ਪੜਚੋਲ ਕਰੋ
Advertisement
ਸੰਸਦ ਮੈਂਬਰ ਕੇਡੀ ਸਿੰਘ ਖਿਲਾਫ ਵੱਡੀ ਕਾਰਵਾਈ, 238 ਕਰੋੜ ਰੁਪਏ ਦੀ ਜਾਇਦਾਦ ਕੁਰਕ
ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਸਾਂਸਦ ਕੇਡੀ ਸਿੰਘ ਖਿਲਾਫ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮਨੀ ਲੌਂਡਰਿੰਗ ਐਕਟ ਤਹਿਤ ਸਿੰਘ ਦੀ ਕੰਪਨੀਆਂ ਦੀ 238 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈਡੀ ਨੇ ਜਿਫਰੀ ‘ਚ ਉਸ ਦੇ ਰਿਸੋਰਟ, ਚੰਡੀਗੜ੍ਹ ਸ਼ੋਅਰੂਮ ਸਮੇਤ ਪੰਚਕੂਲਾ, ਪੰਜਾਬ ਤੇ ਹਰਿਆਣਾ ‘ਚ ਕੇਡੀ ਸਿੰਘ ਦੀ ਜਾਇਦਾਦ ਕੁਰਕ ਕੀਤੀ ਹੈ।
ਈਡੀ ਨੇ ਐਚਡੀਐਫਸੀ ਤੇ ਪੀਐਨਬੀ ਬੈਂਕ ਦੇ ਕੇਡੀ ਸਿੰਘ ਦੇ ਖਾਤੇ ਵੀ ਕੁਰਕ ਕਰ ਦਿੱਤੇ ਹਨ। ਈਡੀ ਦੀ ਇਹ ਅਲਕੈਮਿਸਟ ਗਰੁੱਪ ਆਫ ਕੰਪਨੀਜ਼ ਖਿਲਾਫ ਵੱਡੀ ਕਾਰਵਾਈ ਹੈ। ਕੰਪਨੀ ‘ਤੇ ਇਲਜ਼ਾਮ ਹੈ ਕਿ ਇਸ ਗਰੁੱਪ ਨੇ ਨਿਵੇਸ਼ਕਾਂ ਤੋਂ ਵੱਖ-ਵੱਖ ਪੋਂਜੀ ਸਕੀਮਾਂ ਰਾਹੀਂ 1900 ਕਰੋੜ ਰੁਪਏ ਵਸੂਲੇ ਹਨ।
ਕੰਪਨੀਆ ਨੇ ਜਿਸ ਮਕਸਦ ਨਾਲ ਲੋਕਾਂ ਤੋਂ ਪੈਸੇ ਲਏ ਸੀ, ਉਸ ਦਾ ਉਸ ਚੀਜ਼ ਲਈ ਇਸਤੇਮਾਲ ਨਹੀਂ ਕੀਤਾ ਗਿਆ। ਕੰਪਨੀ ਨੇ ਇਸ ਪੈਸੇ ਨੂੰ ਦੂਜੀਆਂ ਕੰਪਨੀਆਂ ਨੂੰ ਭੇਜਿਆ ਤੇ ਜ਼ਮੀਨ ਖਰੀਦੀ। ਸੇਬੀ ਦੀ ਰਿਪੋਰਟ ਮੁਤਾਬਕ ਈਡੀ ਨੇ ਮਨੀ ਲੌਂਡਰਿੰਗ ਦਾ ਮੁਕਦਮਾ ਦਰਜ ਕੀਤਾ ਸੀ। ਕੇਡੀ ਸਿੰਘ ਭਾਰਤੀ ਹਾਕੀ ਮਹਾਸੰਘ ਤੇ ਹਾਕੀ ਐਸੋਸੀਏਸ਼ਨ ਆਫ ਹਰਿਆਣਾ ਦੇ ਪ੍ਰਧਾਨ ਵੀ ਹਨ। ਉਨ੍ਹਾਂ ਦਾ ਰਾਜਨੀਤਕ ਕਰੀਅਰ ਕਈ ਵਾਰ ਵਿਵਾਦਾਂ ‘ਚ ਰਿਹਾ ਹੈ।Enforcement Directorate has seized properties worth Rs 238 Crore of TMC MP KD Singh in connection with Ponzi scheme case. The seized properties include a resort in Kufri, a showroom in Chandigarh, properties in Haryana and bank accounts. pic.twitter.com/e4SdD3S8ff
— ANI (@ANI) January 28, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement