ECI Announces Rajya Sabha Elections on 57 Seats: ਚੋਣ ਕਮਿਸ਼ਨ ਨੇ ਰਾਜ ਸਭਾ ਸੀਟਾਂ ਲਈ ਚੋਣਾਂ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਮੁਤਾਬਕ 15 ਸੂਬਿਆਂ ਦੀਆਂ ਕੁੱਲ 57 ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਵੋਟਾਂ ਪੈਣਗੀਆਂ। ਇਨ੍ਹਾਂ ਸੀਟਾਂ 'ਚ ਉੱਤਰ ਪ੍ਰਦੇਸ਼ ਬਹੁਤ ਮਹੱਤਵਪੂਰਨ ਹੈ, ਕਿਉਂਕਿ ਯੂਪੀ ਦੀਆਂ 11 ਸੀਟਾਂ ਖਾਲੀ ਹੋ ਰਹੀਆਂ ਹਨ, ਜਿਨ੍ਹਾਂ 'ਤੇ ਰਾਜ ਸਭਾ ਚੋਣਾਂ ਹੋਣੀਆਂ ਹਨ।


ਇਨ੍ਹਾਂ ਸੀਟਾਂ 'ਚ ਆਂਧਰਾ ਪ੍ਰਦੇਸ਼ ਦੀਆਂ 4 ਸੀਟਾਂ, ਤੇਲੰਗਾਨਾ ਦੀਆਂ 2 ਸੀਟਾਂ, ਛੱਤੀਸਗੜ੍ਹ ਦੀਆਂ 2 ਸੀਟਾਂ, ਮੱਧ ਪ੍ਰਦੇਸ਼ ਦੀਆਂ 3 ਸੀਟਾਂ, ਤਾਮਿਲਨਾਡੂ ਦੀਆਂ 6 ਸੀਟਾਂ, ਕਰਨਾਟਕ ਦੀਆਂ 4, ਓਡੀਸ਼ਾ ਦੀਆਂ 3, ਮਹਾਰਾਸ਼ਟਰ ਦੀਆਂ 6, ਪੰਜਾਬ ਦੀਆਂ 2, ਰਾਜਸਥਾਨ ਦੀਆਂ 4 ਸੀਟਾਂ, ਉਤਰਾਖੰਡ ਦੀ 1 ਸੀਟ, ਬਿਹਾਰ ਦੀਆਂ 5 ਸੀਟਾਂ, ਝਾਰਖੰਡ ਦੀ 2, ਹਰਿਆਣਾ ਦੀ 2 ਸੀਟਾਂ 'ਤੇ ਵੋਟਿੰਗ ਹੋਵੇਗੀ। ਚੋਣਾਂ ਲਈ ਨੋਟੀਫਿਕੇਸ਼ਨ 24 ਮਈ ਨੂੰ ਜਾਰੀ ਕੀਤਾ ਜਾਵੇਗਾ। ਦੂਜੇ ਪਾਸੇ 31 ਮਈ ਨਾਮਜ਼ਦਗੀਆਂ ਦੀ ਆਖਰੀ ਮਿਤੀ ਹੋਵੇਗੀ।


ਨਾਮਜ਼ਦਗੀਆਂ ਦੀ ਪੜਤਾਲ ਦੀ ਮਿਤੀ 1 ਜੂਨ ਰੱਖੀ ਗਈ ਹੈ। ਇਸ ਦੇ ਨਾਲ ਹੀ ਨਾਂਅ ਵਾਪਸ ਲੈਣ ਦੀ ਆਖਰੀ ਮਿਤੀ 3 ਜੂਨ ਹੈ। ਸਾਰੀਆਂ 57 ਸੀਟਾਂ ਲਈ 10 ਜੂਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 10 ਜੂਨ ਨੂੰ ਹੀ ਸ਼ਾਮ 5 ਵਜੇ ਹੋਵੇਗੀ।


ਇਹ ਵੀ ਪੜ੍ਹੋ: Jadeja Ruled Out, IPL 2022: ਚੇਨਈ ਸੁਪਰ ਕਿੰਗਜ਼ ਨੂੰ ਲੱਗਾ ਵੱਡਾ ਝਟਕਾ, ਜ਼ਖਮੀ ਰਵਿੰਦਰ ਜਡੇਜਾ ਟੂਰਨਾਮੈਂਟ ਤੋਂ ਬਾਹਰ