚ ਖਰਾਬੀ ਹੈ। ਜੇਕਰ ਅੱਜ ਬੈਲਟ ਪੇਪਰ ‘ਤੇ ਚੋਣਾਂ ਹੋਈਆਂ ਤਾਂ ਭਾਜਪਾ ਖਤਮ ਹੋ ਜਾਵੇਗੀ।’
ਵਾਇਰਲ ਵੀਡੀਓ ਦੀ ਸ਼ੁਰੂਆਤ ਵਿੱਚ ਨਿਊਜ ਐਂਕਰ ਕਹਿੰਦੇ ਹਨ,”SP ਕਲੈਕਟਰ ਨੂੰ ਹਟਾ ਦਿੱਤਾ ਗਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਇਹ ਦੋਸ਼ ਭਿੰਡ ਦੇ ਅਧਿਕਾਰੀਆਂ ‘ਤੇ ਪਾਇਆ ਗਿਆ। ਕੁੱਲ 19 ਅਫਸਰਾਂ ਨੂੰ ਹਟਾ ਦਿੱਤਾ ਗਿਆ ਹੈ। ਅਟੇਰ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਕੱਲ੍ਹ ਜਦੋਂ ਈਵੀਐਮ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਦੋ ਵਾਰ ਬਟਨ ਦਬਾਉਣ ਤੋਂ ਬਾਅਦ ਵੀ ਭਾਜਪਾ ਦੀ ਪਰਚੀ ਨਿਕਲਣ ਦਾ ਦੋਸ਼ ਲੱਗਿਆ।
ਦਾਅਵੇ ਦੀ ਪੁਸ਼ਟੀ ਕਰਨ ਲਈ ਪਹਿਲਾਂ ਅਸੀਂ ਵੀਡੀਓ ਦੇ ਕੀ ਫਰੇਮਾਂ ਦੀ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤੀ।
ਸਾਨੂੰ 1 ਅਪ੍ਰੈਲ, 2017 ਨੂੰ ਏਬੀਪੀ ਨਿਊਜ਼ ਦੁਆਰਾ ਪ੍ਰਕਾਸ਼ਿਤ ਇੱਕ ਵੀਡੀਓ ਰਿਪੋਰਟ ਮਿਲੀ ਜਿਸ ਦਾ ਸਿਰਲੇਖ ਸੀ “ਐਮਪੀ: ਭਿੰਡ ਕਲੈਕਟਰ, ਐਸਪੀ ਸਮੇਤ 19 ਅਧਿਕਾਰੀ ਈਵੀਐਮ ਮਾਮਲੇ ਵਿੱਚ ਹਟਾਏ ਗਏ”। ਵਾਇਰਲ ਹੋ ਰਹੀ ਵੀਡੀਓ ਇਸ 10 ਮਿੰਟ 32 ਸੈਕਿੰਡ ਦੀ ਇਸ ਰਿਪੋਰਟ ਵਿੱਚ ਮੌਜੂਦ ਹੈ।
ਰਿਪੋਰਟ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦਾ ਹੈ, ਜਿੱਥੇ ਅਟੇਰ ‘ਚ ਵਿਧਾਨ ਸਭਾ ਉਪ ਚੋਣ ਤੋਂ ਪਹਿਲਾਂ ਹੋਏ ਈਵੀਐੱਮ ਵਿਵਾਦ ‘ਚ ਭਿੰਡ ਕਲੈਕਟਰ ਅਤੇ ਐੱਸਪੀ ਸਮੇਤ 19 ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਸੀ।
ਗੂਗਲ ‘ਤੇ ਕੁਝ ਕੀਵਰਡ ਸਰਚ ਕਰਨ ‘ਤੇ ਸਾਨੂੰ ਇਸ ਨਾਲ ਸਬੰਧਤ ਕਈ ਮੀਡੀਆ ਰਿਪੋਰਟਾਂ ਮਿਲੀਆਂ। ਮੀਡੀਆ ਰਿਪੋਰਟਾਂ ‘ਚ ਇਹ ਘਟਨਾ ਸਾਲ 2017 ਦੀ ਦੱਸੀ ਗਈ ਹੈ।
Aaj Tak ਦੁਆਰਾ 1 ਅਪ੍ਰੈਲ 2017 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ,’ਇਹ ਵੀਡੀਓ ਸਾਲ 2017 ਦਾ ਹੈ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੀ ਅਟੇਰ ਵਿਧਾਨ ਸਭਾ ਵਿੱਚ ਉਪ ਚੋਣ ਤੋਂ ਪਹਿਲਾਂ ਈਵੀਐਮ ਦੀ ਜਾਂਚ ਦੌਰਾਨ ਈਵੀਐਮ ਵਿੱਚ ਖ਼ਰਾਬੀ ਪਾਈ ਗਈ। ਵਿਧਾਨ ਸਭਾ ਉਪ ਚੋਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਭਿੰਡ ਜ਼ਿਲ੍ਹੇ ਵਿੱਚ ਪੁੱਜੇ ਮੁੱਖ ਚੋਣ ਅਧਿਕਾਰੀ ਸਲੀਨਾ ਸਿੰਘ ਨੇ ਜਦੋਂ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰਾਇਲ ਦੇ ਡੈਮੋ ਲਈ ਦੋ ਵੱਖ-ਵੱਖ ਬਟਨ ਦਬਾਏ ਤਾਂ ਦੋਵੇਂ ਵਾਰ ਕਮਲ ਦੇ ਫੁੱਲ ਦੀ ਪਰਚੀ ਨਿਕਲ ਆਈ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਜ਼ਿਲ੍ਹਾ ਪੋਲਿੰਗ ਅਫ਼ਸਰ ਤੋਂ ਪੂਰੇ ਮਾਮਲੇ ਦੀ ਰਿਪੋਰਟ ਤਲਬ ਕੀਤੀ ਸੀ। ਚੋਣ ਕਮਿਸ਼ਨ ਨੇ ਈਵੀਐਮ ਖ਼ਰਾਬੀ ਦੇ ਮਾਮਲੇ ਨੂੰ ਲੈ ਕੇ ਭਿੰਡ ਦੇ ਐਸਪੀ ਅਤੇ ਡੀਐਮ ਨੂੰ ਹਟਾ ਦਿੱਤਾ ਸੀ। ਇਸ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਕਮਿਸ਼ਨ ਨੇ 19 ਅਧਿਕਾਰੀਆਂ ਨੂੰ ਚੋਣ ਕੰਮ ਤੋਂ ਹਟਾ ਦਿੱਤਾ ਸੀ।
ਸਾਡੀ ਜਾਂਚ ਦੌਰਾਨ ਤੋਂ ਇਹ ਸਪੱਸ਼ਟ ਹੈ ਕਿ ਇਹ ਵੀਡੀਓ ਸਾਲ 2017 ਦਾ ਹੈ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੀ ਅਟੇਰ ਵਿਧਾਨ ਸਭਾ ਵਿੱਚ ਉਪ ਚੋਣ ਤੋਂ ਪਹਿਲਾਂ ਈਵੀਐਮ ਵਿੱਚ ਖ਼ਰਾਬੀ ਪਾਈ ਗਈ ਸੀ ਜਿਸ ਤੋਂ ਬਾਅਦ ਹੋਏ ਵਿਵਾਦ ਨੂੰ ਹਾਲੀਆ ਲੋਕ ਸਭਾ ਚੋਣਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।
Disclaimer: This story was originally published by Newschecker.in, as part of the Shakti Collective. This story has not been edited by ABPLIVE staff.