ਅਹਿਮਦਾਬਾਦ: ਗੁਜਰਾਤ ਹਾਏ ਕੋਰਟ ਨੇ ਅੱਜ ਰਾਜ ਦੇ ਕਾਨੂੰਨ ਮੰਤਰੀ ਭੁਪੇਂਦਰ ਸਿੰਘ ਚੁੜਸਾਮਾ ਦੀ 2017 ਦੀ ਚੋਣ ਨੂੰ ਦੁਰਾਚਾਰ ਤੇ ਹੇਰਾਫੇਰੀ ਦੇ ਅਧਾਰ 'ਤੇ ਬਰਖਾਸਤ ਕਰ ਦਿੱਤਾ ਹੈ। ਚੁੜਸਾਮਾ ਇਸ ਵਕਤ ਗੁਜਰਾਤ ਵਿੱਚ ਵਜੇ ਰੁਪਾਨੀ ਦੀ ਸਰਕਾਰ 'ਚ ਸਿੱਖਿਆ, ਕਾਨੂੰਨ ਤੇ ਨਿਆਂ, ਵਿਧਾਨ ਸਭਾ ਤੇ ਸੰਸਦੀ ਮਸਲਿਆਂ ਦੇ ਵਿਭਾਗ ਦਾ ਇੰਚਾਰਜ ਸੀ।

ਜਸਟਿਸ ਪਰੇਸ਼ ਉਪਾਧਿਆਏ ਨੇ ਕਾਂਗਰਸ ਨੇਤਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਚੁੜਸਾਮਾ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ। ਕਾਂਗਰਸ ਉਮੀਦਵਾਰ ਅਸ਼ਵਿਨ ਰਾਠੌੜ ਨੇ ਥੋਲਕਾ ਵਿਧਾਨ ਸਭਾ ਸੀਟ ਤੋਂ ਭਾਜਪਾ ਨੇਤਾ ਦੀ ਜਿੱਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਸੀ। 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਚੁੜਸਾਮਾ 327 ਵੋਟਾਂ ਦੇ ਮਾਮੂਲੀ ਫਰਕ ਨਾਲ ਜਿੱਤਿਆ ਸੀ।




ਚੋਣ ਪਟੀਸ਼ਨ ਵਿੱਚ, ਰਾਠੌਰ ਨੇ ਦੋਸ਼ ਲਾਇਆ ਸੀ ਕਿ ਚੁੜਸਾਮਾ ਨੇ "ਚੋਣ ਪ੍ਰਕਿਰਿਆ ਦੇ ਵੱਖ ਵੱਖ ਪੜਾਵਾਂ, ਖ਼ਾਸਕਰ ਵੋਟਾਂ ਦੀ ਗਿਣਤੀ ਦੇ ਸਮੇਂ, ਭ੍ਰਿਸ਼ਟ ਚਾਲ ਚਲਣ ਨਾਲ ਨਿਯਮਾਂ ਦੀ ਉਲੰਘਣਾ ਕੀਤੀ ਹੈ।"


ਇਹ ਵੀ ਪੜ੍ਹੋ: ਸਾਬਕਾ DGP ਸੁਮੇਧ ਸੈਣੀ ਦੀਆਂ ਵਧੀਆਂ ਮੁਸ਼ਕਲਾਂ, ਚਸ਼ਮਦੀਦ ਗਵਾਹ ਨੇ ਕੀਤੇ ਵੱਡੇ ਖੁਲਾਸੇ!

ਸਰਹੱਦ 'ਤੇ ਚੀਨ ਨੇ ਫਿਰ ਲਿਆ ਭਾਰਤ ਨਾਲ ਪੰਗਾ, ਲੱਦਾਖ 'ਚ ਲੜਾਕੂ ਜਹਾਜ਼ ਤਾਇਨਾਤ

ਪੰਜਾਬ ਪਲਿਸ ਨਹੀਂ ਆ ਰਹੀ ਆਪਣੀਆਂ ਹਰਕਤਾਂ ਤੋਂ ਬਾਜ! ਫਿਰ ਕੀਤਾ ਖਾਕੀ ਨੂੰ ਦਾਗਦਾਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ