ਪੜਚੋਲ ਕਰੋ
Advertisement
ਕਿਸਾਨਾਂ ਦਾ ਕਾਰਨਾਮਾ: ਹੁਣ ਚੋਣਾਂ EVM ਨਾਲ ਨਹੀਂ ਸਗੋਂ ਬੈਲੇਟ ਪੇਪਰ ਨਾਲ ਹੋਵੇਗੀ ਵੋਟਿੰਗ
ਹੈਦਰਾਬਾਦ: ਤੇਲੰਗਾਨਾ ਸੂਬੇ ਦੀ ਨਿਜ਼ਾਮਾਬਾਦ ਲੋਕ ਸਭਾ ਸੀਟ ਤੋਂ ਇੰਨੇ ਉਮੀਦਵਾਰ ਖੜ੍ਹੇ ਹੋ ਗਏ ਕਿ ਬਿਜਲਈ ਵੋਟਿੰਗ ਮਸ਼ੀਨ ਨਾਲ ਮੱਤਦਾਨ ਸੰਭਵ ਨਹੀਂ। ਇਸ ਲਈ ਚੋਣ ਕਮਿਸ਼ਨ ਇੱਥੇ ਬੈਲੇਟ ਪੇਪਰ ਨਾਲ ਚੋਣ ਕਰਵਾਏਗਾ। ਇਸ ਲੋਕ ਸਭਾ ਸੀਟ ਤੋਂ 185 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨ ਹਨ।
ਨਿਜ਼ਾਮਾਬਾਦ ਲੋਕ ਸਭਾ ਸੀਟ 'ਤੇ 11 ਅਪਰੈਲ ਨੂੰ ਵੋਟਿੰਗ ਹੋਣੀ ਹੈ। ਚੋਣ ਕਮਿਸ਼ਨ ਫਾਰਮ 7ਏ ਪ੍ਰਾਪਤ ਹੁੰਦੇ ਹੀ ਮੱਤ ਪੱਤਰਾਂ ਦੀ ਛਪਾਈ ਸ਼ੁਰੂ ਕਰ ਦੇਵੇਗਾ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਧੀ ਕੇ. ਕਵਿਤਾ ਵੀ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੀ ਉਮੀਦਵਾਰ ਮਧੂ ਗੌੜ ਯਾਸ਼ਖੀ ਤੇ ਭਾਜਪਾ ਉਮੀਦਵਾਰ ਧਰਮਾਪੁਰੀ ਅਰਰਵਦ ਨਾਲ ਹੈ।
ਇਹ ਵੀ ਪੜ੍ਹੋ- 111 ਕਿਸਾਨਾਂ ਨੇ ਕੀਤਾ ਮੋਦੀ ਖ਼ਿਲਾਫ਼ ਚੋਣ ਲੜਨ ਦਾ ਐਲਾਨ
ਇਨ੍ਹਾਂ ਤੋਂ ਇਲਾਵਾ 178 ਕਿਸਾਨਾਂ ਨੇ ਆਪਣਾ ਰੋਸ ਜਤਾਉਣ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀਆਂ ਦਾਖ਼ਲ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ 1000 ਨਾਮਜ਼ਦਗੀਆਂ ਭਰਨ ਦਾ ਟੀਚਾ ਸੀ। ਉੱਧਰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੋਣ ਹਲਕੇ ਵਾਰਾਣਸੀ ਤੋਂ ਵੀ 111 ਕਿਸਾਨਾਂ ਨੇ ਰੋਸ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ।
ਰੌਚਕ ਤੱਥ ਇਹ ਹੈ ਕਿ ਈਵੀਐਮ ਵਿੱਚ 64 ਉਮੀਦਵਾਰਾਂ ਦੇ ਨਾਂ ਹੀ ਸ਼ਾਮਲ ਹੋ ਸਕਦੇ ਹਨ। ਹੁਣ ਉਮੀਦਵਾਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਤਾਂ ਬੈਲੇਟ ਪੇਪਰ ਰਾਹੀਂ ਵੋਟਿੰਗ ਹੋਵੇਗੀ। ਇਹ ਪਹਿਲੀ ਵਾਰ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਉਮੀਦਵਾਰ ਚੋਣ ਲੜ ਰਹੇ ਹੋਣ।
ਸੰਨ 1996 ਵਿੱਚ ਕਰਨਾਟਕ ਦੀ ਬੇਲਗਾਮ ਸੀਟ ਤੋਂ 456 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਸੇ ਸਾਲ ਪੂਰਬੀ ਦਿੱਲੀ ਤੋਂ 122 ਉਮੀਦਵਾਰਾਂ ਨੇ ਚੋਣ ਲੜੀ ਸੀ। ਇਸੇ ਸੀਟ ਤੋਂ ਸੰਨ 1991 ਵਿੱਚ 102 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਸਿਹਤ
Advertisement